30 ਕਰੋੜ ਦੀ ਧੋਖਾਦੇਹੀ ਮਾਮਲੇ ਵਿਚ ਫਿਲਮ ਡਾਇਰੈਕਟਰ ਅਤੇ ਪਤਨੀ ਨੂੰ ਭੇਜਿਆ ਜੇਲ
- by Jasbeer Singh
- December 17, 2025
30 ਕਰੋੜ ਦੀ ਧੋਖਾਦੇਹੀ ਮਾਮਲੇ ਵਿਚ ਫਿਲਮ ਡਾਇਰੈਕਟਰ ਅਤੇ ਪਤਨੀ ਨੂੰ ਭੇਜਿਆ ਜੇਲ ਉਦੈਪੁਰ, 17 ਦਸੰਬਰ 2025 : ਫਿਲਮ ਨਿਰਮਾਣ ਦੇ ਨਾਮ `ਤੇ 30 ਕਰੋੜ ਰੁਪਏ ਦੀ ਧੋਖਾਦੇਹੀ ਦੇ ਚਰਚਿਤ ਮਾਮਲੇ `ਚ ਬਾਲੀਵੁੱਡ ਫਿਲਮ ਨਿਰਦੇਸ਼ਕ ਵਿਕਰਮ ਭੱਟ ਅਤੇ ਉਨ੍ਹਾਂ ਦੀ ਪਤਨੀ ਸ਼ਵੇਤਾਂਬਰੀ ਭੱਟ ਨੂੰ ਸੋਮਵਾਰ ਨੂੰ ਕੋਰਟ ਨੇ ਨਿਆਂਇਕ ਹਿਰਾਸਤ ਵਿਚ ਜੇਲ ਭੇਜ ਦਿੱਤਾ ਹੈ। 7 ਦਿਨਾਂ ਦੇ ਪੁਲਸ ਰਿਮਾਂਡ ਤੋਂ ਬਾਅਦ ਕੀਤਾ ਗਿਆ ਸੀ ਪੇਸ਼ 7 ਦਿਨਾਂ ਦੀ ਪੁਲਸ ਰਿਮਾਂਡ ਪੂਰੀ ਕਰਨ ਤੋਂ ਬਾਅਦ ਦੋਹਾਂ ਨੂੰ ਉਦੈਪੁਰ ਦੀ ਏ. ਸੀ. ਜੇ. ਐੱਮ. ਕੋਰਟ-4 ਵਿਚ ਪੇਸ਼ ਕੀਤਾ ਗਿਆ, ਜਿੱਥੇ ਉਨ੍ਹਾਂ ਨੂੰ ਜੇਲ ਭੇਜਣ ਦਾ ਹੁਕਮ ਦਿੱਤਾ ਗਿਆ ।ਜਿ਼ਕਰਯੋਗ ਹੈ ਕਿ ਉਦੈਪੁਰ ਏ. ਸੀ. ਜੇ. ਐੱਮ. ਕੋਰਟ-4 ਨੇ 9 ਦਸੰਬਰ ਨੂੰ ਵਿਕਰਮ ਭੱਟ ਅਤੇ ਉਨ੍ਹਾਂ ਦੀ ਪਤਨੀ ਨੂੰ 7 ਦਿਨਾਂ ਦੀ ਪੁਲਸ ਰਿਮਾਂਡ `ਤੇ ਭੇਜ ਦਿੱਤਾ ਸੀ, ਜਿਸਦੀ ਮਿਆਦ 16 ਦਸੰਬਰ ਨੂੰ ਖਤਮ ਹੋ ਗਈ। ਵਿਕਰਮ ਭੱਟ ਨੇ ਕੀਤਾ ਸੀ ਇੰਦਰਾ ਗਰੁੱਪ ਆਫ ਕੰਪਨੀਜ਼ ਦੇ ਮਾਲਕ ਨਾਲ ਫਿਲਮ ਨਿਰਮਾਣ ਲਈ ਕਰੋੜਾਂ ਦਾ ਇਕਰਾਰਨਾਮਾ ਰਾਜਸਥਾਨ ਦੇ ਇੰਦਰਾ ਗਰੁੱਪ ਆਫ ਕੰਪਨੀਜ਼ ਦੇ ਮਾਲਕ ਡਾ. ਅਜੇ ਮੁਰਡੀਆ ਨੇ ਵਿਕਰਮ ਭੱਟ ਨਾਲ ਫਿਲਮ ਨਿਰਮਾਣ ਲਈ ਲਗਭਗ 42 ਕਰੋੜ ਰੁਪਏ ਦਾ ਇਕਰਾਰਨਾਮਾ ਕੀਤਾ ਸੀ । ਬਾਅਦ ਵਿਚ ਧੋਖਾਦੇਹੀ ਦਾ ਦੋਸ਼ ਲਗਾਉਂਦੇ ਹੋਏ 17 ਨਵੰਬਰ ਨੂੰ ਉਦੈਪੁਰ ਵਿਚ ਵਿਕਰਮ ਭੱਟ ਸਮੇਤ 8 ਲੋਕਾਂ ਵਿਰੁੱਧ ਐੱਫ. ਆਈ. ਆਰ. ਦਰਜ ਕਰਵਾਈ ਗਈ । ਇਸ ਤੋਂ ਬਾਅਦ 7 ਦਸੰਬਰ ਨੂੰ ਵਿਕਰਮ ਭੱਟ ਅਤੇ ਉਨ੍ਹਾਂ ਦੀ ਪਤਨੀ ਸ਼ਵੇਤਾਂਬਰੀ ਨੂੰ ਮੁੰਬਈ ਸਥਿਤ ਉਨ੍ਹਾਂ ਦੇ ਫਲੈਟ ਤੋਂ ਗ੍ਰਿਫ਼ਤਾਰ ਕੀਤਾ ਗਿਆ।
