post

Jasbeer Singh

(Chief Editor)

Latest update

ਸਿੱਖ ਫਾਰ ਜਸਟਿਸ ਨੇ ਦਿੱਤੀ ਅਦਾਕਾਰ ਦਲਜੀਤ ਦੁਸਾਂਝ ਨੂੰ ਧਮਕੀ

post-img

ਸਿੱਖ ਫਾਰ ਜਸਟਿਸ ਨੇ ਦਿੱਤੀ ਅਦਾਕਾਰ ਦਲਜੀਤ ਦੁਸਾਂਝ ਨੂੰ ਧਮਕੀ ਚੰਡੀਗੜ੍ਹ, 29 ਅਕਤੂਬਰ 2025 : ਪੰਜਾਬੀ ਗਾਇਕੀ ਵਿਚ ਨਾਮਣਾ ਖੱਟਣ ਵਾਲੇ ਪ੍ਰਸਿੱਧ ਐਕਟਰ ਦਲਜੀਤ ਦੁਸਾਂਝ ਨੂੰ ਖਾਲਿਸਤਾਨੀ ਅੱਤਵਾਦੀ ਸੰਗਠਨ ਜਿਸਨੂੰ ਸਿੱਖ ਫਾਰ ਜਸਟਿਸ ਦੇ ਨਾਮ ਨਾਲ ਵੀ ਜਾਣਿਆਂ ਜਾਂਦਾ ਹੈ ਵਲੋਂ ਧਮਕੀ ਦਿੱਤੀ ਗਈ ਹੈ। ਕੀ ਦਿੱਤੀ ਗਈ ਹੈ ਧਮਕੀ ਸਿੱਖ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪਨੂੰ ਵਲੋਂ ਐਲਾਨ ਕੀਤਾ ਗਿਆ ਹੈ ਕਿ ਜੋ ਆਸਟ੍ਰੇਲੀਆ ਵਿਚ ਦਿਲਜੀਤ ਦੁਸਾਂਝ ਦਾ ਮਿਊਜਿਕ ਕੰਸਰਟ 1 ਨਵੰਬਰ ਨੂੰ ਹੋਣ ਵਾਲਾ ਹੈ ਨੂੰ ਬੰਦ ਕਰਵਾਇਆ ਜਾਵੇਗਾ। ਕਿਊਂ ਦਿੱਤੀ ਗਈ ਹੈ ਧਮਕੀ ਪੰਜਾਬੀ ਸਿੰਗਰ ਦਿਲਜੀਤ ਦੁਸਾਂਝ ਜਿਨ੍ਹਾਂ ਵਲੋਂ ਕੌਣ ਬਣੇਗਾ ਕਰੋੜਪਤੀ ਵਿਚ ਹੋਸਟ ਕਰਨ ਵਾਲੇ ਮਹਾਮਹਿਮ ਮੰਨੇ ਜਾਂਦੇ ਅਮਿਤਾਭ ਬੱਚਨ ਦੇ ਪੈਰ ਛੂਹੇ ਸਨ ਦੇ ਚਲਦਿਆਂ ਉਪਰੋਕਤ ਧਮਕੀ ਜਾਰੀ ਕੀਤੀ ਗਈ ਹੈ। ਸਿੱਖ ਫਾਾਰ ਜਸਟਿਸ ਨੇ ਜਾਰੀ ਬਿਆਨ ਵਿਚ ਆਖਿਆ ਹੈ ਕਿ ਅਜਿਹਾ ਕਰਕੇ ਦਿਲਜੀਤ ਨੇ 1984 ਦੇ ਸਿੱਖ ਨਸਲਕੁਸ਼ੀ ਦੇ ਪੀੜ੍ਹਤਾਂ ਦਾ ਅਪਮਾਨ ਕੀਤਾ ਹੈ। ਦਿਲਜੀਤ ਦੇ ਕਸੰਰਟ ਵਾਲੇ ਦਿਨ ਸਿੱਖ ਨਸਲਕੁ਼ਸ਼ੀ ਯਾਦਗਾਰੀ ਦਿਵਸ ਵੀ ਹੈ ਦਿਲਜੀਤ ਦੁਸਾਂਝ ਨੂੰ ਆਸਟ੍ਰੇੇਲੀਆ ਮਿਊਜਿਕ ਕੰਸਰਟ ਬੰਦ ਕਰਵਾਉਣ ਲਈ ਇਸ ਲਈ ਨਹੀਂ ਆਖਿਆ ਗਿਆ ਹੈ ਕਿ ਉਸ ਵਲੋਂ ਅਮਿਤਾਭ ਬੱਚਨ ਦੇ ਸਿਰਫ਼ ਪੂਰੇ ਛੂਹੇ ਗਏ ਹਨ ਬਲਕਿ ਇਸ ਲਈ ਵੀ ਕਿਹਾ ਗਿਆ ਹੈ ਕਿਉਂਕਿ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ 1 ਨਵੰਬਰ ਨੂੰ ਹੀ ਸਿੱਖ ਨਸਲਕੁਸ਼ੀ ਯਾਦਗਾਰੀ ਦਿਵਸ ਮਨਾਇਆ ਜਾਣਾ ਹੈ।ਪੰਨੂ ਦਾ ਕਹਿਣਾ ਹੈ ਕਿ ਦਿਲਜੀਤ ਇਸ ਦਿਨ ਕੰਸਰਟ ਕਰਕੇ ‘ਯਾਦਗਾਰੀ ਦਿਵਸ ਦਾ ਮਜ਼ਾਕ’ ਬਣਾ ਰਹੇ ਹਨ ।

Related Post