post

Jasbeer Singh

(Chief Editor)

Patiala News

10 ਜੂਨ ਤੱਕ ਭੇਜੀਆਂ ਜਾਣ ਪਦਮਾਂ ਅਵਾਰਡਜ਼ 2026 ਲਈ ਸਿਫਾਰਸ਼ਾ

post-img

10 ਜੂਨ ਤੱਕ ਭੇਜੀਆਂ ਜਾਣ ਪਦਮਾਂ ਅਵਾਰਡਜ਼ 2026 ਲਈ ਸਿਫਾਰਸ਼ਾ ਪਟਿਆਲਾ 27 ਮਈ : ਭਾਰਤ ਸਰਕਾਰ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗਣਤੰਤਰ ਦਿਵਸ 26 ਜਨਵਰੀ ਮੌਕੇ ਪ੍ਰਦਾਨ ਕੀਤੇ ਜਾਣ ਵਾਲੇ ਪਦਮਾਂ ਅਵਾਰਡਜ਼ ਜਿਵੇਂ ਕਿ ਪਦਮ ਵਿਭੂਸ਼ਣ, ਪਦਮ ਭੂਸ਼ਣ ਅਤੇ ਪਦਮ ਸ੍ਰੀ ਨਾਗਰਿਕ ਅਵਾਰਡ ਲਈ ਨਾਮਜ਼ਦਗੀਆਂ ਦੀ ਮੰਗ ਕੀਤੀ ਹੈ। ਡਿਪਟੀ ਕਮਿਸ਼ਨਰ ਪਟਿਆਲਾ ਡਾ: ਪ੍ਰੀਤੀ ਯਾਦਵ ਨੇ ਆਮ ਰਾਜ ਪ੍ਰਬੰਧ ਵਿਭਾਗ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਦੇ ਗ੍ਰਹਿ ਵਿਭਾਗ ਵੱਲੋਂ ਪ੍ਰਾਪਤ ਪੱਤਰ ਦੇ ਹਵਾਲੇ ਨਾਲ ਦੱਸਿਆ ਹੈ ਕਿ ਜਿਹੜੇ ਨਾਗਰਿਕਾਂ ਨੇ ਸਮਾਜ ਦੀ ਸੇਵਾ, ਲਿਖ਼ਤਕਾਰੀ, ਕਲਾ , ਵਿਗਿਆਨ, ਸਮਾਜ ਸੇਵਾ, ਖੇਡਾਂ , ਵਿਦੇਸ਼ੀ ਮਾਮਲਿਆਂ ਆਦਿ ਖੇਤਰਾਂ ਵਿੱਚ ਆਪਣਾ ਯੋਗਦਾਨ ਪਾਇਆ ਹੋਵੇ ਉਹ ਪਦਮਾ ਅਵਾਰਡਜ਼ ਸਬੰਧੀ ਆਪਣੀਆਂ ਸਿਫਾਰਿਸਾਂ 10 ਜੂਨ ਤੱਕ ਡਿਪਟੀ ਕਮਿਸ਼ਨਰ ਦਫਤਰ ਨੂੰ ਭੇਜ ਸਕਦੇ ਹਨ ਤਾਂ ਜੋ ਇਹ ਸੂਚੀ ਤੇ ਸਿਫਾਰਿਸ਼ਾਂ ਸਮੇਂ ਸਿਰ ਅਗਲੇਰੀ ਕਾਰਵਾਈ ਲਈ ਸਰਕਾਰ ਨੂੰ ਭੇਜੀਆਂ ਜਾ ਸਕਣ ।

Related Post