July 6, 2024 01:42:03
post

Jasbeer Singh

(Chief Editor)

Patiala News

‘ਆਪ’ ਦੇ ਐੱਸਸੀ ਵਿੰਗ ਵੱਲੋਂ ਹਾਰ ਦੀ ਸਮੀਖਿਆ

post-img

ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਪਈਆਂ ਘੱਟ ਵੋਟਾਂ ਸਬੰਧੀ ਪੜਚੋਲ ਕਰਨ ਅਤੇ ਪਾਰਟੀ ਦੀ ਮਜ਼ਬੂਤੀ ਲਈ ਇੱਥੇ ਅੱਜ ਐੱਸ.ਸੀ. ਵਿੰਗ ਵੱਲੋਂ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਸਾਹਿਲ ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਸੂਬਾ ਸੰਯੁਕਤ ਸਕੱਤਰ ਅਤੇ ਮਾਲਵਾ ਜ਼ੋਨ ਐੱਸ.ਸੀ ਵਿੰਗ ਦੇ ਇੰਚਾਰਜ ਅਮਰੀਕ ਸਿੰਘ ਬੰਗੜ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਜਿਨ੍ਹਾਂ ਨੇ ਪਾਰਟੀ ਦੀ ਮਜ਼ਬੂਤੀ ਲਈ ਆਪਣੇ ਵਿਚਾਰ ਸਾਂਝੇ ਕੀਤੇ। ਅਹੁਦੇਦਾਰਾਂ ਅਤੇ ਵਾਲੰਟੀਅਰਾਂ ਨੇ ਦੱਸਿਆ ਕਿ ਵੋਟਾਂ ਵਿਚ ਖ਼ਰਾਬ ਪ੍ਰਦਰਸ਼ਨ ਦਾ ਇਕ ਵੱਡਾ ਕਾਰਨ ਪੰਜਾਬ ਸਰਕਾਰ ਵੱਲੋਂ ਆਟਾ ਦਾਲ ਯੋਜਨਾ ਦੇ ਕਾਰਡ ਕੱਟਣਾ ਹੈ। ਉਨ੍ਹਾਂ ਕਿਹਾ ਕਿ ਇਸ ਯੋਜਨਾ ਉਪਰ ਜ਼ਿਆਦਾਤਰ ਦਲਿਤ ਭਾਈਚਾਰੇ ਦੇ ਲੋਕ ਨਿਰਭਰ ਹਨ ਅਤੇ ਉਨ੍ਹਾਂ ਦੇ ਹੀ ਵੱਧ ਕਾਰਡ ਬਣੇ ਹੋਏ ਹਨ। ਸੂਬਾ ਸਰਕਾਰ ਨੇ ਕਾਰਡਾਂ ਦੀ ਪੜਤਾਲ ਕਰ ਕੇ ਅਯੋਗ ਕਾਰਡ ਕੱਟਣ ਦੇ ਹੁਕਮ ਤਾਂ ਦੇ ਦਿੱਤੇ ਪਰ ਜ਼ਮੀਨੀ ਪੱਧਰ ’ਤੇ ਅਫ਼ਸਰਸ਼ਾਹੀ ਵੱਲੋਂ ਜ਼ਰੂਰਤਮੰਦ ਲੋਕਾਂ ਦੇ ਕਾਰਡ ਕੱਟ ਦਿੱਤੇ ਗਏ ਅਤੇ ਅਯੋਗ ਲਾਭਪਾਤਰ ਹਾਲੇ ਵੀ ਇਸ ਸਕੀਮ ਦਾ ਲਾਭ ਲੈ ਰਹੇ ਹਨ, ਜਿਸ ਦਾ ਖ਼ਾਮਿਆਜ਼ਾ ਵੋਟਾਂ ਵਿਚ ਭੁਗਤਣਾ ਪਿਆ ਹੈ। ਮੀਟਿੰਗ ਵਿੱਚ ਆਮ ਆਦਮੀ ਪਾਰਟੀ ਦੇ ਸੂਬਾ ਜੁਆਇੰਟ ਸਕੱਤਰ ਐੱਸ.ਸੀ ਵਿੰਗ ਪ੍ਰੀਤਮ ਕੌਰਜੀਵਾਲਾ, ਸੂਬਾ ਜੁਆਇੰਟ ਸਕੱਤਰ ਜਸਵੀਰ ਸਿੰਘ ਸਰਾਂ, ਜ਼ਿਲ੍ਹਾ ਸਕੱਤਰ ਨਾਹਰ ਸਿੰਘ, ਜ਼ਿਲ੍ਹਾ ਸੰਯੁਕਤ ਸਕੱਤਰ ਸੂਬੇਦਾਰ ਕੁਲਦੀਪ ਸਿੰਘ, ਜ਼ਿਲ੍ਹਾ ਜੁਆਇੰਟ ਸਕੱਤਰ ਚਰਨਜੀਤ ਸਿੰਘ ਨੈਨਾ, ਗਿਆਨ ਚੰਦ ਕੁਆਰਡੀਨੇਟਰ ਦਿਹਾਤੀ ਤੇ ਗੁਰਚਰਨ ਸਿੰਘ ਰੁਪਾਣਾ ਆਦਿ ਨੇ ਹਿੱਸਾ ਲਿਆ।

Related Post