ਬਲਾਚੌਰ ਕਤਲ ਕਾਂਡ ਦੇ ਸ਼ੂਟਰਾਂ ਦਾ ਐਨਕਾਊਂਟਰ ਤੇ ਮਾਸਟਰ ਮਾਈਂਡ ਗ੍ਰਿਫਤਾਰ
- by Jasbeer Singh
- December 17, 2025
ਬਲਾਚੌਰ ਕਤਲ ਕਾਂਡ ਦੇ ਸ਼ੂਟਰਾਂ ਦਾ ਐਨਕਾਊਂਟਰ ਤੇ ਮਾਸਟਰ ਮਾਈਂਡ ਗ੍ਰਿਫਤਾਰ ਮੋਹਾਲੀ, 17 ਦਸੰਬਰ 2025 : ਬੀਤੇ ਦਿਨੀਂ ਕਬੱਡੀ ਖਿਡਾਰੀ ਦਿਗਵਿਜੈ ਸਿੰਘ ਰਾਣਾ ਬਲਾਚੌਰੀਆ ਦੇ ਕੀਤੇ ਗਏ ਕਤਲ ਕਾਂਡ ਵਿਚ ਸ਼ਾਮਲ ਸ਼ੂਟਰਾਂ ਦਾ ਅੱਜ ਪੁਲਸ ਵਲੋਂ ਐਨਕਾਊਂਟਰ ਕਰ ਦਿੱਤਾ ਗਿਆ ਤੇ ਇਸ ਕਾਂਡ ਵਿਚ ਸ਼ਾਮਲ ਮਾਸਟਰ ਮਾਈਂਡ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਕਿਵੇਂ ਕੀਤਾ ਗਿਆ ਸ਼ੂਟਰਾਂ ਦਾ ਐਨਕਾਊਂਟਰ ਪ੍ਰਾਪਤ ਜਾਣਕਾਰੀ ਅਨੁਸਾਰ ਪੁਲਸ ਤੇ ਗੈਂਗਸਟਰਾਂ ਵਿਚਾਲੇ ਜਦੋਂ ਅੱਜ ਮੁਕਾਬਲਾ ਲਾਲੜੂ ਨੇੜੇ ਅੰਬਾਲਾ ਹਾਈਵੇ ਤੇ ਹੋਇਆ ਤਾਂ ਮੁਕਾਬਲੇ ਵਿੱਚ 2 ਪੁਲਸ ਮੁਲਾਜ਼ਮਾਂ ਨੂੰ ਗੋਲੀ ਲੱਗੀ ਹੈ। ਇਸ ਦੇ ਚਲਦਿਆਂ ਪੁਲਸ ਵਲੋਂ ਜਵਾਬੀ ਕਾਰਵਾਈ ਵਿਚ ਜਦੋਂ ਗੋਲੀਆਂ ਚਲਾਈਆਂ ਗਈਆਂ ਤਾਂ ਸ਼ੂਟਰ ਮੌਤ ਦੇ ਘਾਟ ਉਤਰ ਗਏ। ਦੱਸਿਆ ਜਾ ਰਿਹਾ ਹੈ ਕਿ ਜਿਨ੍ਹਾਂ ਸ਼ੂਟਰਾਂ ਦਾ ਐਨਕਾਊਂਟਰ ਕੀਤਾ ਗਿਆ ਹੈ ਉਹ ਬਲਾਚੌਰ ਕਤਲਕਾਂਡ ਨਾਲ ਸਬੰਧਤ ਹਨ। ਘਟਨਾ ਦੇ ਮਾਸਟਰ ਮਾਈਂਡ ਨੂੰ ਕਿਥੋਂ ਕੀਤਾ ਹੈ ਗ੍ਰਿਫ਼ਤਾਰ ਪੰਜਾਬ ਪੁਲਸ ਨੇ ਰਾਣਾ ਬਲਾਚੌਰੀਆ ਕਤਲ ਕਾਂਡ ਦੇ ਮੁੱਖ ਸਰਗਨ੍ਹਾਂ ਨੂੰ ਦਿੱਲੀ ਏਅਰਪੋਰਟ ਤੋਂ ਗ੍ਰਿਫਤਾਰ ਕੀਤਾ ਹੈ। ਜਿਸਦਾ ਨਾਮ ਅਸ਼ਵਿੰਦਰ ਸਿੰਘ ਹੈ ਤੇ ਮੁਲਜਮ ਅਸ਼ਵਿੰਦਰ ਸਿੰਘ ਤਰਨਤਾਰਨ ਦਾ ਰਹਿਣ ਵਾਲਾ ਹੈ।
