post

Jasbeer Singh

(Chief Editor)

Patiala News

ਐਸ. ਪੀ. ਸੀ. ਨੂੰ ਪੁਲਸ, ਪਬਲਿਕ ਬਾਰੇ ਜਾਗਰੂਕ ਕਰਨਾ ਪ੍ਰਸੰਸਾਯੋਗ ਉਪਰਾਲਾ : ਪ੍ਰਿੰਸੀਪਲ ਅਨੀਸ਼ਾ

post-img

ਐਸ. ਪੀ. ਸੀ. ਨੂੰ ਪੁਲਸ, ਪਬਲਿਕ ਬਾਰੇ ਜਾਗਰੂਕ ਕਰਨਾ ਪ੍ਰਸੰਸਾਯੋਗ ਉਪਰਾਲਾ : ਪ੍ਰਿੰਸੀਪਲ ਅਨੀਸ਼ਾ ਪਟਿਆਲਾ, 18 ਜੁਲਾਈ 2025 : ਪੰਜਾਬ ਸਰਕਾਰ ਵੱਲੋਂ ਸਰਕਾਰੀ ਹਾਈ ਸਮਾਰਟ ਸਕੂਲ ਬੋਲੜ ਕਲਾਂ ਵਿਖੇ ਪੁਲਿਸ ਕੇਡਟ ਸਕੀਮ ਤਹਿਤ ਵੱਖ ਵੱਖ ਵਿਸ਼ਿਆਂ ਬਾਰੇ ਜਾਗਰੂਕ ਕੀਤਾ ਜਾਂਦਾ ਹੈ। ਇਸੇ ਸਬੰਧ ਵਿੱਚ ਸਬ ਇੰਸਪੈਕਟਰ ਜਸਪਾਲ ਸਿੰਘ, ਇੰਚਾਰਜ ਸਾਂਝ ਕੇਂਦਰ ਸਦਰ ਥਾਣਾ ਪਟਿਆਲਾ ਵਲੋਂ ਵਿਦਿਆਰਥੀਆਂ ਨੂੰ , ਸਾਂਝ ਕੇਂਦਰਾਂ ਦੀਆਂ ਸੇਵਾਵਾਂ ਦੀ ਪੂਰੀ ਜਾਣਕਾਰੀ ਦਿੱਤੀ ਅਤੇ ਬੱਚਿਆ ਨੂੰ ਮਾਪਿਆਂ, ਅਧਿਆਪਕਾਂ, ਪਬਲਿਕ, ਵਾਤਾਵਰਨ, ਸੰਤੁਲਿਤ ਭੋਜਨ, ਪਾਣੀ, ਹਵਾਵਾਂ ਨਾਲ ਸਨਮਾਨਿਤ ਸਬੰਧ ਕਾਇਮ ਰੱਖਣ ਬਾਰੇ ਸਮਝਾਇਆ। ਫਸਟ ਏਡ, ਸੇਫਟੀ, ਸਿਹਤ, ਜਾਗਰੂਕਤਾ ਮਿਸ਼ਨ ਦੇ ਚੀਫ ਟ੍ਰੇਨਰ ਸ਼੍ਰੀ ਕਾਕਾ ਰਾਮ ਵਰਮਾ ਨੇ ਜ਼ਿੰਦਗੀ ਵਿੱਚ ਅਨੁਸ਼ਾਸਨ, ਆਗਿਆ ਪਾਲਣ, ਮਾਪਿਆਂ ਅਤੇ ਅਧਿਆਪਕਾਂ ਦੀ ਅਗਵਾਈ, ਨਿਮਰਤਾ, ਸ਼ਹਿਣਸ਼ੀਲਤਾ, ਸਬਰ ਸ਼ਾਂਤੀ, ਦੂਜਿਆਂ ਦੇ ਸਤਿਕਾਰ, ਸਨਮਾਨ, ਅਤੇ ਦੇਸ਼ ਸਮਾਜ, ਘਰ ਪਰਿਵਾਰਾਂ ਅਤੇ ਜ਼ਿੰਦਗੀ ਨੂੰ ਸਿਹਤਮੰਦ, ਤਦੰਰੁਸਤ, ਸੁਰੱਖਿਅਤ, ਖੁਸ਼ਹਾਲ ਬਣਾਉਣ ਦੀ ਜਾਣਕਾਰੀ ਦਿੱਤੀ। ਪ੍ਰਿੰਸੀਪਲ ਸ਼੍ਰੀਮਤੀ ਅਨੀਸ਼ਾ ਨੇ ਪੰਜਾਬ ਸਰਕਾਰ ਅਤੇ ਪੁਲਿਸ ਵਿਭਾਗ ਦੇ ਅਧਿਕਾਰੀਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਬੱਚਿਆਂ ਨੂੰ ਨਿਯਮਾਂ, ਕਾਨੂੰਨਾਂ, ਅਸੂਲਾਂ, ਫਰਜ਼ਾਂ, ਮਰਿਆਦਾਵਾਂ ਜ਼ੁਮੇਵਾਰੀਆਂ ਅਤੇ ਮਾਨਵਤਾ ਦੇ ਭਲੇ ਲਈ ਤਿਆਰ ਕਰਨਾ ਪ੍ਰਸੰਸਾਯੋਗ ਉਪਰਾਲੇ ਹਨ। ਐਸ ਪੀ ਸੀ ਇੰਚਾਰਜ ਸੁਰਿੰਦਰ ਕੌਰ ਦੂਜੇ ਸਟਾਫ ਮੈਂਬਰਾਂ ਅਤੇ ਕੇਡਿਟ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਬਹੁਤ ਵਧੀਆ ਸਨਮਾਨ ਦਿੱਤਾ ਹੈ ਤਾਂ ਜ਼ੋ ਪਿੰਡਾਂ ਦੇ ਬਚਿਆਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ ਜਾਵੇ।

Related Post