
ਕਮਲ ਕੌਰ ਭਾਬੀ ਦੇ ਨਾਮ ਨਾਲ ਪ੍ਰਸਿੱਧ ਸੋਸ਼ਲ ਮੀਡੀਆ ਇਨਫਲੂਐਂਸਰ ਦੀ ਹੱਤਿਆ ਮਾਮਲੇ ਵਿਚ ਨਿਹੰਗ ਗ੍ਰਿਫ਼ਤਾਰ
- by Jasbeer Singh
- June 13, 2025

ਕਮਲ ਕੌਰ ਭਾਬੀ ਦੇ ਨਾਮ ਨਾਲ ਪ੍ਰਸਿੱਧ ਸੋਸ਼ਲ ਮੀਡੀਆ ਇਨਫਲੂਐਂਸਰ ਦੀ ਹੱਤਿਆ ਮਾਮਲੇ ਵਿਚ ਨਿਹੰਗ ਗ੍ਰਿਫ਼ਤਾਰ ਲੁਧਿਆਣਾ, 13 ਜੂਨ : ਪੰਜਾਬ ਦੇ ਲੁਧਿਆਣਾ ਦੀ ਵਸਨੀਕ ਤੇ ਸੋਸ਼ਲ ਮੀਡੀਆ ਕੁਈਨ ਕਮਲ ਕੌਰ ਦੀ ਹੱਤਿਆ ਦੇ ਮਾਮਲੇ ਵਿਚ ਨਿਹੰਗ ਅੰਮ੍ਰਿਤਪਾਲ ਸਿੰਘ ਮਹਿਰੋਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਥੇ ਹੀ ਬਸ ਨਹੀਂ ਪ੍ਰਾਪਤ ਜਾਣਕਾਰੀ ਅਨੁਸਾਰ ਮਹਿਰੋਂ ਅਤੇ ਉਸਦੇ ਦੋ ਹੋਰ ਸਾਥੀਆਂ ਨੂੰ ਵੀ ਇਸ ਮਾਮਲੇ ਵਿਚ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਵਿਚ ਨਿਹੰਗ ਜਸਪ੍ਰੀਤ ਸਿੰਘ ਅਤੇ ਨਿਮਰਤਜੀਤ ਸਿੰਘ ਸ਼ਾਮਲ ਹਨ।ਦੱਸਣਯੋਗ ਹੈ ਕਿ ਬੀਤੇ ਦਿਨੀਂ ਕਮਲ ਕੌਰ ਦੀ ਲਾਸ਼ ਬਠਿੰਡਾ ਵਿਖੇ ਇਕ ਕਾਰ ਵਿਚੋਂ ਮਿਲੀ ਸੀ। ਕਿਸ ਨੇ ਲਈ ਸੀ ਸੋਸ਼ਲ ਮੀਡੀਆ ਤੇ ਕਤਲ ਦੀ ਜਿੰਮੇਵਾਰੀ ਸੋਸ਼ਲ ਮੀਡੀਆ ਇਨਫਲੂਐਂਸਰ ਕਮਲ ਕੌਰ ਭਾਬੀ ਦੇ ਕਤਲ ਦੀ ਜਿੰਮੇਵਾਰ ਲੈਣ ਵਾਲਾ ਕੋਈ ਹੋਰ ਨਹੀਂ ਬਲਕਿ ਪੰਜਾਬ ਪੁਲਸ ਵਲੋਂ ਗ੍ਰਿਫ਼ਤਾਰ ਕੀਤਾ ਗਿਆ; ਨਿਹੰਗ ਅੰਮ੍ਰਿਤਪਾਲ ਸਿੰਘ ਮਹਿਰੋਂ ਹੈ, ਕਿਉਂਕਿ ਇਸ ਨਿਹੰਗ ਨੇ ਹੀ ਸੋਸ਼ਲ ਮੀਡੀਆ `ਤੇ ਕਤਲ ਦੀ ਜਿੰਮੇਵਾਰੀ ਲਈ ਸੀ ।