
ਰੋਡ ਸੇਫਟੀ ਜਾਗਰੂਕਤਾ ਮਾਹ ਦੌਰਾਨ ਧੁੰਦ ਕਰਨ ਲਗਾਏ ਜਾ ਰਹੇ ਹਨ ਰਿਫਲੇੈਕਟਰ
- by Jasbeer Singh
- January 14, 2025

ਰੋਡ ਸੇਫਟੀ ਜਾਗਰੂਕਤਾ ਮਾਹ ਦੌਰਾਨ ਧੁੰਦ ਕਰਨ ਲਗਾਏ ਜਾ ਰਹੇ ਹਨ ਰਿਫਲੇੈਕਟਰ -ਕਵਿਤਾਵਾਂ ਰਾਹੀਂ ਲੋਕਾਂ ਨੂੰ ਨਸ਼ਿਆਂ ਪ੍ਰਤੀ ਕੀਤਾ ਜਾ ਰਿਹਾ ਜਾਗਰੂਕ : ਅੇੈਸ. ਆਈ. ਭਗਵਾਨ ਸਿੰਘ ਲਾਡੀ ਪਹੇੜੀ ਪਟਿਆਲਾ, 14 ਜਨਵਰੀ ()-ਅੇੈਸ. ਅੇੈਸ . ਪੀ. ਪਟਿਆਲਾ ਡਾ. ਨਾਨਕ ਸਿੰਘ, ਅੇੈਸ. ਪੀ. (ਟੈ੍ਰਫਿਕ) ਅਤੇ ਡੀ. ਅੇੈਸ. ਪੀ. (ਟੈ੍ਰਫਿਕ) ਪਟਿਆਲਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੇੈਸ. ਆਈ. ਭਗਵਾਨ ਸਿੰਘ ਲਾਡੀ ਪਹੇੜੀ ਇੰਚਾਰਜ ਟੈ੍ਰਫਿਕ ਪੁਲਸ ਪਟਿਆਲਾ ਦੀ ਅਗਵਾਈ ਹੇਠ ਰੋਡ ਸੇਫਟੀ ਜਾਗਰੂਕਤਾ ਮਹੀਨਾ ਵੱਖ ਵੱਖ ਥਾਵਾਂ ’ਤੇ ਮਨਾਇਆ ਜਾ ਰਿਹਾ ਹੈ। ਅੇੈਸ. ਆਈ. ਭਗਵਾਨ ਸਿੰਘ ਲਾਡੀ ਪਹੇੜੀ ਨੇ ਦੱਸਿਆ ਕਿ ਵੱਖ ਵੱਖ ਸਕੂਲਾਂ, ਕਾਲਜਾਂ, ਯੂਨੀਅਨਾਂ ਅਤੇ ਆਮ ਪਬਲਿਕ ਤੋਂ ਇਲਾਵਾ ਸਾਰੇ ਚੌਕਾਂ ਵਿੱਚ ਟ੍ਰੈਫਿਕ ਨਿਯਮਾਂ ਸਬੰਧੀ ਜਾਗਰੂਕ ਕਰਨ ਲਈ ਜਾਣ ਵਾਲੇ ਲੋਕਾਂ ਨੂੰ ਵੀ ਜਾਗਰੂਕ ਕੀਤਾ ਜਾ ਰਿਹਾ ਹੈ। ਟ੍ਰੈਫਿਕ ਨਿਯਮਾਂ ਤੋਂ ਇਲਾਵਾ ਨਸ਼ਿਆਂ ਪ੍ਰਤੀ ਗੀਤਾਂ ਅਤੇ ਕਵਿਤਾਵਾਂ ਰਾਹੀਂ ਨੌਜਵਾਨਾਂ ਤੇ ਬੱਚਿਆਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸਭਨਾਂ ਦਾ ਫਰਜ ਬਣਦਾ ਹੈ ਕਿ ਆਪਣੇ ਨੌਜਵਾਨ ਬੱਚਿਆਂ ਨੂੰ ਬੁਰੀ ਬਿਮਾਰੀ ਤੋਂ ਬਚਾਇਆ ਜਾ ਸਕੇ। ਉਹਨਾਂ ਕਿਹਾ ਕਿ ਲੋਕਾਂ ਨੂੰ ਸੜਕਾਂ ’ਤੇ ਸੁਰੱਖਿਅਤ ਰੱਖਣ, ਆਵਾਜਾਈ ਨੂੰ ਨਿਰਵਿਘਨ ਲਗਾਤਾਰ ਠੀਕ ਢੰਗ ਤਰੀਕਿਆਂ ਨਾਲ ਚਲਾਉਣ ਲਈ ਗੱਡੀਆਂ, ਟਰਾਲੀਆਂ, ਛੋਟੇ ਹਾਥੀ, ਆਟੋ ਰਿਕਸਾ ਅਤੇ ਮੋਟਰਸਾਈਕਲ ’ਤੇ ਰਿਫਲੇੈਕਟਰ ਲਗਾਏ ਜਾ ਰਹੇ ਹਨ। ਉਹਨਾਂ ਕਿਹਾ ਕਿ ਟ੍ਰੈਫਿਕ ਪੁਲਸ ਵਲੋਂ ਸਿਰਫ ਚਲਾਨ ਕੱਟਣ ਨਾਲ ਕੋਈ ਹੱਲ ਨਹੀਂ ਨਿਕਲਦਾ ਬਲਕਿ ਟ੍ਰੈਫਿਕ ਨਿਯਮਾਂ ਦੀ ਜਾਣਕਾਰੀ ਹੋਣਾ ਲਾਜਮੀ ਹੈ, ਜੇਕਰ ਲੋਕ ਜਾਗਰੂਕ ਹੋਣਗੇ ਤਾਂ ਬਹੁਤ ਹੱਦ ਤੱਕ ਹਾਦਸੇ ਰੋਕੇ ਜਾ ਸਕਦੇ ਹਨ, ਇਸ ਲਈ ਲੋਕਾਂ ਦੀ ਸੁਰੱਖਿਆ ਵਾਸਤੇ ਟਰੇੈਫਿਕ ਪੁਲਸ ਵਲੋਂ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ। ਲੋਕਾਂ ਨੂੰ ਵੀ ਆਪਣੀ ਸੇਫਟੀ ਵਾਸਤੇ ਟਰੇੈਫਿਕ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਜਿਸ ਨਾਲ ਹੋਣ ਵਾਲੇ ਹਾਦਸਿਆਂ ਨੂੰ ਰੋਕਿਆ ਜਾ ਸਕੇ। ਫੋਟੋ ਨੰ 14ਪੀਏਟੀ. 2