post

Jasbeer Singh

(Chief Editor)

Punjab

ਮੋਗਾ 'ਚ ਅਣਪਛਾਤੇ ਵਿਅਕਤੀਆਂ ਵੱਲੋਂ ਲੁੱਟ ਦੀ ਕੋਸ਼ਿਸ਼ ..

post-img

ਮੋਗਾ (੨੭ ਅਗਸਤ ੨੦੨੪ ) : ਖ਼ਬਰ ਹੈ ਮੋਗਾ ਤੋਂ ਮੋਗਾ 'ਚ ਦੇਰ ਰਾਤ ਅਣਪਛਾਤੇ ਵਿਅਕਤੀਆਂ ਨੇ ਪਿਸਤੌਲ ਦੀ ਨੋਕ 'ਤੇ ਦੁਕਾਨ ਲੁੱਟਣ ਦੀ ਨਾਕਾਮ ਕੋਸ਼ਿਸ਼ ਕੀਤੀ ਅਤੇ ਦੁਕਾਨਦਾਰ 'ਤੇ ਦੋ ਗੋਲੀਆਂ ਚਲਾਈਆਂ।ਮੋਗਾ 'ਚ ਦੇਰ ਰਾਤ ਸ਼ੇਖਾਵਾਲਾ ਚੌਕ 'ਚ ਤਿੰਨ ਅਣਪਛਾਤੇ ਵਿਅਕਤੀ ਬੰਦੂਕ ਦੀ ਨੋਕ 'ਤੇ ਇਕ ਦੁਕਾਨ 'ਚ ਦਾਖਲ ਹੋਏ, ਲੁੱਟ ਦੀ ਨਾਕਾਮ ਕੋਸ਼ਿਸ਼, ਦੁਕਾਨਦਾਰ 'ਤੇ ਚੱਲੀਆਂ ਦੋ ਗੋਲੀਆਂ, ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ, ਮੌਕੇ 'ਤੇ ਪਹੁੰਚੇ ਐੱਸ.ਐੱਸ.ਪੀ ਜਾਂਚ ਕਰ ਰਹੇ ਹਨ। ਉਕਤ ਜਾਣਕਾਰੀ ਦਿੰਦੇ ਹੋਏ ਦੁਕਾਨਦਾਰ ਦੀਪਕ ਕੁਮਾਰ ਨੇ ਦੱਸਿਆ ਕਿ ਦੇਰ ਰਾਤ ਇਕ ਅਣਪਛਾਤਾ ਵਿਅਕਤੀ ਦੁਕਾਨ 'ਚ ਦਾਖਲ ਹੋ ਕੇ ਗਾਲੀ-ਗਲੋਚ ਕਰਨ ਲੱਗਾ ਅਤੇ ਪੈਸੇ ਦੇਣ ਤੋਂ ਇਨਕਾਰ ਕਰਨ 'ਤੇ ਉਸ ਨੇ ਪਿਸਤੌਲ ਨਾਲ ਫਾਇਰ ਕਰ ਦਿੱਤਾ, ਜਿਸ 'ਤੇ ਗੋਲੀ ਚੱਲੀ। ਮੇਰੀ ਬਾਂਹ ਨੇੜੇ ਕੰਧ ਨਾਲ ਟਕਰਾ ਗਈ ਇਸ ਲਈ ਮੈਂ ਪਿਸਤੌਲ ਖੋਹ ਲਿਆ ਅਤੇ ਨਾਲ ਲੱਗਦੀ ਦੁਕਾਨ ਤੋਂ ਲੁਟੇਰਾ ਭੱਜਣ ਲੱਗਾ ਤਾਂ ਮੈਂ ਅਤੇ ਨਾਲ ਵਾਲੀ ਦੁਕਾਨ ਦੇ ਲੜਕੇ ਨੇ ਉਸ ਦਾ ਪਿੱਛਾ ਕੀਤਾ ਤਾਂ ਉਸਨੇ ਦੋ ਵਿਅਕਤੀਆਂ ਨੂੰ ਲੈ ਕੇ ਪੁਲਿਸ ਨੂੰ ਸੂਚਨਾ ਦਿੱਤੀ ਮੌਕੇ 'ਤੇ ਪੁਲਿਸ ਪਹੁੰਚ ਗਈ ਹੈ ਅਤੇ ਜਾਂਚ ਕਰ ਰਹੀ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ.ਐਸ.ਪੀ ਸਿਟੀ ਰਵਿੰਦਰ ਸਿੰਘ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਸ਼ੇਖਾਵਾਲਾ ਚੌਂਕ ਦੇ ਕੋਲ ਇੱਕ ਕੱਪੜੇ ਦੀ ਦੁਕਾਨ ਵਿੱਚ ਇੱਕ ਅਣਪਛਾਤੇ ਵਿਅਕਤੀ ਨੇ ਦਾਖਲ ਹੋ ਕੇ ਪੈਸਿਆਂ ਦੀ ਮੰਗ ਕੀਤੀ, ਜਿਸ 'ਤੇ ਉਨ੍ਹਾਂ ਨੇ ਗੋਲੀ ਚਲਾ ਦਿੱਤੀ ਇਹ ਨਕਲੀ ਪਿਸਤੌਲ ਹੋ ਸਕਦਾ ਹੈ, ਅਸੀਂ ਬਾਰੀਕੀ ਨਾਲ ਜਾਂਚ ਕਰ ਰਹੇ ਹਾਂ। ਅਣਪਛਾਤਾ ਵਿਅਕਤੀ ਆਪਣੇ ਦੋ ਸਾਥੀਆਂ ਸਮੇਤ ਮੌਕੇ ਤੋਂ ਫ਼ਰਾਰ ਹੋ ਗਿਆ, ਜਿਨ੍ਹਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।

Related Post