post

Jasbeer Singh

(Chief Editor)

Patiala News

ਪਟਿਆਲਾ-ਸੰਗਰੂਰ ਰੋਡ `ਤੇ ਚੱਲਦੀ ਹੋਈ ਬੱਸ ਨੂੰ ਲੱਗੀ ਅੱਗ

post-img

ਪਟਿਆਲਾ-ਸੰਗਰੂਰ ਰੋਡ `ਤੇ ਚੱਲਦੀ ਹੋਈ ਬੱਸ ਨੂੰ ਲੱਗੀ ਅੱਗ ਪਟਿਆਲਾ, 4 ਦਸੰਬਰ 2025 : ਪਟਿਆਲਾ-ਸੰਗਰੂਰ ਰੋਡ ’ਤੇ ਅੱਜ ਇਕ ਪ੍ਰਾਈਵੇਟ ਕੰਪਨੀ ਦੀ ਏ. ਸੀ. ਬੱਸ ਨੂੰ ਚਲਦੇ ਸਮੇਂ ਅੱਗ ਲੱਗ ਗਈ । ਅੱਗ ਲੱਗਣ ਕਾਰਨ ਤਕਨੀਕੀ ਖਰਾਬੀ ਦੱਸਿਆ ਗਿਆ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਬੱਸ ’ਚ ਆਈ ਤਕਨੀਕੀ ਖ਼ਰਾਬੀ ਕਾਰਨ ਇਹ ਹਾਦਸਾ ਵਾਪਰਿਆ ਅਤੇ ਇਸ ਹਾਦਸੇ ਦੌਰਾਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਸਥਾਨਕ ਲੋਕਾਂ ਨੇ ਸਵਾਰੀਆਂ ਨੂੰ ਬੱਸ ’ਚੋਂ ਬਾਹਰ ਕੱਢਿਆ। ਵਾਇਰਲ ਹੋਈ ਵੀਡੀਓ ਅਨੁਸਾਰ ਬੱਸਾਂ ਨੂੰ ਲੱਗੀ ਅੱਗ ਨੇ ਮਿੰਟਾਂ ਵਿਚ ਭਿਆਨਕ ਰੂਪ ਧਾਰ ਲਿਆ ਅਤੇ ਦੇਖਦੇ ਹੀ ਦੇਖਦੇ ਬੱਸ ਅੱਗ ਦੇ ਭਾਂਬੜ ਵਿਚ ਤਬਦੀਲ ਹੋ ਗਈ।

Related Post

Instagram