
ਪੇਂਡੂ ਚੌਕੀਦਾਰਾਂ ਦੀ ਤਨਖਾਹ 15 ਹਜ਼ਾਰ ਰੁਪਏ ਪ੍ਰਤੀ ਮਹੀਨੇ ਹੋਵੇ : ਪ੍ਰਧਾਨ ਅਮਰਜੀਤ ਸਿੰਘ ਜਾਗਦੇ ਰਹੋ
- by Jasbeer Singh
- June 27, 2025

ਪੇਂਡੂ ਚੌਕੀਦਾਰਾਂ ਦੀ ਤਨਖਾਹ 15 ਹਜ਼ਾਰ ਰੁਪਏ ਪ੍ਰਤੀ ਮਹੀਨੇ ਹੋਵੇ : ਪ੍ਰਧਾਨ ਅਮਰਜੀਤ ਸਿੰਘ ਜਾਗਦੇ ਰਹੋ ਪਟਿਆਲਾ, 27 ਜੂਨ : ਜਨ ਜਨਵਾਦੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਰਜੀਤ ਸਿੰਘ ਜਾਗਦੇ ਰਹੋ ਦੀ ਅਗਵਾਈ ਹੇਠ ਇਕ ਵਫਦ ਜਿਸ ਵਿੱਚ ਕਸ਼ਮੀਰ ਸਿੰਘ ਹਾਮਝੜੀ ਪਾਤੜਾਂ, ਬਲਵੰਤ ਸਿੰਘ ਭੋਲਾ, ਬਲਵੀਰ ਸਿੰਘ ਉਪਲੀ,ਚੰਦ ਸਿੰਘ ਬਰਸਟ,ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾਕਟਰ ਪ੍ਰੀਤੀ ਯਾਦਵ ਨੂੰ ਇਕ ਮੰਗ ਪੱਤਰ ਦਿੱਤਾ ਗਿਆ। ਇਹ ਮੰਗ ਪੱਤਰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੇ ਨਾਂਮ ਦਿੱਤਾ ਗਿਆ । ਇਸ ਮੌਕੇ ਪਾਰਟੀ ਪ੍ਰਧਾਨ ਅਮਰਜੀਤ ਸਿੰਘ ਜਾਗਦੇ ਰਹੋ ਨੇ ਦਸਿਆ ਕਿ ਇਸ ਮੰਗ ਪੱਤਰ ਵਿੱਚ ਪੰਜਾਬ ਦੇ ਪੇਂਡੂ ਚੌਕੀਦਾਰਾਂ ਦੀਆਂ ਮੰਗਾਂ ਸਨ, ਜਿਸ ਵਿੱਚ 15 ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖਾਹ ਕੀਤੀ ਜਾਵੇ,ਪੈਂਡੂ ਚੌਕੀਦਾਰਾਂ ਨੂੰ ਜਨਮ ਅਤੇ ਮੌਤ ਰਜਿਸਟਰੇਸ਼ਨ ਦੁਬਾਰਾ ਵਾਪਸ ਦਿੱਤਾ ਜਾਵੇ,ਅਤੇ 5 ਹਜ਼ਾਰ ਨਵੇਂ ਪੇਂਡੂ ਚੌਕੀਦਾਰ ਭਰਤੀ ਕੀਤੇ, ਜਾਣ ਦੀ ਮੰਗ ਕੀਤੀ ਗਈ ਹੈ । ਪੇਂਡੂ ਚੌਕੀਦਾਰਾਂ ਦੀ ਭਰਤੀ ਨਾਲ ਪੰਜਾਬ ਸਰਕਾਰ ਨੂੰ ਕਾਫੀ ਮਾਲੀ ਮੱਦਦ ਹੋ ਸਕਦੀ ਹੈ।ਪਿੰਡਾਂ ਵਿੱਚ ਨਸੇ ਨੂੰ ਖਤਮ ਕੀਤਾ ਜਾ ਸਕਦਾ ਹੈ, ਪਹਿਲਾਂ ਚੌਕੀਦਾਰਾਂ ਦਾ ਰਾਬਤਾ ਸਿੱਧਾ ਪੁਲਿਸ ਨਾਲ ਹੁੰਦਾ ਸੀ । ਹੁਣ ਇਹ ਰਾਬਤਾ ਕਾਫੀ ਸਮੇਂ ਤੋਂ ਟੁੱਟ ਚੁੱਕਾ ਹੈ।ਜੇਕਰ ਸਰਕਾਰ ਨਸਾ ਮੁਕਤ ਪੰਜਾਬ ਕਰਨਾ ਚਾਹੁੰਦੀ ਹੈ ਤਾਂ ਪੇਂਡੂ ਚੌਕੀਦਾਰਾਂ ਨਾਲ ਮੁੜ ਤੋਂ ਰਾਬਤਾ ਕਾਇਮ ਕਰਨਾ ਪਵੇਗਾ। ਜਿਸ ਨਾਲ ਪੰਜਾਬ ਸਰਕਾਰ ਨੂੰ ਕਾਫੀ ਵੱਡੀ ਮੱਦਦ ਹੋ ਸਕਦੀ ਹੈ। ਮੌਜੂਦਾ ਸਮੇਂ ਵਿੱਚ ਚੌਕੀਦਾਰ ਦੀ 1500 ਰੁਪਏ ਮਹੀਨਾ ਤਨਖਾਹ ਹੈ।ਜੋ ਕਿ ਅੱਜ ਦੇ ਸਮੇਂ ਵਿੱਚ ਬਹੁਤ ਥੋੜੀ ਹੈ । ਅੱਜ ਕੱਲ ਮਹਿੰਗਾਈ ਦਾ ਜਮਾਨਾ ਹੈ, ਜਿਸ ਕਰਕੇ ਪੇਂਡੂ ਚੌਕੀਦਾਰਾਂ ਦੇ ਘਰ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਚੱਲਦਾ ਹੈ। ਜਿਸ ਕਰਕੇ ਉਹ ਆਪਣੇ ਪਰਿਵਾਰ ਨੂੰ ਨਹੀ ਪਾਲ ਸਕਦਾ ਹੈ । ਇਸ ਮੌਕੇ ਮੈਣੀ ਰਾਮ ਸੈਵਦੀਪੁਰ, ਸੋਧਾਂ ਰਾਮ ,ਗੁਰਤੇਜ ਸਿੰਘ ਦੁਗਾਲ ਖੁਰਦ,ਗੁਰਦੇਵ ਸਿੰਘ ਪੰਜੇਟਾ,ਬੰਤ ਸਿੰਘ ਰੱਖੜਾ, ਰਾਮਪਾਲ ਦਾਸ ਮੈਂਬਰ,ਕਰਮ ਸਿੰਘ ਜਨਵਾਦੀ ਜਗਤਪੁਰਾ ਆਦਿ ਹਾਜ਼ਰ ਸਨ ।
Related Post
Popular News
Hot Categories
Subscribe To Our Newsletter
No spam, notifications only about new products, updates.