ਕ੍ਰਿਸ਼ਨੂ ਸ਼ਾਰਦਾ ਦਾ ਮਿਲਿਆ ਸੀ. ਬੀ. ਆਈ. ਨੂੰ 9 ਦਿਨਾਂ ਦਾ ਰਿਮਾਂਡ
- by Jasbeer Singh
- October 29, 2025
ਕ੍ਰਿਸ਼ਨੂ ਸ਼ਾਰਦਾ ਦਾ ਮਿਲਿਆ ਸੀ. ਬੀ. ਆਈ. ਨੂੰ 9 ਦਿਨਾਂ ਦਾ ਰਿਮਾਂਡ ਚੰਡੀਗੜ੍ਹ, 29 ਅਕਤੂਬਰ 2025 : ਪੰਜਾਬ ਦੇ ਡੀ. ਆਈ. ਜੀ. (ਰੋਪੜ ਰੇਂਜ) ਜਿਨ੍ਹਾਂ ਨੂੰ ਕੁਝ ਦਿਨ ਪਹਿਲਾਂ ਕੇਂਦਰੀ ਜਾਂਚ ਏਜੰਸੀ ਸੈਂਟਰਲ ਬਿਊਰੋ ਆਫ ਇਨਵੈੈਸਟੀਗੇਸ਼ਨ (ਸੀ. ਬੀ. ਆਈ.) ਵਲੋਂ ਰਿਸ਼ਵਤ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ ਦੇ ਨਾਲ ਸ਼ਾਮਲ ਗ੍ਰਿਫ਼ਤਾਰ ਕੀਤੇ ਗਏ ਕ੍ਰਿਸ਼ਨੂ ਸ਼ਾਰਦਾ ਨੂੰ ਜਦੋਂ ਅੱਜ ਸੀ. ਬੀ. ਆਈ. ਕੋਰਟ ਵਿਚ ਪੇਸ਼ ਕੀਤਾ ਗਿਆ ਤਾਂ ਮਾਨਯੋਗ ਕੋਰਟ ਵਲੋਂ ਕ੍ਰਿਸ਼ਨੂ ਸ਼ਾਰਦਾ ਦਾ 12 ਦਿਨਾਂ ਦਾ ਰਿਮਾਂਡ ਮੰਗਣ ਤੇ ਸਿਰਫ਼ 9 ਦਿਨਾਂ ਦਾ ਰਿਮਾਂਡ ਦਿੱਤਾ ਗਿਆ। ਸੀ. ਬੀ. ਆਈ. ਵਲੋਂ ਕ੍ਰਿਸ਼ਨੂ ਸ਼ਾਰਦਾ ਦਾ ਰਿਮਾਂਡ ਮੰਗੇ ਜਾਣ ਦਾ ਮੁੱਖ ਕਾਰਨ ਰਿਸ਼ਵਤ ਮਾਮਲੇ ’ਚ ਪੁੱਛਗਿੱਛ ਕਰਨਾ ਹੈ। ਕ੍ਰਿਸ਼ਨੂ ਸ਼ਾਰਦਾ ਤੋਂ ਹੋ ਸਕਦਾ ਹੈ ਵੱਡੇ ਅਫਸਰਾਂ ਦੇ ਨਾਵਾਂ ਦਾ ਖੁਲਾਸਾ ਸੀ. ਬੀ. ਆਈ. ਵਲੋਂ ਕ੍ਰਿਸ਼ਨੂ ਸ਼ਾਰਦਾ ਤੋਂ ਰਿਮਾਂਡ ਦੌਰਾਨ ਕੀਤੀ ਜਾਣ ਵਾਲੀ ਪੁੱਛਗਿੱਛ ਦੌਰਾਨ ਜਿਥੇ ਕਈ ਵੱਡੇ ਵੱਡੇ ਰਾਜ ਸਾਹਮਣੇ ਆਉਣ ਦੀਆਂ ਸੰਭਾਵਨਾਵਾਂ ਹਨ, ਉਥੇ ਰਾਜ ਖੁੱਲ੍ਹਣ ਤੇ ਕਈ ਵੱਡੇੇ ਅਫ਼ਸਰਾਂ ਦੇ ਨਾਮ ਵੀ ਸਾਹਮਣੇ ਆ ਸਕਦੇ ਹਨ।

