post

Jasbeer Singh

(Chief Editor)

Punjab

ਨੌਕਰੀ ਤੋਂ ਕੱਢੇ ਹੋਏ ਮੀਟਰ ਰੀਡਰਾਂ ਨੂੰ ਨੌਕਰੀਆਂ ਤੇ ਦੋਬਾਰਾ ਜੁਆਇੰਨ ਕਰਵਾਈ ਜਾਵੇ ਅਤੇ ਬਾਕਾਇਆ ਤਨਖਾਹਾਂ ਦਾ ਭੁਗਤਾਨ

post-img

ਨੌਕਰੀ ਤੋਂ ਕੱਢੇ ਹੋਏ ਮੀਟਰ ਰੀਡਰਾਂ ਨੂੰ ਨੌਕਰੀਆਂ ਤੇ ਦੋਬਾਰਾ ਜੁਆਇੰਨ ਕਰਵਾਈ ਜਾਵੇ ਅਤੇ ਬਾਕਾਇਆ ਤਨਖਾਹਾਂ ਦਾ ਭੁਗਤਾਨ ਕੀਤਾ ਜਾਵੇ : ਗੁਰਜੀਤ ਸਿੰਘ ਅਤੇ ਸਟਾਲਿਨਜੀਤ ਸਿੰਘ ਚੰਡੀਗੜ੍ਹ : ਪਾਵਰਕਾਮ ਬਿਜਲੀ ਬੋਰਡ ਵਿਭਾਗ ਵੱਲੋਂ ਪ੍ਰਾਈਵੇਟ ਕੰਪਨੀ ਦੇ ਜਰੀਏ ਮੀਟਰ ਰੀਡਿੰਗ ਲੈਣ ਲਈ ਵੱਖ ਵੱਖ ਜਿਲ੍ਹਿਆਂ ਵਿੱਚ ਕੰਪਨੀ ਨੇ ਬਤੌਰ ਸਕਿਊਰਟੀ ਨੌਜਵਾਨਾਂ ਤੋਂ 15 ਹਜਾਰ ਰੁਪਏ ਲੈਣ ਤੋਂ ਬਾਅਦ ਡਿਊਟੀ ਜੁਆਇੰਨ ਕਰਵਾਈ ਪ੍ਰੰਤੂ ਰੱਖੇ ਕੱਚੇ ਮੁਲਾਜਮ 5 ਮਹੀਨਿਆਂ ਦੀ ਤਨਖਾਹ ਲੈਣ ਲਈ ਜਿੱਥੇ ਹਾੜੇ ਕੱਢ ਰਹੇ ਹਨ ਉੱਥੇ ਹੀ ਵਾਅਦੇ ਤੋਂ ਭੱਜੀ ਕੰਪਨੀ ਦੀ ਥਾਂ ਤੇ ਨਵੀਂ ਆਈ ਕੰਪਨੀ ਨੇ ਵੀ ਤਿੰਨ ਮਹੀਨਿਆਂ ਦੀ ਤਨਖਾਹ ਦੇਣ ਦੀ ਬਜਾਏ ਕੁਝ ਮੀਟਰ ਰੀਡਰਾਂ ਨੂੰ ਡਿਊਟੀ ਤੋਂ ਨਵੀਂ ਕੰਪਨੀ ਵੱਲੋਂ ਬਰਖਾਸਤ ਕੀਤਾ ਗਿਆ ਹੈ ਇਸੇ ਕਰਕੇ ਚੰਡੀਗੜ੍ਹ ਪ੍ਰੈਸ ਕਲੱਬ ਵਿਖੇ ਫਰੀਦਕੋਟ, ਮੋਗਾ, ਮੁਕਤਸਰ ਆਦਿ ਜਿਲ੍ਹਿਆਂ ਵਿਚੋਂ ਇਕੱਠੇ ਹੋਏ ਮੀਟਰ ਰੀਡਰ ਨੌਜਵਾਨਾਂ ਨੇ ਪ੍ਰਸਾਸਨ ਪਾਸੋ ਪ੍ਰਾਈਵੇਟ ਕੰਪਨੀਆਂ ਖਿਲਾਫ ਯੋਗ ਕਾਰਵਾਈ ਅਤੇ ਸਕਿਊਰਟੀ ਦੀ ਰਕਮ ਸਮੇਤ 8 ਮਹੀਨਿਆਂ ਦੀ ਤਨਖਾਹ ਦਿਵਾਉਣ ਦੀ ਮੰਗ ਕੀਤੀ ਹੈ । ਉਕਤ ਮਾਮਲੇ ਨੂੰ ਲੈ ਕੇ ਗੁਰਜੀਤ ਸਿੰਘ, ਸਟਾਲਿਨਜੀਤ ਸਿੰਘ ਅਤੇ ਲਖਬੀਰ ਸਿੰਘ ਨੇ ਕਿਹਾ ਕਿ ਕੋਸ਼ਨ ਪ੍ਰਾਈਵੇਟ ਲਿਮਟਿਡ ਕੰਪਨੀ ਵੱਲੋਂ ਦੁਕਾਨਾਂ ਅਤੇ ਘਰਾਂ ਦੇ ਮੀਟਰਾਂ ਦੀ ਰੀਡਿੰਗ ਲੈਣ ਲਈ 100 ਤੋਂ ਵੱਧ ਨੌਜਵਾਨ ਰੱਖੇ ਗਏ ਸਨ ਜਿਨ੍ਹਾਂ ਤੋਂ ਬਤੋਰ ਸਿਕਉਰਿਟੀ 15-15 ਹਜਾਰ ਰੁਪਏ ਕੰਪਨੀ ਅਧਿਕਾਰੀਆਂ ਨੇ ਲਏ ਪਰ ਹੁਣ ਜਦੋ ਕੰਪਨੀ ਠੇਕੇ ਖਤਮ ਹੋਣ ਤੇ ਕੰਮਕਾਜ ਛੱਡ ਕੇ ਜਾ ਚੁੱਕੀ ਹੈ ਤਾਂ ਸਕਿਉਰਟੀ ਦੀ ਰਕਮ ਵਾਪਸ ਦੇਣ ਦੀ ਬਜਾਏ ਇੱਧਰ ਉੱਧਰ ਦੀਆਂ ਗੱਲਾ ਕਰਕੇ ਬੁਤਾ ਸਾਰ ਰਹੀ ਹੈ, ਹੋਰ ਤਾਂ ਹੋਰ 5 ਮਹੀਨਿਆਂ ਦੀ ਰਹਿੰਦੀ ਤਨਖਾਹ ਦੇਣ ਤੋਂ ਵੀ ਕੰਪਨੀ ਸਰੇਆਮ ਭੱਜ ਰਹੀ ਹੈ, ਜਿਸ ਕਰਕੇ ਆਰਥਿਕ ਤੰਗੀਆਂ ਨਾਲ ਜੂਝ ਰਹੇ ਨੌਜਵਾਨ ਹਾੜੇ ਕੱਢਣ ਲਈ ਮਜਬੂਰ ਹਨ । ਪਹਿਲਾਂ ਪ੍ਰਾਈਵੇਟ ਕੰਪਨੀ ਦੇ ਭੱਜਣ ਤੋਂ ਬਾਅਦ ਦੂਜੀ ਆਈ ਕੰਪਨੀ ਫਲੋਇੰਟ ਗਾਇਡ ਨੇ ਵੀ ਪਿਛਲੇ ਤਿੰਨ ਮਹੀਨਿਆਂ ਤੋਂ ਨੌਜਵਾਨਾਂ ਨੂੰ ਤਨਖਾਹ ਨਹੀ ਦਿੱਤੀ । ਉਨ੍ਹਾਂ ਐਲਾਨ ਕੀਤਾ ਕਿ ਜੇਕਰ ਸਬੰਧਿਤ ਵਿਭਾਗ ਸਮੇਤ ਪ੍ਰਸਾਸਨਿਕ ਅਧਿਕਾਰੀਆਂ ਨੇ ਮਸਲੇ ਦਾ ਹੱਲ ਨਾ ਕੀਤਾ ਤਾਂ ਮਜਬੂਰਨ ਸਾਰੇ ਨੌਜਵਾਨ ਇਕੋ ਸਮੇਂ ਤੇ ਕੰਮ ਬੰਦ ਕਰਕੇ ਧਰਨੇ 'ਤੇ ਬੈਠਣ ਲਈ ਮਜਬੂਰ ਹੋ ਜਾਣਗੇ । ਉਹਨਾਂ ਨੇ ਅੱਗੇ ਕਿਹਾ ਕਿ ਪ੍ਰਾਈਵੇਟ ਕੰਪਨੀਆਂ ਵੱਲੋਂ ਨਿਗੁਣੀਆਂ ਤਨਖਾਹਾਂ ਦੇ ਕੇ ਨੌਜਵਾਨਾਂ ਦਾ ਆਰਥਿਕ ਸੋਸਣ ਕੀਤਾ ਜਾਂਦਾ ਹੈ ਪਰ ਪੰਜਾਬ ਅੰਦਰ-ਬਿਨ੍ਹਾਂ ਤਨਖਾਹ ਦਿੱਤੇ ਹੀ ਕੰਪਨੀਆਂ ਬੇਰੁਜਗਾਰੀ ਦੀ ਮਾਰ ਝੱਲ ਰਹੇ ਨੌਜਵਾਨਾਂ ਨਾਲ ਧੱਕਾ ਕਰ ਰਹੀਆਂ ਹਨ, ਇੱਕ ਪਾਸੇ ਸੂਬਾ ਸਰਕਾਰ ਦੇ ਮੁੱਖ ਮੰਤਰੀ ਘਰ ਘਰ ਨੌਕਰੀ ਦੇ ਦਾਅਵੇ ਕਰਦੇ ਨਹੀ ਥੱਕਦੇ ਤੇ ਦੂਜੇ ਪਾਸੇ ਬੇਰੁਜਗਾਰੀ ਦੀ ਮਾਰ ਝੱਲ ਰਹੇ ਨੌਜਵਾਨ ਠੱਗੀ ਦਾ ਸਿਕਾਰ ਹੋ ਰਹੇ ਹਨ। ਸਾਡੀ ਤਾਂ ਸਰਕਾਰਾਂ ਨੂੰ ਬੇਨਤੀ ਹੈ ਕਿ ਸਾਡੀਆਂ ਨੌਕਰੀਆਂ ਤੇ ਸਾਨੂੰ ਦੋਬਾਰਾ ਜੁਆਇੰਨ ਕਰਵਾਈ ਜਾਵੇ ਅਤੇ ਬਾਕਾਇਆ ਤਨਖਾਹਾਂ ਦਾ ਭੁਗਤਾਨ ਕੀਤਾ ਜਾਵੇ ।

Related Post