
ਕਰਜ਼ਾ ਲੈਣ ਦੇ ਚਲਦਿਆਂ ਪੰਜਾਬ ਸਰਕਾਰ ਨੇ ਕੀਤਾ ਪ੍ਰੋਪਰਟੀ ਟੈਕਸ 5 ਪ੍ਰਤੀਸ਼ਤ ਦਾ ਵਾਧਾ
- by Jasbeer Singh
- July 18, 2025

ਕਰਜ਼ਾ ਲੈਣ ਦੇ ਚਲਦਿਆਂ ਪੰਜਾਬ ਸਰਕਾਰ ਨੇ ਕੀਤਾ ਪ੍ਰੋਪਰਟੀ ਟੈਕਸ 5 ਪ੍ਰਤੀਸ਼ਤ ਦਾ ਵਾਧਾ ਚੰਡੀਗੜ੍ਹ, 18 ਜੁਲਾਈ 2025 : ਪੰਜਾਬ ਵਿਚ ਸਾਲ 2013 ਤੋਂ ਸ਼ੁਰੂ ਹੋਇਆ ਪ੍ਰਾਪਰਟੀ ਟੈਕਸ ਚਲਦਾ ਚਲਦਾ ਅੱਜ ਜਦੋਂ 2025 ਵਿਚ ਪ੍ਰਵੇਸ਼ ਕਰ ਗਿਆ ਤਾਂ ਪੰਜਾਬ ਸਰਕਾਰ ਨੇ ਇਸਦੇ ਚਲਣ ਨੂੰ ਜਾਰੀ ਰੱਖਦਿਆਂ ਇਸ ਵਿਚ ਵਾਧਾ ਕਰਦਿਆਂ ਪਹਿਲਾਂ ਤੋਂ ਤੈਅ ਕੀਤੇ ਗਏ ਪ੍ਰਾਪਰਟੀ ਟੈਕਸ ਇਕੱਠਾ ਕਰਨ ਦੀ ਰੇਸ਼ੋ ਵਿਚ ਪੰਜ ਪ੍ਰਤੀਸ਼ਤ ਦਾ ਹੋਰ ਵਾਧਾ ਕਰ ਦਿੱਤਾ ਹੈ ਤਾਂ ਜੋ ਮਾਰਕੀਟ ਤੋਂ ਜਿ਼ਆਦਾ ਕਰਜ਼ਾ ਲੈਣ ਦੀ ਇਜਾਜ਼ਤ ਮਿਲ ਸਕੇ। ਦੱਸਣਯੋਗ ਹੈ ਕਿ ਇਹ ਵਾਧਾ 1 ਅਪ੍ਰੈਲ 2025 ਤੋਂ ਲਾਗੂ ਹੋਵੇਗਾ ਤੇ ਸਥਾਨਕ ਸਰਕਾਰ ਵਿਭਾਗ ਵੱਲੋਂ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਵੀ ਕਰ ਦਿੱਤਾ ਹੈ ਜਾਰੀ ਪੰਜਾਬ ਸਰਕਾਰ ਵਲੋਂ ਜਾਰੀ ਕੀਤੇ ਨੋਟੀਫਿਕੇਸ਼ਨ ਅਨੁਸਰ ਪ੍ਰਾਪਰਟੀ ਟੈਕਸ ਵਿਚ ਜੋ ਪੰਜ ਪ੍ਰਤੀਸ਼ਤ ਦਾ ਵਾਧਾ ਕੀਤਾ ਗਿਆ ਹੈ ਇਹ ਵਾਧਾ ਪੰਜਾਬ ਦੀਆਂ ਨਗਰ ਨਿਗਮਾਂ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਵਿੱਚ ਆਉਣ ਵਾਲੀਆਂ ਰਿਹਾਇਸ਼ੀ ਅਤੇ ਵਪਾਰਕ ਇਮਾਰਤਾਂ ‘ਤੇ ਲਾਗੂ ਹੋਵੇਗਾ। ਪੰਜਾਬ ਸਰਕਾਰ ਨੇ 14 ਫਰਵਰੀ 2021 ਨੂੰ ਜਾਰੀ ਨੋਟੀਫਿਕੇਸ਼ਨ ਵਿੱਚ ਇਹ ਜਿ਼ਕਰ ਕੀਤਾ ਸੀ ਕਿ ਪ੍ਰੋਪਰਟੀ ਟੈਕਸ ਵਿੱਚ ਹਰ ਸਾਲ 5 ਫੀਸਦੀ ਵਾਧਾ ਕੀਤਾ ਜਾਵੇਗਾ ਤੇ ਨਾਲ ਹੀ ਹਰ ਤਿੰਨ ਸਾਲਾਂ ਬਾਅਦ ਨਵੇਂ ਕਲੈਕਟਰ ਰੇਟ ਦੇ ਅਧਾਰ ‘ਤੇ ਵੀ ਟੈਕਸ ਦੀ ਸਮੀਖਿਆ ਕੀਤੀ ਜਾਵੇਗੀ । ਜਾਰੀ ਨੋਟੀਫਿਕੇਸ਼ਨ ਵਿਚ ਕੀ ਕੀ ਗਿਆ ਹੈ ਕਿਹਾ ਜਾਰੀ ਨੋਟੀਫਿਕੇਸ਼ਨ ਚ ਕਿਹਾ ਗਿਆ ਹੈ ਕੇ ਭਾਰਤ ਸਰਕਾਰ ਨੇ ਇਹ ਹੁਕਮ ਦਿੱਤਾ ਹੈ ਕਿ ਜੀਐਸਡੀਪੀ ਦੇ 0.25 ਪ੍ਰਤੀਸ਼ਤ ਦੀ ਵਾਧੂ ਉਧਾਰ ਸੀਮਾ ਪ੍ਰਾਪਤ ਕਰਨ ਅਤੇ ਰਿਹਾਇਸ਼ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਦੀਆਂ ਹੋਰ ਕੇਂਦਰੀ ਸਪਾਂਸਰਡ ਯੋਜਨਾਵਾਂ ਨੂੰ ਵਿੱਤ ਦੇਣ ਲਈ, ਸ਼ਹਿਰੀ ਸਥਾਨਕ ਸੰਸਥਾਵਾਂ ਵਿੱਚ ਜਾਇਦਾਦ ਟੈਕਸ ਦੀ ਘੱਟੋ-ਘੱਟ ਦਰ ਪ੍ਰਚਲਿਤ ਸਰਕਲ ਦਰ ਦੇ ਅਨੁਸਾਰ ਨਿਰਧਾਰਤ ਕੀਤੀ ਜਾਵੇ ਅਤੇ ਕੀਮਤ ਵਾਧੇ ਦੇ ਅਨੁਸਾਰ ਘੱਟੋ-ਘੱਟ ਦਰਾਂ ਵਿੱਚ ਵਾਧੇ ਦਾ ਪ੍ਰਬੰਧ ਕੀਤਾ ਜਾਵੇ।