
National
0
ਐਸ. ਡੀ. ਆਰ. ਐਫ. ਟੀਮ ਨੇ ਬਚਾਇਆ ਨਦੀ ਵਿਚ ਡਿੱਗ ਰਹੇ ਪੈਰਾਗਲਾਇਡਰ ਨੂੰ
- by Jasbeer Singh
- October 10, 2024

ਐਸ. ਡੀ. ਆਰ. ਐਫ. ਟੀਮ ਨੇ ਬਚਾਇਆ ਨਦੀ ਵਿਚ ਡਿੱਗ ਰਹੇ ਪੈਰਾਗਲਾਇਡਰ ਨੂੰ ਚੰਡੀਗੜ੍ਹ : ਪੈਰਾਗਲਾਈਡਿੰਗ ਸਿਖਲਾਈ ਦੌਰਾਨ ਅਸੰਤੁਲਨ ਵਿਗੜਨ ਕਾਰਨ ਕੋਟੀ ਕਲੋਨੀ ਨੇੜੇ ਟਿਹਰੀ ਝੀਲ ਵਿੱਚ ਪੈਰਾਗਲਾਈਡਰ ਡਿੱਗਣ ਬਾਰੇ ਪਤਾ ਚਲਦਿਆਂ ਹੀ ਪਹਿਲਾਂ ਤੋਂ ਹੀ ਉਥੇ ਮੌਜੂਦ ਐਸ. ਡੀ. ਆਰ. ਐਫ. ਨੇ ਤੁਰੰਤ ਕਾਰਵਾਈ ਪਾਉਂਦਿਆਂ ਤੁਰੰਤ ਮੋਟਰ ਬੋਟ ਦੀ ਮਦਦ ਨਾਲ ਰੈਸਕਿਊ ਕੀਤਾ। ਦੱਸਣਯੋਗ ਹੈ ਕਿ ਪੈਰਾ ਗਲਾਈਡਿੰਗ ਟ੍ਰੇਨਿੰਗ ਦੇ ਦੌਰਾਨ ਪੈਰਾਗਲਾਈਡਰਾਂ ਨੂੰ ਪੈਰਾਸ਼ੂਟ ਦੀ ਮਦਦ ਨਾਲ ਪ੍ਰਤਾਪਨਗਰ ਤੋਂ ਕੋਟੀ ਕਲੋਨੀ ਤੱਕ ਆਉਣਾ ਪੈਂਦਾ ਹੈ ਤੇ ਇਸ ਦੌਰਾਨ ਉਕਤ ਪੈਰਾਗਲਾਈਡਰ ਦਾ ਸੰਤੁਲਨ ਵਿਗੜਨ ਕਾਰਨ ਇਹ ਟਿਹਰੀ ਝੀਲ ਵਿਚ ਡਿੱਗ ਗਿਆ ਸੀ।