
ਫੋਰਮ ਆਫ ਰਿਟਾਇਰਡ ਡਿਪਲੋਮਾ ਇੰਜੀਨੀਅਰ ਪੰਜਾਬ ਨੇ ਸੌਪਿਆ ਏਡੀਸੀ ਨੂੰ ਮੰਗ ਪੱਤਰ
- by Jasbeer Singh
- June 27, 2025

ਫੋਰਮ ਆਫ ਰਿਟਾਇਰਡ ਡਿਪਲੋਮਾ ਇੰਜੀਨੀਅਰ ਪੰਜਾਬ ਨੇ ਸੌਪਿਆ ਏਡੀਸੀ ਨੂੰ ਮੰਗ ਪੱਤਰ - ਪ੍ਰਧਾਨ ਮੰਤਰੀ ਕਰਨ ਪੈਨਸ਼ਨ ਦੇ ਮਾਮਲੇ ਨੂੰ ਲੈ ਕੇ ਕਰਨ ਦੁਬਾਰਾ ਵਿਚਾਰ : ਪਰਮਜੀਤ ਮੱਗੋ ਪਟਿਆਲਾ, 27 ਜੂਨ : ਪੈਨਸ਼ਨਰਾਂ ਨੂੰ ਪੈਨਸ਼ਨ ਦੇ ਲਾਭ ਤੋ ਵਾਂਝੇ ਕਰਨ ਨੂੰ ਲੈ ਕੇ ਆਲ ਇੰਡੀਆ ਸਟੇਟ ਪੈਨਸ਼ਨਰ ਫੈਡਰੇਸ਼ਨ ਵੱਲੋਂ ਉਲੀਕੇ ਗਏ ਪ੍ਰੋਗਰਾਮ ਅਨੁਸਾਰ ਅੱਜ ਫੋਰਮ ਆਫ ਰਿਟਾਇਰਡ ਡਿਪਲੋਮਾ ਇੰਜਨੀਅਰ ਦੇ ਸੱਦੇ ਉੱਪਰ ਪਟਿਆਲਾ ਜ਼ੋਨ ਵੱਲੋਂ ਪ੍ਰਧਾਨ ਮੰਤਰੀ ਦੇ ਨਾਮ ਇੱਕ ਮੈਮੋਰੈਡੰਮ ਡਿਪਟੀ ਕਮਿਸ਼ਨਰ ਰਾਹੀਂ ਦਿੱਤਾ ਗਿਆ, ਜੋਕਿ ਵਧੀਕ ਡਿਪਟੀ ਕਮਿਸ਼ਨਰ ਪਟਿਆਲਾ ਮੈਡਮ ਈਸ਼ਾ ਸਿੰਗਲ ਨੂੰ ਉਨਾਂ ਦੇ ਦਫਤਰ ਵਿੱਚ ਦਿੱਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਪਰਮਜੀਤ ਸਿੰਘ ਮੱਗੋ ਕਨਵੀਨਰ ਇਰੀਗੇਸ਼ਨ, ਰਮੇਸ਼ ਚੰਦ ਸ਼ਰਮਾ ਬੀਐਡਆਰ, ਸਤਪਾਲ ਨਰੂਲਾ ਵਾਟਰ ਸਪਲਾਈ ਨੇ ਦਸਿਆ ਕਿ ਹਾਲ ਹੀ ਵਿਚ ਸੰਸਦ ਵਲੋ ਮੰਜੂਰ ਕੀਤੇ ਗਏ ਬਿਲ 2025 ਸੀਸੀਐਸ ਪੈਨਸ਼ਨ ਰੂਲਸ ਦੀ ਪੁਸ਼ਟੀ ਕੀਤੀ ਗਈ ਹੈ। ਇਹ ਪੁਸ਼ਟੀ ਇਹ ਅਸੂਲ ਮੰਜੂਰ ਕਰਦੀ ਹੈ ਕਿ ਕੇਦਰ ਸਰਕਾਰ ਪੈਨਸ਼ਨਰਜ ਵਿਚਕਾਰ, ਖਾਸ ਕਰਕੇ ਉਨਾਦੀ ਰਿਟਾਇਰਮੈਟ ਦੇ ਅਧਾਰ ਤੇ ਅੰਤਰ ਕਰ ਸਕਦੀ ਹੈ। ਇਹ ਪੁਸ਼ਟੀ ਪਿਛਲੇ ਅਸਰ ਨਾਲ ਕੀਤੀ ਗਈ ਹੈ ਅਤੇਇਹ 1972 ਤੋ ਲਾਗੂ ਸਾਰੇ ਨਿਯਮਾਂ ਨੂੰ ਠੀਕ ਕਰਦੀ ਹੈ। ਉਨਾ ਕਿਹਾ ਕਿ ਭਾਵੇ ਕੇਦਰ ਸਰਕਾਰ ਨੇ ਸਪਸ਼ਟੀਕਰਨ ਦਿੱਤਾ ਹੈ ਕਿ ਇਹ ਕਦਮ ਛੇਵੇ ਕੇਦਰੀ ਵੇਤਨ ਕਮਿਸ਼ਨ ਤੋ ਬਾਅਦ ਦੇ ਪੈਨਸ਼ਨਰਜ ਨੂੰ ਨਿਯਮਤ ਕਰਨ ਲਈ ਲਿਆ ਗਿਆ ਹੈ ਪਰ ਜੇਕਰ ਇਹ ਸਿਰਫ ਇਸੀ ਹੱਦ ਤੱਕ ਸੀ ਤਾਂ ਇਹ ਗੱਲ ਵਿੱਤ ਬਿਲ ਵਿਚ ਖੁਦ ਹੀ ਸਾਫ ਲਿਖੀ ਜਾ ਸਕਦੀ ਸੀ ਕਿ ਇਹ ਕੇਵਲ ਇਸ ਹੱਦ ਤੱਕ ਹੀ ਸੀ ਅਤੇ ਭਵਿਖ ਦੇ ਵੇਤਨ ਕਮਿਸ਼ਨਾਂ ਉਤੇ ਇਸਦਾ ਕੋਈ ਅਸਰ ਨਹੀ ਹੋਵੇਗਾ। ਉਨਾ ਕਿਹਾਕਿ ਪੈਨਸ਼ਨ ਸਕੀਮ ਦਾ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਪੈਨਸ਼ਨਰ ਗਰੀਬੀ ਤੋ ਮੁਕਤ ਸਨਮਾਨਜਨਕ ਜੀਵਨ ਜੀ ਸਕਣ । ਇਸ ਲਈ ਸੰਸਦ ਨੂੰ ਆਮ ਨਾਗਰਿਕਾਂਦੀ ਭਲਾਈ ਲਈ ਕਾਨੂੰਨ ਬਣਾਉਣਾ ਚਾਹੀਦਾ ਹੈ । ਉਨਾ ਇਸ ਮਾਮਲੇ ਨੂੰ ਲੈ ਕੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਇਸ ਮਾਮਲੇ ਉਪਰ ਦੁਬਾਰਾ ਵਿਚਾਰ ਕੀਤਾ ਜਾਵੇ ਤਾਂ ਜੋ ਪੈਨਸ਼ਨਰਾਂ ਨੂੱ ਪੈਨਸ਼ਨ ਦੇ ਲਾਭ ਤੋ ਵਾਂਝਾ ਨਾ ਹੋਣਾ ਪਵੇ। ਇਸ ਮੌਕੇ ਬਿਕਰ ਸਿੰਘ, ਅਸ਼ੋਕ ਮਹਿਤਾ, ਤਰਲੋਚਨ ਸਿੰਘ, ਵਿਨੋਦ ਕੁਮਾਰ ਉਪਲ, ਵਿਨੋਦ ਕੁਮਾਰ ਸੂਦ, ਰਾਜਿੰਦਰ ਕੁਮਾਰ ਸ਼ਰਮਾ, ਪ੍ਰੇਮ ਚੰਦ ਧੀਰ ਆਦਿ ਮੌਜੂਦ ਸਨ ।