ਹਲਕਾ ਵਾਸੀਆਂ ਦੀ ਮੁਸ਼ਿਕਲਾਂ ਦੂਰ ਕਰਨਾ ਮੇਰੇ ਲਈ ਸਿਰਫ਼ ਇੱਕ ਸਿਆਸੀ ਡਿਊਟੀ ਨਹੀਂ, ਸਗੋਂ ਜਨਤਾ ਵੱਲੋਂ ਸੋਪੀ ਜ਼ਿੰਮੇਵਾਰ
- by Jasbeer Singh
- June 13, 2025
ਹਲਕਾ ਵਾਸੀਆਂ ਦੀ ਮੁਸ਼ਿਕਲਾਂ ਦੂਰ ਕਰਨਾ ਮੇਰੇ ਲਈ ਸਿਰਫ਼ ਇੱਕ ਸਿਆਸੀ ਡਿਊਟੀ ਨਹੀਂ, ਸਗੋਂ ਜਨਤਾ ਵੱਲੋਂ ਸੋਪੀ ਜ਼ਿੰਮੇਵਾਰੀ: ਗੁਰਲਾਲ ਘਨੌਰ -ਹਲਕਾ ਘਨੌਰ ਵਾਸੀਆਂ ਦੀਆਂ ਬਹੁਤਾਤ ਮੁਸ਼ਕਲਾਂ ਦਾ ਮੌਕੇ 'ਤੇ ਨਿਪਟਾਰਾ: ਵਿਧਾਇਕ ਗੁਰਲਾਲ ਘਨੌਰ ਨੇ ਕੀਤੇ ਤੁਰੰਤ ਹੱਲ ਘਨੌਰ, 13 ਜੂਨ : ਕਬੱਡੀ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਅਤੇ ਘਨੌਰ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਲਾਲ ਘਨੌਰ ਨੇ ਅੱਜ ਹਲਕੇ ਦੇ ਵੱਖ-ਵੱਖ ਪਿੰਡਾਂ ਤੇ ਕਸਬਿਆਂ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣਿਆ ਅਤੇ ਕਈਆਂ ਦਾ ਮੌਕੇ 'ਤੇ ਹੀ ਹੱਲ ਕਰਵਾਇਆ। ਇਸ ਮੌਕੇ ਉਨ੍ਹਾਂ ਨੇ ਹੋਰਨਾਂ ਬਾਕੀ ਰਹਿੰਦੀਆਂ ਸਮੱਸਿਆਵਾਂ ਸੰਬੰਧੀ ਅਧਿਕਾਰੀਆਂ ਨੂੰ ਤੁਰੰਤ ਸਥਾਈ ਹੱਲ ਕਰਨ ਦੇ ਨਿਰਦੇਸ਼ ਵੀ ਜਾਰੀ ਕੀਤੇ।ਇਸ ਮੌਕੇ ਵਿਧਾਇਕ ਗੁਰਲਾਲ ਘਨੌਰ ਨੇ ਕਿਹਾ ਕਿ ਹਲਕੇ ਦੀ ਜਨਤਾ ਨੇ ਜੋ ਭਰੋਸਾ ਉਨ੍ਹਾਂ ਵਿੱਚ ਜਤਾਇਆ ਹੈ, ਉਸ ਦੀ ਲਾਜ ਰੱਖਣ ਅਤੇ ਲੋਕਾਂ ਦੀਆਂ ਜਾਇਜ਼ ਮੰਗਾਂ ਦਾ ਸਮੇਂ ਸਿਰ ਨਿਬੇੜਾ ਕਰਵਾਉਣਾ ਉਨ੍ਹਾਂ ਦੀ ਪਹਿਲੀ ਤਰਜੀਹ ਹੈ। ਉਨ੍ਹਾਂ ਕਿਹਾ ਕਿ "ਮੇਰੇ ਲਈ ਇਹ ਸਿਰਫ਼ ਇੱਕ ਸਿਆਸੀ ਡਿਊਟੀ ਨਹੀਂ, ਸਗੋਂ ਜਨਤਾ ਵੱਲੋਂ ਸੋਪੀ ਜ਼ਿੰਮੇਵਾਰੀ ਹੈ। ਇਸ ਮੌਕੇ ਉਨ੍ਹਾਂ ਬਹੁਤਾਤ ਸਮੱਸਿਆਵਾਂ 'ਤੇ ਫੋਕਸ ਕਰਦਿਆਂ ਤੁਰੰਤ ਸਥਾਈ ਹੱਲ ਦੇ ਨਿਰਦੇਸ਼ ਵੀ ਦਿੱਤੇ।ਇਸ ਮੌਕੇ ਵਿਧਾਇਕ ਗੁਰਲਾਲ ਘਨੌਰ ਨੇ ਦੱਸਿਆ ਕਿ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬਾ ਸਰਕਾਰ ਨੇ ਪੰਜਾਬ ਵਿਚ ਉਦਯੋਗੀਕਰਨ ਨੂੰ ਤਰਜੀਹ ਦਿੰਦਿਆਂ ਘਨੌਰ ਹਲਕੇ ਨੂੰ ਵੀ ਇੱਕ ਇੰਡਸਟਰੀਲ ਹੱਬ ਵਜੋਂ ਵਿਕਸਤ ਕਰਨ ਤੇ ਜੋਰ ਦਿੱਤਾ ਹੈ। ਉਨ੍ਹਾਂ ਕਿਹਾ ਕਿ “ਇਥੇ ਨਵੀਆਂ ਇੰਡਸਟਰੀਜ਼ ਦੇ ਆਉਣ ਨਾਲ ਸਿਰਫ਼ ਘਨੌਰ ਹੀ ਨਹੀਂ, ਸਗੋਂ ਰਾਜਪੁਰਾ, ਸ਼ੰਭੂ ਤੇ ਹੋਰ ਨੇੜਲੇ ਹਲਕਿਆਂ ਦੇ ਨੌਜਵਾਨਾਂ ਨੂੰ ਵੀ ਰੁਜ਼ਗਾਰ ਦੇ ਨਵੇਂ ਮੌਕੇ ਮਿਲਣਗੇ। ਉਨ੍ਹਾਂ ਕਿਹਾ ਕਿ ਅਕਸਰ ਨੌਜਵਾਨ ਰੁਜ਼ਗਾਰ ਦੀ ਲੋੜ ਕਰਕੇ ਵਿਦੇਸ਼ ਜਾਂ ਵੱਡੇ ਸ਼ਹਿਰਾਂ ਦਾ ਰੁਖ ਕਰਦੇ ਹਨ, ਪਰ ਹੁਣ ਇਥੇ ਹੀ ਉਨ੍ਹਾਂ ਲਈ ਸਿਰਜੀ ਜਾ ਰਹੀ ਉਦਯੋਗੀਕ ਤਰੱਕੀ ਰਾਹੀਂ ਉਨ੍ਹਾਂ ਨੂੰ ਆਪਣੇ ਘਰ ਨੇੜੇ ਹੀ ਨੌਕਰੀ ਦੇ ਮੌਕੇ ਉਪਲਬਧ ਹੋਣਗੇ।ਵਿਧਾਇਕ ਗੁਰਲਾਲ ਘਨੌਰ ਨੇ ਇਹ ਵੀ ਸਾਫ ਕਰ ਦਿੱਤਾ ਕਿ ਹਲਕਾ ਘਨੌਰ ਦੀ ਸਰਬਸੰਮਤ ਵਿਕਾਸ ਯੋਜਨਾ ਦੇ ਤਹਿਤ ਪਿੰਡਾਂ ਤੋਂ ਲੈ ਕੇ ਸ਼ਹਿਰੀ ਇਲਾਕਿਆਂ ਤੱਕ ਸਮੂਹਿਕ ਵਿਕਾਸ ਨੂੰ ਅਹਿਮ ਮੰਨਿਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ "ਪਿੰਡਾਂ ਦੀ ਤਰੱਕੀ ਦੇ ਬਿਨਾ ਪੰਜਾਬ ਦੀ ਤਰੱਕੀ ਅਧੂਰੀ ਹੈ। ਸਾਡਾ ਟੀਚਾ ਹੈ ਕਿ ਹਰੇਕ ਘਰ ਤੱਕ ਬੁਨਿਆਦੀ ਸਹੂਲਤਾਂ ਪਹੁੰਚਣ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਅਤੇ ਇਮਾਨਦਾਰ ਪ੍ਰਸ਼ਾਸਨ ਰਾਹੀਂ ਪਿਛਲੇ ਕੁਝ ਸਮਿਆਂ ਵਿਚ ਪੰਜਾਬ ਵਾਸੀਆਂ ਦੇ ਜੀਵਨ ਪੱਧਰ ਵਿਚ ਬਦਲਾਅ ਆਇਆ ਹੈ, ਅਤੇ ਇਹ ਪ੍ਰਕਿਰਿਆ ਅਗਲੇ ਸਮੇਂ ਵਿਚ ਹੋਰ ਤੇਜ਼ੀ ਨਾਲ ਅੱਗੇ ਵਧੇਗੀ।ਵਿਧਾਇਕ ਗੁਰਲਾਲ ਘਨੌਰ ਨੇ ਹਲਕਾ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀਆਂ ਸਮੂਹ ਸਮੱਸਿਆਵਾਂ ਦੇ ਜਲਦੀ ਹਲ ਵੀ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ “ਮੈਂ ਹਮੇਸ਼ਾ ਹਲਕੇ ਦੀ ਜਨਤਾ ਦੀ ਸੇਵਾ ਕਰਦਾ ਰਹਾਂਗਾ। ਜੇ ਕੋਈ ਵੀ ਮੁਸ਼ਕਿਲ ਹੋਵੇ ਤਾਂ ਮੇਰੇ ਜਾ ਮੇਰੀ ਕੋਆਰਡੀਨੇਟਰ ਟੀਮ ਨਾਲ ਸਾਂਝੀ ਕਰ ਸਕਦੇ ਹੋ।ਇਸ ਮੌਕੇ ਆਪਣੀਆ ਸਮੱਸਿਆਵਾਂ ਲੈ ਕੇ ਆਏ ਕਈ ਪਿੰਡਾਂ ਦੇ ਨੁਮਾਇੰਦਿਆਂ, ਸਮਾਜ ਸੇਵਕਾਂ, ਨੌਜਵਾਨਾਂ ਸਮੇਤ ਹੋਰਨਾਂ ਨੇ ਵਿਧਾਇਕ ਗੁਰਲਾਲ ਘਨੌਰ ਦੀਆਂ ਕੋਸ਼ਿਸ਼ਾਂ ਦੀ ਭਰਪੂਰ ਸਰਾਹਨਾ ਕੀਤੀ ਅਤੇ ਸਰਕਾਰ ਵੱਲੋਂ ਕੀਤੇ ਜਾ ਰਹੇ ਵਿਕਾਸਕਾਰੀ ਕੰਮਾਂ ਤੇ ਸੰਤੁਸ਼ਟੀ ਜਤਾਈ।ਇਸ ਮੌਕੇ ਵੱਡੀ ਗਿਣਤੀ ਵਿਚ ਵੱਖ-ਵੱਖ ਪਿੰਡਾ ਕਸਬਿਆਂ ਤੋ ਆਏ ਲੋਕ ਅਤੇ ਪਾਰਟੀ ਵਲੰਟੀਅਰ ਅਤੇ ਆਹੁਦੇਦਾਰ ਮੌਜੂਦ ਸਨ।
