post

Jasbeer Singh

(Chief Editor)

Patiala News

ਸ. ਗੁਰਤੇਜ਼ ਢਿੱਲੋਂ ਦੇ ਯਤਨਾ ਸਦਕਾ ਹਰਿੰਦਰਪਾਲ ਦੀ ਮ੍ਰਿਤ ਦੇਹ ਪਹੁੰਚੀ ਜੱਦੀ ਪਿੰਡ ਖੇੜੀ ਗੋੜੀਆਂ

post-img

ਸ. ਗੁਰਤੇਜ਼ ਢਿੱਲੋਂ ਦੇ ਯਤਨਾ ਸਦਕਾ ਹਰਿੰਦਰਪਾਲ ਦੀ ਮ੍ਰਿਤ ਦੇਹ ਪਹੁੰਚੀ ਜੱਦੀ ਪਿੰਡ ਖੇੜੀ ਗੋੜੀਆਂ --- ਨੌਕਰੀ ਲਈ ਕੈਲੀਫੋਰਨੀਆ ਗਏ ਨੋਜਵਾਨ ਦੀ ਬੀਤੀ 23 ਜੂਨ ਨੂੰ ਦਿਲ ਦਾ ਦੌਰਾ ਪੈਣ ਨਾਲ ਹੋ ਗਈ ਸੀ ਮੌਤ- ਨਾਭਾ 7 ਜੁਲਾਈ ( ) ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਕਾਰਜਕਾਰਨੀ ਮੈਂਬਰ ਸ. ਗੁਰਤੇਜ ਸਿੰਘ ਢਿੱਲੋਂ ਦੇ ਯਤਨਾ ਸਦਕਾ ਐਤਵਾਰ ਨੂੰ ਹਰਿੰਦਰਪਾਲ ਸਿੰਘ ਪੁੱਤਰ ਗੁਰਸੇਵਕ ਸਿੰਘ, ਵਾਸੀ ਪਿੰਡ ਖੇੜੀ ਗੋੜੀਆ ਨੇੜੇ ਕਲਿਆਣ ਜ਼ਿਲ੍ਹਾ ਪਟਿਆਲਾ ਦੀ ਮ੍ਰਿਤਕ ਦੇਹ ਨੂੰ ਉਸ ਦੇ ਜੱਦੀ ਪਿੰਡ ਵਾਪਸ ਲਿਆਦਾ ਗਿਆ ਅਤੇ ਦੁਪਹਿਰ ਵੇਲੇ ਪੂਰੇ ਰੀਤੀ ਰਿਵਾਜਾਂ ਨਾਲ ਸੰਸਕਾਰ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ. ਗੁਰਤੇਜ਼ ਸਿੰਘ ਢਿੱਲੋਂ ਨੇ ਦੱਸਿਆ ਕਿ ਹਰਿੰਦਰਪਾਲ ਸਿੰਘ ਪੁੱਤਰ ਗੁਰਸੇਵਕ ਸਿੰਘ ਜਿਲ੍ਹਾ ਪਟਿਆਲਾ ਦੇ ਪਿੰਡ ਖੇੜੀ ਗੋੜੀਆਂ, ਕਲਿਆਣ ਦਾ ਰਹਿਣ ਵਾਲਾ ਹੈ, ਜੋ ਕਿ ਕੁਝ ਸਮਾਂ ਪਹਿਲਾਂ ਹੀ ਨੌਕਰੀ ਲਈ ਕੈਲੀਫੋਰਨੀਆ ਗਿਆ ਸੀ। ਵਧੇਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਹਰਿੰਦਰ ਆਪਣੇ ਦੋਸਤ ਰੇਸ਼ਮ ਸਿੰਘ ਨਾਲ ਕੈਲੀਫੋਰਨੀਆ ਵਿਖੇ ਰਹਿੰਦਾ ਸੀ ਅਤੇ ਉਸਦਾ ਕੰਮ ਵੀ ਵਧੀਆ ਚੱਲ ਰਿਹਾ ਸੀ। 23 ਜੂਨ ਨੂੰ ਅਚਾਨਕ ਉਸ ਦੀ ਸਿਹਤ ਵਿਗੜਨ ਲੱਗੀ ਅਤੇ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ। ਇਸ ਸਬੰਧੀ ਹਰਿੰਦਰ ਦੇ ਪਿਤਾ ਗੁਰਸੇਵਕ ਸਿੰਘ ਨੇ ਉਨ੍ਹਾਂ ਨਾਲ ਸੰਪਰਕ ਕਰਕੇ ਮੰਗ ਕੀਤੀ ਸੀ ਕਿ ਉਹ ਹਰਿੰਦਰ ਦੀ ਮ੍ਰਿਤਕ ਦੇਹ ਨੂੰ ਉਸ ਦੇ ਜੱਦੀ ਪਿੰਡ ਲਿਆ ਕੇ ਅੰਤਿਮ ਸੰਸਕਾਰ ਕਰਨਾ ਚਾਹੁੰਦੇ ਹਨ। ਇਸ ਗੱਲ ਨੂੰ ਧਿਆਨ ਵਿਚ ਰੱਖਦਿਆਂ ਮੇਰੇ ਵੱਲੋਂ ਕੇਂਦਰੀ ਵਿਦੇਸ਼ ਮੰਤਰੀ ਨੂੰ ਪੱਤਰ ਭੇਜ ਕੇ ਉਨ੍ਹਾਂ ਨਾਲ ਰਾਬਤਾ ਕਾਇਮ ਕੀਤਾ ਗਿਆ, ਜਿਸ ਦੇ ਚਲਦਿਆਂ ਐਤਵਾਰ ਨੂੰ ਹਰਿੰਦਰ ਦੀ ਦੇਹ ਨੂੰ ਭਾਰਤ ਵਾਪਸ ਲਿਆਂਦਾ ਜਾ ਸਕਿਆ ਹੈ। ਇਸ ਨੇਕ ਕਾਰਜ ਲਈ ਹਰਿੰਦਰ ਪਾਲ ਦੇ ਪਰਿਵਾਰਕ ਮੈਂਬਰ ਅਤੇ ਸਮੂਹ ਇਲਾਕਾ ਨਿਵਾਸੀਆਂ ਵੱਲੋਂ ਸ. ਗੁਰਤੇਜ ਸਿੰਘ ਢਿੱਲੋ ਦਾ ਧੰਨਵਾਦ ਕੀਤਾ ਗਿਆ।ਸ. ਢਿੱਲੋਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇਸ਼ ਵਾਸੀਆਂ ਅਤੇ ਸਮਾਜ ਦੀ ਭਲਾਈ ਦੇ ਕਾਰਜਾਂ ਨੂੰ ਪਹਿਲ ਦੇ ਆਧਾਰ ਤੇ ਕਰਦੀ ਆਈ ਹੈ ਅਤੇ ਭਵਿੱਖ ਵਿੱਚ ਵੀ ਲੋਕ ਸੇਵਾ ਨੂੰ ਪਹਿਲ ਦਿੰਦੀ ਰਹੇਗੀ। ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਆਪਣੇ ਲੋਕਾਂ ਲਈ ਖੜ੍ਹੇ ਹਨ ਅਤੇ ਉਨ੍ਹਾਂ ਦੇ ਸੁਨਹਿਰੇ ਭਵਿੱਖ ਲਈ ਆਪਣੇ ਸਮਾਜਿਕ ਕਾਰਜ ਜਾਰੀ ਰੱਖਣਗੇ।

Related Post