Patiala News
0
ਸ. ਸ. ਸ. ਸ. ਗੱਜੂਮਾਜਰਾ ਦੇ ਰੀਟੇਲ ਤੇ ਆਈਟੀ ਦੇ ਵਿਦਿਆਰਥੀਆਂ ਨੇ ਲਗਾਇਆ ਵਿਦਿਅਕ ਟੂਰ
- by Jasbeer Singh
- December 4, 2025
ਸ. ਸ. ਸ. ਸ. ਗੱਜੂਮਾਜਰਾ ਦੇ ਰੀਟੇਲ ਤੇ ਆਈਟੀ ਦੇ ਵਿਦਿਆਰਥੀਆਂ ਨੇ ਲਗਾਇਆ ਵਿਦਿਅਕ ਟੂਰ ਪਟਿਆਲਾ , 4 ਦਸੰਬਰ 2025 : ਜਿਲਾ ਸਿੱਖਿਆ ਅਫਸਰ ਸੈਕੰਡਰੀ ਸੰਜੀਵ ਸ਼ਰਮਾ ਤੇ ਉਪ ਜ਼ਿਲ੍ਹਾ ਅਫਸਰ ਡਾ ਰਵਿੰਦਰ ਪਾਲ ਸਿੰਘ ਦੇ ਦਿਸ਼ਾ ਨਿਰਦੇਸ਼ ਅਤੇ ਪ੍ਰਿੰਸੀਪਲ ਦਿਆਲ ਸਿੰਘ ਦੇ ਤਾਲਮੇਲ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਜੂਮਾਜਰਾ ਦੇ ਵਿਦਿਆਰਥੀਆਂ ਨੇ ਵਿਦਿਅਕ ਟੂਰ ਲਗਾਇਆ । ਪ੍ਰਿੰਸੀਪਲ ਦਿਆਲ ਸਿੰਘ ਨੇ ਦੱਸਿਆ ਕਿ ਇਹ ਟੂਰ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਦੇ ਅਨੁਸਾਰ ਦੋ ਟਰੇਡਾਂ ਆਈ.ਟੀ ਅਤੇ ਰੀਟੇਲ ਦੇ ਵਿਦਿਆਰਥੀਆਂ ਦਾ ਗਿਆ। ਵਿਦਿਆਰਥੀਆਂ ਨੇ ਆਈ.ਟੀ ਅਤੇ ਰੀਟੇਲ ਵਿਸ਼ੇ ਨਾਲ ਸੰਬੰਧੀ ਪ੍ਰੈਕਟੀਕਲ ਜਾਣਕਾਰੀ ਹਾਸਿਲ ਕੀਤੀ। ਇਸ ਮੌਕੇ ਤੇ ਵੋਕੇਸ਼ਨਲ ਰੀਟੇਲ ਦੇ ਟਰੇਨਰ ਕੁਲਦੀਪ ਸਿੰਘ ਬਰਾੜ, ਕਮਲਪ੍ਰੀਤ, ਰਾਜਵੀਰ ਕੌਰ, ਅਮਨਦੀਪ ਕੌਰ, ਅਜੇ ਕੁਮਾਰ ਹਾਜ਼ਰ ਸਨ ।
