July 6, 2024 01:49:52
post

Jasbeer Singh

(Chief Editor)

Patiala News

ਸਰਕਾਰ ਵੱਲੋਂ ਰਾਜਜੀਤ ਸਿੰਘ ਨੂੰ ਬਰਖਾਸਤ ਕਰਨਾ ਠੀਕ ਫੈਸਲਾ, ਪਰ ਗਿ੍ਰਫਤਾਰ ਕਰਨਾ ਜਰੂੁਰੀ: ਚੇਅਰਮੈਨ ਨਿੱਕੜਾ

post-img

ਸਰਕਾਰ ਵੱਲੋਂ ਰਾਜਜੀਤ ਸਿੰਘ ਨੂੰ ਬਰਖਾਸਤ ਕਰਨਾ ਠੀਕ ਫੈਸਲਾ, ਪਰ ਗਿ੍ਰਫਤਾਰ ਕਰਨਾ ਜਰੂੁਰੀ: ਚੇਅਰਮੈਨ ਨਿੱਕੜਾ ਪਟਿਆਲਾ, 20 ਅਪ੍ਰੈਲ (ਜਸਬੀਰ)-ਸਮਾਜ ਸੇਵੀ ਸੰਸਥਾ ਐਂਟੀ ਡਰੱਗ ਫੈਡਰੇਸਨ ਆਫ ਇੰਡੀਆ ਦੇ ਕੌਮੀ ਚੇਅਰਮੈਨ ਰਣਜੀਤ ਸਿੰਘ ਨਿੱਕੜਾ ਨੇ ਕਿਹਾ ਕਿ ਸਰਕਾਰ ਵੱਲੋਂ ਪੁਲਸ ਅਧਿਕਾਰੀ ਰਾਜਜੀਤ ਸਿੰਘ ਬਰਖਾਸਤ ਕਰਨਾ ਸ਼ਲਾਘਾਯੋਗ ਫੈਸਲਾ ਹੈ। ਪਰ ਸਰਕਾਰ ਨੂੰ ਇਸ ਤੋਂ ਪਹਿਲਾਂ ਉਸ ਨੂੰ ਗਿ੍ਰਫਤਾਰ ਕਰਨਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਉਸ ਨੂੰ ਗਿ੍ਰਫਤਾਰ ਕਰ ਲੈਂਦੀ ਤਾਂ ਨਿਸ਼ਚਿਤ ਤੌਰ ’ਤੇ ਬਾਕੀਆਂ ਦੇ ਵੀ ਕੰਨ ਹੋ ਜਾਂਦੇ। ਚੇਅਰਮੈਨ ਨਿੱਕੜਾ ਨੇ ਕਿਹਾ ਕਿ ਪੰਜਾਬ ਵਿਚ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਅਜਿਹੇ ਸਖਤ ਫੈਸਲੇ ਲੈਣੇ ਬੜੇ ਜ਼ਰੂਰੀ ਹਨ। ਉਨ੍ਹਾਂ ਇਸ ਗੱਲ’ਤੇ ਵੀ ਹੈਰਾਨੀ ਪ੍ਰਗਟ ਕੀਤੀ ਕਿ ਕਿਸੇ ਵੀ ਰਾਜਨੀਤਕ ਪਾਰਟੀ  ਨੇ ਆਪਣੇ ਚੋਣ ਮੈਨੀਫੈਸਟੋ ਵਿਚ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਗੱਲ ਨੂੰ ਸ਼ਾਮਲ ਨਹੀਂ ਕੀਤਾ। ਜਦੋਂ ਕਿ ਅੱਜ ਵੀ ਇਹ ਇੱਕ ਵੱਡੀ ਸਮੱਸਿਆ ਹੈ। ਉਨ੍ਹਾਂ ਕਿਹਾ ਕਿ ਐਂਟੀ ਡਰੱਗ ਫੈਡਰੇਸ਼ਨ ਵੱਲੋਂ ਹਮੇਸ਼ਾ ਹੀ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਲਈ ਲੜਾਈ ਲੜੀ ਗਈ ਹੈ ਅਤੇ ਇਹ ਅੱਗੇ ਵੀ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨਾ ਨੂੰ ਵੀ ਅਪੀਲ ਕੀਤੀ ਕਿ ਨਸ਼ਾ ਮੁਕਤ ਪੰਜਾਬ ਬਣਾਉਣ ਦੇ ਲਈ ਹੁਣ ਪੰਜਾਬ ਦੇ ਲੋਕਾਂ ਨੂੰ ਖੁਦ ਜਾਗਰੂਕ ਹੋਣਾ ਪਵੇਗਾ। ਇਸ ਮੌਕੇ ਸੁਖਪ੍ਰੀਤ ਸਿੰਘ ਰਾਜਨ,ਹਰਿੰਦਰ ਖਾਲਸਾ, ਜਸਵਿੰਦਰ ਸਿੰਘ ਅਰਸ਼ੀ, ਸਿਮਰਨਜੀਤ ਸਿੰਘ, ਜਤਿੰਦਰਪਾਲ ਫੌਜੀ, ਹਰਪ੍ਰੀਤ ਸਿੰਘ ਬਾਹੀ ਅਤੇ ਜਸਪ੍ਰੀਤ ਸਿੰਘ ਬਜਾਜ ਆਦਿ ਵੀ ਹਾਜਰ ਸਨ।    

Related Post