
ਪੰਜਾਬ ਚ ਵਧਦੀਆਂ ਜਾ ਰਹੀਆਂ ਹਨ ਲੁੱਟ ਦੀਆਂ ਵਾਰਦਾਤਾਂ... ਪੰਚਾਇਤੀ ਜ਼ਮੀਨ ਦਾ ਝਗੜਾ ਪਹੁੰਚ ਗਿਆ ਗੋਲੀਕਾਂਡ ਤੱਕ....
- by Jasbeer Singh
- August 15, 2024

ਅੰਮ੍ਰਿਤਸਰ (੧੫ ਅਗਸਤ ੨੦੨੪ ) : ਖ਼ਬਰ ਹੈ ਅੰਮ੍ਰਿਤਸਰ ਤੋਂ ਪੰਜਾਬ 'ਚ ਕਾਨੂੰਨ ਵਿਵਸਥਾ ਇੱਕ ਵਾਰ ਫਿਰ ਢਹਿ-ਢੇਰੀ ਹੁੰਦੀ ਨਜ਼ਰ ਆ ਰਹੀ ਹੈ, ਲੁੱਟ-ਖੋਹ ਅਤੇ ਗੋਲੀਬਾਰੀ ਦੀਆਂ ਵਾਰਦਾਤਾਂ ਦਿਨੋਂ-ਦਿਨ ਵਧਦੀਆਂ ਜਾ ਰਹੀਆਂ ਹਨ। ਲੋਕਾਂ ਦੇ ਮਨਾਂ ਵਿੱਚ ਕਾਨੂੰਨ ਦਾ ਡਰ ਬਿਲਕੁਲ ਖਤਮ ਹੋਗਿਆ ਹੈ ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਪਿੰਡ ਘਰਿੰਡਾ ਦਿਹਾਤੀ ਦੇ ਪਿੰਡ ਨਾਥੂਪੁਰ ਦਾ ਹੈ।ਜਿੱਥੇ ਪੰਚਾਇਤੀ ਜ਼ਮੀਨ ਦਾ ਝਗੜਾ ਗੋਲੀਕਾਂਡ ਤੱਕ ਪਹੁੰਚ ਗਿਆ। ਜਾਣਕਾਰੀ ਅਨੁਸਾਰ ਇਹ ਝਗੜਾ ਪੰਚਾਇਤੀ ਜ਼ਮੀਨ ਵਿੱਚ ਖਾਦ ਪਾਉਣ ਨੂੰ ਲੈ ਕੇ ਹੋਇਆ ਸੀ। ਜਿਸ ਤੋਂ ਬਾਅਦ ਕਰੀਬ ਚਾਰ ਤੋਂ ਪੰਜ ਗੋਲੀਆਂ ਚਲਾਈਆਂ ਗਈਆਂ, ਜਿਨ੍ਹਾਂ ਵਿੱਚੋਂ ਦੋ ਗੋਲੀਆਂ ਇੱਕ ਨੌਜਵਾਨ ਨੂੰ ਲੱਗੀਆਂ। ਜ਼ਖ਼ਮੀ ਨੌਜਵਾਨ ਨੂੰ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।