
Punjab
0
ਰਿਟਾਇਰਡ ਡੀ. ਐਸ. ਪੀ. ਨੇ ਪਤਨੀ ਤੇ ਪੁੱਤ ਸਮੇਤ ਤਿੰਨ ਤੇ ਚਲਾਈਆਂ ਗੋਲੀਆਂ
- by Jasbeer Singh
- July 4, 2025

ਰਿਟਾਇਰਡ ਡੀ. ਐਸ. ਪੀ. ਨੇ ਪਤਨੀ ਤੇ ਪੁੱਤ ਸਮੇਤ ਤਿੰਨ ਤੇ ਚਲਾਈਆਂ ਗੋਲੀਆਂ ਅੰਮ੍ਰਿਤਸਰ, 4 ਜੁਲਾਈ 2025 : ਪੰਜਾਬ ਦੇ ਪ੍ਰਸਿੱਧ ਸ਼ਹਿਰ ਅੰਮ੍ਰਿਤਸਰ ਦੇ ਮਜੀਠਾ ਰੋਡ ਵਿਖੇ ਸੀ. ਆਰ. ਪੀ. ਐਫ. ਦੇ ਰਿਟਾਇਰਡ ਡੀ. ਐਸ. ਪੀ. ਤਰਸੇਮ ਸਿੰਘ ਨੇ ਪਤਨੀ ਤੇ ਪੁੱਤ ਸਮੇਤ ਤਿੰਨ ਜਣਿਆਂ ਤੇ ਗੋਲੀਆਂ ਚਲਾ ਦਿੱਤੀਆਂ ਹਨ।ਜਿਸਦੇ ਚਲਦਿਆਂ ਪੁੱਤਰ ਦੀ ਤਾਂ ਮੌਕੇ ਤੇ ਹੀ ਮੌਤ ਹੋ ਗਈ ਜਦੋਂ ਕਿ ਉਸਦੀ ਪਤਨੀ ਅਤੇ ਦੋ ਜਣੇ ਹੋਰ ਗੰਭੀਰ ਜ਼ਖ਼ਮੀ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ। ਪੁਲਸ ਨੇ ਮੌਕੇ ਤੇ ਪਹੁੰਚ ਕੀਤੀ ਕਾਰਵਾਈ ਸ਼ੁਰੂ ਪੰਜਾਬ ਪੁਲਸ ਵਲੋਂ ਉਪਰੋਕਤ ਘਟਨਾਕ੍ਰਮ ਦੇ ਵਾਪਰਨ ਦੇ ਚਲਦਿਆਂ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ।ਦੱਸਣਯੋਗ ਹੈ ਕਿ ਸਾਬਕਾ ਡੀ. ਐਸ. ਪੀ. ਦਾ ਆਪਣੀ ਪਤਨੀ ਨਾਲ ਕਾਫ਼ੀ ਲੰਮੇ ਸਮੇਂ ਤੋਂ ਝਗੜਾ ਚੱਲ ਰਿਹਾ ਸੀ ਅਤੇ ਇਸ ਨੇ ਦੂਜਾ ਵਿਆਹ ਵੀ ਕਰਵਾ ਲਿਆ ਸੀ।