

ਐਸ. ਐਸ. ਪੀ. ਦਾ ਐਕਸ਼ਨ ਲੋਕਾਂ ਨੂੰ ਪਰੇਸ਼ਾਨ ਕਰਨ ਵਾਲੇ ਐਸ. ਐਚ. ਓ. ਸਨੌਰ ਦੀ ਹੋਈ ਛੁਟੀ - ਇੰਸਪੈਕਟਰ ਹਰਦੀਪ ਸਿੰਘ ਨਵੇਂ ਐਸ. ਐਚ. ਓ. ਵਜੋਂ ਤੈਨਾਤ, ਸੰਭਾਲਿਆ ਚਾਰਜ ਪਟਿਆਲਾ : ਸਨੌਰ ਦੇ ਲੋਕਾਂ ਨੂੰ ਲਗਾਤਾਰ ਪਰੇਸ਼ਾਨ ਕਰ ਰਹੇ ਐਸ. ਐਚ. ਓ. ਸਨੌਰ ਵਜੋਂ ਡਿਊਟੀ ਨਿਭਾ ਰਹੇ ਸਿਵਦੇਵ ਸਿੰਘ ਬਰਾੜ ਖਿਲਾਫ ਅੱਜ ਐਸ. ਐਸ. ਪੀ. ਪਟਿਆਲਾ ਡਾ. ਨਾਨਕ ਸਿੰਘ ਨੇ ਸਖਤ ਐਕਸ਼ਨ ਕਰਦਿਆਂ ਉਸਦੀ ਸਨੌਰ ਥਾਣੇ ਵਿਚੋਂ ਛੁਟੀ ਕਰ ਦਿੱਤੀ ਹੈ । ਸਨੌਰ ਥਾਣੇ ਅੰਦਰ ਇੰਸਪੈਕਟਰ ਹਰਦੀਪ ਸਿੰਘ ਨੂੰ ਨਵੇਂ ਐਸ. ਐਚ. ਓ. ਵਜੋਂ ਤੈਨਾਤ ਕੀਤਾ ਗਿਆ ਹੈ, ਜਿਨਾ ਨੇ ਚਾਰਜ ਸੰਭਾਲ ਲਿਆ ਹੈ । ਜਿਕਰਯੋਗ ਹੈ ਕਿ ਲੰਘੇ ਦਿਨ ਲੋਕਾਂ ਦੀ ਮੰਗ 'ਤੇ ਐਸ. ਐਚ. ਓ. ਸਨੌਰ ਦੀਆਂ ਵਧੀਕੀਆਂ ਖਿਲਾਫ ਸਟੋਰੀ ਪ੍ਰਕਾਸਿਤ ਕੀਤੀ ਸੀ, ਜਿਸ ਤੋਂ ਬਾਅਦ ਉਸ ਖਿਲਾਫ ਐਕਸ਼ਨ ਕੀਤਾ ਗਿਆ ਹੈ । ਪਿਛਲੇ ਕੁਝ ਦਿਨਾਂ ਤੋਂ ਇਸ ਐਸ. ਐਚ. ਓ. ਨੇ ਸਨੌਰ ਅੰਦਰ ਬੌਛਾਰਗਿਰਦੀ ਮਚਾਈ ਸੀ । ਲੋਕਾਂ ਦੇ 10-10 ਹਜਾਰ ਦੇ ਚਲਾਨ ਕਟੇ ਜਾ ਰਹੇ ਸਨ। ਇਥੋ ਤੱਕ ਕਿ ਸਟੇਬਾਜਾਂ ਨੂੰ ਨਥ ਪਾਉਣ ਦੀ ਥਾਂ ਸ਼ਹਿ ਦਿੱਤੀ ਜਾਰਹੀ ਸੀ। ਲੋਕ ਤਰਾਹ ਤਰਾਹ ਕਰ ਰਹੇ ਸਨ । - ਪੁਲਸ ਦੀ ਡਿਊਟੀ ਕਾਨੂੰਨ ਨੂੰ ਭੰਗ ਕਰਨ ਵਾਲਿਆਂ ਦੇ ਖਿਲਾਫ ਕਾਰਵਾਈ ਕਰਨਾ : ਐਸ. ਐਸ. ਪੀ. ਪਟਿਆਲਾ, (ਜੋਸਨ) : ਪਟਿਆਲਾ ਦੇ ਇਮਾਨਦਾਰ ਤੇ ਨਿਡਰ ਐਸ. ਐਸ.ਪੀ. ਡਾ. ਨਾਨਕ ਸਿੰਘ ਨੇ ਇਸ ਐਸ. ਐਚ. ਓ. ਦੀ ਛੁਟੀ ਕਰਨ ਤੋਂ ਬਾਅਦ ਇਸਨੂੰ ਪੁਲਸ ਲਾਈਨ ਵਿਖੇ ਲਗਾ ਦਿੱਤਾ ਹੈ । ਉਨ੍ਹਾ ਆਖਿਆ ਕਿ ਪੁਲਸ ਦੀ ਡਿਊਟੀ ਕਾਨੂੰਨ ਨੂੰ ਭੰਗ ਕਰਨ ਵਾਲਿਆਂ ਦੇ ਖਿਲਾਫ ਕਾਰਵਾਈ ਕਰਨਾ ਹੈ ਤੇ ਇਸ ਵਿਚ ਕਿਸੇ ਨੂੰ ਛੋਟ ਨਹੀ, ਜੇਕਰ ਕੋਈ ਵੀ ਵਿਅਕਤੀ ਕਾਨੂੰਨ ਨੂੰ ਹਥ ਵਿਚ ਲਵੇਗਾ ਤਾਂ ਉਸ ਖਿਲਾਫ ਕਾਰਵਾੲਂ ਹੋਵੇਗੀ ਪਰ ਆਮ ਲੋਕਾਂ ਨੂੰ ਤੰਗ ਤੇ ਪਰੇਸ਼ਾਨ ਕਰਨ ਵਾਲਿਆਂ ਨਾਲ ਕੋਈ ਵੀ ਲਿਹਾਜ ਨਹੀ ਹੋਵੇਗਾ। ਚਾਹੇ ਉਹ ਕੋਈ ਪੁਲਸ ਅਫਸਰ ਕਿਉਂ ਨਾ ਹੋਵੇ । ਉਨ੍ਹਾਂ ਪੂਰੇ ਜਿਲੇ ਦੇ ਅਫਸਰਾਂ ਨੂੰ ਤਾਕੀਦ ਕੀਤੀ ਕਿ ਉਹ ਨਸ਼ਿਆਂ ਖਿਲਾਫ ਸਖਤ ਕਾਰਵਾਈ, ਸਟੇਬਾਜਾਂ ਖਿਲਾਫ ਸਖਤ ਕਾਰਵਾਈ ਕਰਨ ਪਰ ਆਮ ਲੋਕਾਂ ਨਾਲ ਪਿਆਰ ਬਣਾਕੇ ਰੱਖਣ । ਲੋਕਾਂ ਤੇ ਪੁਲਸ ਵਿਚਕਾਰ ਤੇ ਸਦਭਾਵਨਾਵਾਲਾ ਮਾਹੌਲ ਬਣਾਇਆ ਜਾਵੇਗਾ : ਐਸ. ਪੀ. ਛਿਬਰ ਇਸ ਮੌਕੇ ਗੱਲਬਾਤ ਕਰਦਿਆਂ ਹਲਕਾ ਸਨੌਰ ਦੇ ਇੰਚਾਰਜ ਸੁਪਰਡੈਂਟ ਆਫ ਪੁਲਸ ਰਾਜੇਸ਼ ਛਿਬਰ ਨੇ ਗੱਲਬਾਤ ਦੌਰਾਨ ਆਖਿਆ ਕਿ ਲੋਕਾਂ ਤੇ ਪੁਲਸ ਵਿਚਕਾਰ ਸਦਭਾਵਨਾ ਤੇ ਪਿਆਰ ਵਾਲਾ ਮਾਹੌਲ ਬਣਾਇਆ ਜਾਵੇਗਾ । ਉਨ੍ਹਾ ਆਖਿਆ ਕਿ ਜਿਹੜਾ ਵੀ ਕੋਈ ਹੋਰ ਹੇਠਲੇ ਪੱਧਰ ਦਾ ਪੁਲਸ ਅਫਸਰ ਲੋਕਾਂ ਨੂੰ ਤੰਗ ਕਰੇਗਾ, ਉਸ ਖਿਲਾਫ ਵੀ ਅਜਿਹੀ ਕਾਰਵਾਈ ਹੋਵੇਗੀ । ਉਨ੍ਹਾਂ ਆਖਿਆ ਕਿ ਅਸੀ ਕਾਨੂੰਨ ਨੂੰ ਤੋੜਨ ਵਾਲਿਆਂ ਨੂੰ ਬਿਲਕੁਲ ਵੀ ਬਖਸ਼ਾਂਗੇ ਨਹੀ ਪਰ ਆਮ ਲੋਕ ਸਾਡਾ ਪਰਿਵਾਰ ਹਨ । ਉਨ੍ਹਾਂ ਨੂੰ ਪੁਲਸ ਤੋਂ ਡਰਨ ਦੀ ਲੋੜ ਨਹੀਂ ਕਿਉਂਕਿ ਸਮਾਜ ਨੂੰ ਸਾਫ ਸੁਥਰਾ ਪੁਲਸ ਲੋਕਾਂ ਦੀ ਮਦਦ ਨਾਲ ਹੀ ਕਰ ਸਕਦੀ ਹੈ । -ਸਨੌਰ ਮੇਰਾ ਆਪਣਾ ਘਰ ਨਹੀ ਹੋਣ ਦੇਵਾਂਗਾ ਕਿਸੇ ਨਾਲ ਕੋਈ ਧਕਾ : ਪਠਾਣਮਾਜਰਾ ਪਟਿਆਲਾ : ਵਿਧਾਨ ਸਭਾ ਹਲਕਾ ਸਨੌਰ ਦੇ ਜਾਂਬਾਜ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਇਸਮੌਕੇ ਆਖਿਆ ਕਿ ਸਨੌਰ ਉਨਾਂ ਦਾ ਆਪਣਾ ਘਰ ਹੈ ਤੇ ਪਰਿਵਾਰ ਹੈ, ਇਸ ਲਈ ਲੋਕਾ ਨਾਲ ਧਕਾ ਨਹੀ ਹੋਣ ਦਿਤਾ ਜਾਵੇਗਾ। ਜਿਉਂ ਹੀ ਇਹ ਖਬਰਾਂ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਕੋਲ ਪੁਜੀਆਂ ਤਾਂ ਉਨ੍ਹਾਂ ਤੁਰੰਤ ਐਸ. ਐਸ. ਪੀ. ਪਟਿਆਲਾ ਨੂੰ ਬੇਨਤੀ ਕੀਤੀ ਕਿ ਅਜਿਹੇ ਸਿਰਫਿਰੇ ਪੁਲਸ ਅਫਸਰ ਨੂੰ ਸਨੋਰ ਤੋਂ ਬਦਲਿਆ ਜਾਵੇ ਕਿਉਂਕਿ ਇਸਦੀਆਂ ਲਗਾਤਾਰ ਸ਼ਿਕਾਇਤਾਂ ਆ ਰਹੀਆਂ ਹਨ । ਹਰਮੀਤ ਸਿੰਘ ਪਠਾਣਮਾਜਰਾ ਨੇ ਆਖਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀ ਸੇਵਾ ਲਈ ਬਣੀ ਹੈ । ਅਸੀ ਲੋਕਾਂ ਨਾਲ ਬਿਲਕੁਲ ਵੀ ਧਕਾ ਨਹੀ ਹੋਣ ਦੇਵਾਂਗੇ। ਊਨ੍ਹਾਂ ਆਖਿਆ ਕਿ ਮੈਂ ਆਪਣੇ ਹਲਕੇ ਦੇ ਸੁਮਚੇ ਵਿਭਾਗਾਂ ਦੇ ਅਫਸਰਾਂ ਨੂੰ ਸਪਸਟ ਆਖਿਆ ਹੈ ਕਿ ਕਿਸੇ ਤੋਂ ਵੀ ਰਿਸ਼ਵਤ ਦਾ ਇਕ ਰੁਪਿਆ ਨਾ ਲਿਆ ਜਾਵੇ ਤੇ ਮੈਂ ਹਮੇਸ਼ਾ ਹੀ ਲੋਕਾਂ ਦੀਆਂ ਮੀਟਿੰਗਾਂ ਵਿਚ, ਅਫਸਰਾਂ ਦੀਆ ਮੀਟਿੰਗਾਂ ਵਿਚ ਇਹ ਸਪੱਸਟ ਕਹਿੰਦਾ ਹਾਂ ਕਿ ਅਸੀ ਸਾਰੇ ਲੋਕਾਂ ਦੀ ਸੇਵਾ ਲਈ ਤੈਨਾਤ ਹਾਂ। ਤੁਹਾਨੂੰ ਸਰਕਾਰੀ ਨੌਕਰੀਆਂ 'ਤੇ ਤੈਨਾਤ ਕੀਤਾ ਹੈ, ਮੈਨੂੰ ਲੋਕਾਂ ਦੀ ਸੇਵਾ ਲਈ ਇਨਾ ਲੋਕਾਂ ਨੇ ਵਿਧਾਇਕ ਚੁਣਿਆ ਹੈ। ਇਸ ਲਈ ਮੈਂ ਨਾ ਤਾਂ ਕਿਸੇ ਤੋਂ ਰਿਸ਼ਵਤ ਲਈ ਹੈ ਤੇ ਨਾ ਹੀ ਲੈਣ ਦਿਆਂਗਾ ਤੇ ਲੋਕਾਂ ਨੂੰ ਤੰਗ ਕਰਨ ਵਾਲੇ ਕਿਸੇ ਵੀ ਅਧਿਕਾਰੀ ਨੂੰ ਬਖਸ਼ਿਆ ਨਹੀ ਜਾਵੇਗਾ । ਸ਼ਰਾਰਤੀ ਅਨਸਰਾਂ ਅਤੇ ਕਾਨੂੰਨ ਨੂੰ ਭੰਗ ਕਰਨ ਵਾਲਿਆਂ ਖਿਲਾਫ ਕਰਾਂਗਾ ਕਾਰਵਾਈ : ਹਰਦੀਪ ਸਿੰਘ ਥਾਣਾ ਸਨੌਰ ਦੇ ਨਵੇਂ ਤੈਨਾਤ ਹੋਏ ਐਸ. ਐਚ. ਓ. ਇੰਸਪੈਕਟਰ ਹਰਦੀਪ ਸਿੰਘ ਨੇ ਗੱਲਬਾਤ ਕਰਦਿਆਂ ਆਖਿਆ ਕਿ ਐਸ.ਐਸ.ਪੀ. ਪਟਿਆਲਾ ਡਾ. ਨਾਨਕ ਸਿੰਘ ਦੇ ਹੁਕਮਾਂ ਤੋਂ ਬਾਅਦ ਉਨ੍ਹਾਂ ਨੂੰ ਸਨੌਰ ਥਾਣੇ ਅੰਦਰ ਤੈਨਾਤ ਕੀਤਾ ਗਿਆ ਹੈ, ਉਹ ਆਪਣੀ ਡਿਊਟੀ ਪੂਰੀ ਇਮਾਨਦਾਰੀ ਤੇ ਸਹੀ ਤਰੀਕੇ ਨਾਲ ਨਿਭਾਉਣ ਦੀ ਕੋਸ਼ਿਸ਼ ਕਰਨਗੇ ਤੇ ਆਪਣੇ ਸੀਨੀਅਰ ਅਫਸਰਾਂ ਦੀ ਅਗਵਾਈ ਵਿਚ ਸ਼ਰਾਰਤੀ ਅਨਸਰਾਂ ਤੇ ਕਾਨੂੰਨ ਨੂੰ ਭੰਗ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕਰਾਂਗੇ । ਉਹਨਾਂ ਕਿਹਾ ਕਿ ਜਿਸ ਵਿਚ ਹਲਕੇ ਦੇ ਲੋਕ ਵੀ ਉਹਨਾਂ ਦਾ ਸਾਥ ਦੇਣ ਤਾਂ ਜੋ ਕਿ ਅਮਨ ਸ਼ਾਂਤੀ ਨੂੰ ਕਾਇਮ ਰੱਖਿਆ ਜਾਵੇ ।