
ਅੰਮ੍ਰਿਤਸਰ ਦੇ ਜੂਝਾਰ ਨਗਰ ਵਿਚ ਧਮਾਕੇ ਦੀ ਗੂੰਜ ਨੇ ਪਾਇਆ ਸਭਨਾਂ ਅੰਦਰ ਸਹਿਮ
- by Jasbeer Singh
- January 14, 2025

ਅੰਮ੍ਰਿਤਸਰ ਦੇ ਜੂਝਾਰ ਨਗਰ ਵਿਚ ਧਮਾਕੇ ਦੀ ਗੂੰਜ ਨੇ ਪਾਇਆ ਸਭਨਾਂ ਅੰਦਰ ਸਹਿਮ ਅੰਮ੍ਰਿਤਸਰ : ਪੰਜਾਬ ਦੇ ਪ੍ਰਸਿੱਧ ਸ਼ਹਿਰ ਅੰਮ੍ਰਿਤਸਰ ਦੇ ਜੁਝਾਰ ਸਿੰਘ ਨਗਰ ਵਿੱਚ ਮੰਗਲਵਾਰ ਸਵੇਰੇ ਇੱਕ ਧਮਾਕੇ ਦੀ ਗੂੰਜ ਸੁਣਾਈ ਦੇਣ ਦੇ ਚਲਦਿਆਂ ਆਂਢ ਗੁਆਂਢ ਵਿਚ ਇਕ ਵਾਰ ਤਾਂ ਸਹਿਮ ਪਾਇਆ ਗਿਆ। ਉਪਰੋਕਤ ਥਾਂ ਤੇ ਘਰ ਵਿਚ ਹੋਏ ਧਮਾਕੇ ਸਬੰਧੀ ਇਹ ਵੀ ਆਖਿਆ ਜਾ ਰਿਹਾ ਹੈ ਕਿ ਘਰ `ਚ ਪੈਟਰੋਲ ਬੰਬ ਸੁੱਟਿਆ ਗਿਆ ਸੀ ਪੰਤੂ ਪੁਲਸ ਨੇ ਸਪੱਸ਼ਟ ਕਰਦਿਆਂ ਕਿਹਾ ਕਿ ਇਹ ਕੱਚ ਦੀ ਬੋਤਲ ਫਟੀ ਹੈ, ਜਿਸ ਕਾਰਨ ਧਮਾਕੇ ਵਰਗੀ ਆਵਾਜ਼ ਆਈ । ਡੀ. ਸੀ. ਪੀ. ਹਰਪ੍ਰੀਤ ਸਿੰਘ ਮੰਡੇਰ ਨੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਸਰਦਾਰ ਜੁਝਾਰ ਸਿੰਘ ਐਵਨਿਊ ਤੋਂ ਇੱਕ ਘਰ ਤੋਂ ਉਹਨਾਂ ਨੂੰ 112 `ਤੇ ਕਾਲ ਆਈ ਸੀ ਕਿ ਧਮਾਕਾ ਹੋਇਆ ਹੈ। ਇਸ ਤੋਂ ਬਾਅਦ ਸੀਨੀਅਰ ਪੁਲਿਸ ਅਧਿਕਾਰੀ ਉਸ ਘਰ ਵਿੱਚ ਪਹੁੰਚੇ। ਉਪਰੰਤ ਜਾਂਚ ਤੋਂ ਬਾਅਦ ਇਹ ਪਤਾ ਲੱਗਾ ਹੈ ਕਿ ਇੱਕ ਕੱਚ ਦੀ ਬੋਤਲ ਟੁੱਟੀ ਸੀ, ਜਿਸ ਕਰਕੇ ਧਮਾਕੇ ਹੋਣ ਦੀ ਆਵਾਜ਼ ਸੁਣਾਈ ਦਿੱਤੀ ਸੀ।ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਸੋਸ਼ਲ ਮੀਡੀਆ ਤੋਂ ਉਹਨਾਂ ਨੂੰ ਜਾਣਕਾਰੀ ਮਿਲੀ ਸੀ ਕਿ ਅੰਮ੍ਰਿਤਸਰ ਦੇ ਵਿੱਚ ਜੁਝਾਰ ਐਵਨਿਊ `ਚ ਬਲਾਸਟ ਹੋਣ ਦੀ ਖਬਰ ਚੱਲ ਰਹੀ ਹੈ, ਜਿਸ ਤੋਂ ਬਾਅਦ ਪੁਲਿਸ ਨੇ ਇਸਦੀ ਜਾਂਚ ਕੀਤੀ ਤਾਂ ਪਤਾ ਚੱਲਿਆ ਕਿ 112 ਤੇ ਪੁਲਿਸ ਨੂੰ ਕੰਪਲੇਂਟ ਆਈ ਸੀ ਕਿ ਇੱਕ ਘਰ ਦੇ ਵਿੱਚ ਕਿਸੇ ਸ਼ਰਾਰਤੀ ਅਨਸਰ ਵੱਲੋਂ ਬੋਤਲ ਸੁੱਟੀ ਗਈ ਹੈ। ਡੀ. ਸੀ. ਪੀ. ਹਰਪ੍ਰੀਤ ਸਿੰਘ ਮੰਡੇਰ ਨੇ ਸਪਸ਼ਟ ਕੀਤਾ ਹੈ ਕਿ ਜੁਝਾਰ ਸਿੰਘ ਐਵਨਿਊ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਵੀ ਧਮਾਕਾ ਨਹੀਂ ਹੋਇਆ। ਜਾਣਕਾਰੀ ਅਨੁਸਾਰ ਇਹ ਘਰ ਇੱਕ ਟਰਾਂਸਪੋਰਟਰ ਦਾ ਹੈ ਅਤੇ ਮਕਾਨ ਮਾਲਕ ਨੇ ਵੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹਨਾਂ ਦੇ ਵੱਲੋਂ 112 `ਤੇ ਕੋਲ ਕੀਤੀ ਗਈ ਸੀ ਅਤੇ ਉਹਨਾਂ ਦੇ ਘਰ ਦੇ ਵਿੱਚ ਕੋਈ ਵੀ ਧਮਾਕਾ ਨਹੀਂ ਹੋਇਆ।ਜ਼ਿਕਰਯੋਗ ਹੈ ਕਿ ਪਿਛਲੇ ਦਿਨੀ ਅੰਮ੍ਰਿਤਸਰ ਦੇ ਇੱਕ ਪੁਲਿਸ ਥਾਣੇ ਦੇ ਬਾਹਰ ਵੀ ਧਮਾਕਾ ਹੋਇਆ ਸੀ, ਜਿਸ ਪਿੱਛੇ ਕਾਰ ਦਾ ਰੇਡੀਏਟਰ ਫਟਣ ਬਾਰੇ ਗੱਲ ਸਾਹਮਣੇ ਆਈ ਸੀ। ਉਧਰ, ਕਥਿਤ ਤੌਰ `ਤੇ ਇਸ ਹਮਲੇ ਪਿੱਛੇ ਬੱਬਰ ਖਾਲਸਾ ਇੰਟਰਨੈਸ਼ਨਲ ਨੇ ਆਪਣੀ ਜ਼ਿੰਮੇਵਾਰੀ ਲਈ ਸੀ।
Related Post
Popular News
Hot Categories
Subscribe To Our Newsletter
No spam, notifications only about new products, updates.