post

Jasbeer Singh

(Chief Editor)

Latest update

ਰੋਨਾਲਡੋ ਵੱਲੋਂ ਸਭ ਤੋਂ ਵੱਧ ਗੋਲ ਕਰਨ ਦਾ ਰਿਕਾਰਡ

post-img

ਫੁਟਬਾਲਰ ਕ੍ਰਿਸਟੀਆਨੋ ਰੋਨਾਲਡੋ ਨੇ ਸਭ ਤੋਂ ਵੱਧ ਗੋਲ ਕਰਨ ਦੇ ਰਿਕਾਰਡ ਨਾਲ ਸਾਊਦੀ ਪ੍ਰੋ ਲੀਗ ਫੁਟਬਾਲ ਸੀਜ਼ਨ ਸਮਾਪਤ ਕੀਤਾ। ਅਲ ਇਤਿਹਾਦ ’ਤੇ ਅਲ ਨਾਸਰ ਦੀ 4-2 ਦੀ ਜਿੱਤ ਦੌਰਾਨ ਰੋਨਾਲਡੋ ਨੇ ਦੋ ਗੋਲ ਕੀਤੇ। ਇਸ ਨਾਲ ਲੀਗ ਵਿੱਚ ਉਸ ਦੇ ਗੋਲਾਂ ਦੀ ਗਿਣਤੀ 35 ਹੋ ਗਈ ਹੈ ਜੋ 2019 ਵਿੱਚ ਬਣਾਏ ਅਬਦੇਰਜ਼ਾਕ ਹਮਦੱਲਾਹ ਦੇ ਪਿਛਲੇ ਰਿਕਾਰਡ ਨਾਲੋਂ ਇੱਕ ਗੋਲ ਵੱਧ ਹੈ। ਅਲ ਨਾਸਰ ਦੀ ਟੀਮ 82 ਅੰਕਾਂ ਨਾਲ ਲੀਗ ’ਚ ਦੂਜੇ ਸਥਾਨ ’ਤੇ ਰਹੀ। ਟੀਮ ਸਥਾਨਕ ਦਾਅਵੇਦਾਰ ਅਲ ਹਿਲਾਲ ਤੋਂ 14 ਅੰਕ ਪਛੜ ਗਈ ਜਿਸ ਨੇ ਦੋ ਹਫ਼ਤਿਆਂ ਤੋਂ ਵੱਧ ਸਮਾਂ ਬਾਕੀ ਰਹਿੰਦਿਆਂ ਚੈਂਪੀਅਨਸ਼ਿਪ ਜਿੱਤ ਲਈ ਸੀ ਅਤੇ ਬੀਤੇ ਦਿਨ ਸੀਜ਼ਨ ਦਾ ਅੰਤ 34 ਗੇੜਾਂ ਦੀ ਲੀਗ ਵਿੱਚ ਜੇਤੂ ਰਹਿ ਕੇ ਕੀਤਾ। ਟੀਮ ਨੇ ਆਪਣੇ ਆਖਰੀ ਲੀਗ ਮੈਚ ਵਿੱਚ ਅਲ ਵੇਹਦਾ ਨੂੰ 2-1 ਨਾਲ ਹਰਾਇਆ। ਅਲ ਹਿਲਾਲ ਦੀ ਟੀਮ ਨੇਮਾਰ ਦੀ ਗੈਰਮੌਜੂਦਗੀ ’ਚ ਵੀ ਵਿਰੋਧੀ ਟੀਮਾਂ ’ਤੇ ਹਾਵੀ ਹੋਣ ’ਚ ਸਫਲ ਰਹੀ।

Related Post