post

Jasbeer Singh

(Chief Editor)

Punjab

ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ ਰਜਿਸਟ੍ਰੇਸ਼ਨ ਦੀ ਤਰੀਕ ਪਈ ਅੱਗੇ

post-img

ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ ਰਜਿਸਟ੍ਰੇਸ਼ਨ ਦੀ ਤਰੀਕ ਪਈ ਅੱਗੇ ਚੰਡੀਗੜ੍ਹ, 13 ਅਪ੍ਰੈਲ 2026 : ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਅੱਜ ਤੋਂ ਸ਼ੁਰੂ ਕੀਤੀ ਜਾਣ ਵਾਲੀ ਮਾਵਾਂ ਧੀਆਂ ਸਤਿਕਾਰ ਯੋਜਨਾ ਰਜਿਸਟ੍ਰੇਸ਼ਨ ਦੀ ਤਰੀਕ ਅੱਗੇ ਪਾ ਦਿੱਤੀ ਗਈ ਹੈ। ਕੀ ਤਰੀਕ ਪਾਈ ਗਈ ਹੈ ਅੱਗੇ ਮਿਲੀ ਜਾਣਕਾਰੀ ਮੁਤਾਬਕ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵਲੋਂ ਜੋ ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ ਰਜਿਸਟ੍ਰੇੇਸ਼ਨ ਦਾ ਕਾਰਜ 13 ਅਪੈ੍ਰਲ ਤੋਂ ਸ਼ੁਰੂ ਕੀਤਾ ਜਾਣਾ ਸੀ ਹੁਣ 15 ਅਪੈ੍ਰ੍ਰਲ ਤੋਂ ਸ਼ੁਰੂ ਕੀਤਾ ਜਾਵੇਗਾ ਜਦੋਂ ਕਿ ਇਸ ਯੋਜਨਾ ਦਾ ਸ਼ੁਰੂਆਤ ਦਾ ਐਲਾਨ 14 ਅਪੈ੍ਰਲ ਨੂੰ ਹੀ ਮੁੱਖ ਮੰਤਰੀ ਪੰਜਾਬ ਵਲੋਂ ਆਮਦਮਪੁਰ ਰੈਲੀ ਵਿਚ ਕਰ ਦਿੱਤਾ ਜਾਵੇਗਾ। ਦੱਸਣਯੋਗ ਹੈ ਕਿ ਵਿਧਾਨ ਸਭਾ ਦੇ ਵਿਸ਼ੇਸ ਸੈਸ਼ਨ ਦੇ ਚਲਦਿਆਂ ਯੋਜਨਾ ਅੱਜ ਸ਼ੁਰੂ ਨਹੀਂ ਕੀਤੀ ਜਾ ਸਕੀ। ਕਿਹੜੇ ਕਿਹੜੇ 7 ਜਿਲੇ ਵਿਚ ਸ਼ੁਰੂ ਹੋਵੇਗੀ ਪਹਿਲਾਂ ਇਹ ਯੋਜਨਾ ਸੂਚਨਾ ਮੁਤਾਬਕ ਪੰਜਾਬ ਸਰਕਾਰ ਦੀ ਮਾਵਾਂ ਧੀਆਂ ਸਤਿਕਾਰ ਯੋਜਨਾ ਦੀ ਸ਼ੁਰੂਆਤ ਜਿਨ੍ਹ੍ਹਾਂ ਪਹਿਲੇ ਸੱਤ ਜਿ਼ਲਿਆਂ ਵਿਚ ਕੀਤੀ ਜਾਵੇਗੀ ਵਿਚ ਮੁਕਤਸਰ, ਰੋਪੜ, ਪਟਿਆਲਾ, ਸੰਗਰੂਰ, ਮੋਗਾ, ਜਲੰਧਰ ਅਤੇ ਫਰੀਦਕੋਟ ਸ਼ਾਮਲ ਹਨ ।

Related Post

Instagram