post

Jasbeer Singh

(Chief Editor)

Patiala News

ਸੈਫੀ ਨੇ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੀਤੀ ਨਾਅਰੇਬਾਜ਼ੀ

post-img

ਸੈਫੀ ਨੇ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੀਤੀ ਨਾਅਰੇਬਾਜ਼ੀ - ਸਰਕਾਰ ਵਲੋ ਜਬਰੀ ਕਿਸਾਨੀ ਧਰਨਾ ਚੁਕਣ ਨੂੰ ਲੈ ਕੇ ਜਤਾਇਆ ਰੋਸ਼ ਪਟਿਆਲਾ : ਸੈਫੀ ਜਥੇਬੰਦੀ ਵੱਲੋਂ ਕਿਸਾਨੀ ਸੰਘਰਸ਼ ਦੇ ਹੱਕ ਵਿੱਚ ਅੱਜ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਜੋਰਦਾਰ ਨਾਅਰੇਬਾਜੀ ਕੀਤੀ ਗਈ। ਆਗੂਆਂ ਨੇ ਦਸਿਆ ਕਿ ਕਿਸਾਨੀ ਮੰਗਾਂ ਅਤੇ ਐੱਮਐੱਸਪੀ ਨੂੰ ਲੈ ਕੇ 13 ਫਰਵਰੀ ਤੋਂ ਦਿੱਲੀ ਕੂਚ ਲਈ ਕਿਸਾਨ ਖਨੌਰੀ ਅਤੇ ਸ਼ੰਭੂ ਬਾਰਡਰ 'ਤੇ ਬੈਠੇ ਸਨ ਅਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ 26 ਨਵੰਬਰ ਤੋ ਖਨੌਰੀ ਬਾਰਡਰ ਉੱਤੇ ਮਰਨ ਵਰਤ ਤੇ ਬੈਠੇ ਸਨ ਪਰ ਪਿਛਲੇ ਦਿਨੀ ਸਰਕਾਰ ਵੱਲੋਂ ਉਹਨਾਂ ਨੂੰ ਜਬਰੀ ਉੱਠਾ ਦਿੱਤਾ ਗਿਆ ਸੀ ਜਿਸ ਦੇ ਰੋਸ ਵਜੋਂ ਅੱਜ ਪੰਜਾਬ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤਾ ਗਿਆ । ਇਸ ਮੌਕੇ ਗੱਲਬਾਤ ਕਰਦਿਆਂ ਸੈਫੀ ਦੀ ਕਾਲਜ ਇਕਾਈ ਦੇ ਪ੍ਰਧਾਨ ਜੱਸ ਮਾਣ ਨੇ ਕਿਹਾ ਕੇਂਦਰ ਸਰਕਾਰ ਅਤੇ ਪੰਜਾਬ ਦੇ ਕਿਸਾਨਾਂ ਪ੍ਰਤੀ ਰਵੱਇਆ ਸ਼ੰਭੂ ਬਾਰਡਰ ਤੇ ਦੇਖਿਆ ਜਾ ਸਕਦਾ ਹੈ, ਕਿਸਾਨਾਂ ਨੂੰ ਪਹਿਲਾਂ ਸ਼ਾਂਤਮਈ ਤਰੀਕੇ ਨਾਲ ਦਿੱਲੀ ਨਹੀਂ ਜਾਣ ਦਿੱਤਾ ਗਿਆ। ਉਹਨਾਂ ਨਾਲ ਦੁਸ਼ਮਣਾਂ ਵਾਲਾ ਵਿਵਹਾਰ ਕਰਦਿਆਂ ਅੱਥਰੂ ਗੈਸ ਦੇ ਗੋਲੇ ਸੁੱਟੇ ਗਏ ਅਤੇ ਗੋਲੀਆਂ ਮਾਰੀਆਂ ਗਈਆਂ। ਹੁਣ ਪੰਜਾਬ ਸਰਕਾਰ ਵੱਲੋਂ ਸ਼ੰਭੂ ਅਤੇ ਖਨੌਰੀ ਵਿਖੇ ਚੱਲ ਰਹੇ ਕਿਸਾਨੀ ਸੰਘਰਸ਼ ਨੂੰ ਜਬਰੀ ਚੁੱਕ ਕਿਸਾਨਾਂ ਨੂੰ ਜੇਲ੍ਹਾਂ ਵਿੱਚ ਬੰਦ ਕਰ ਦਿੱਤਾ ਗਿਆ ਹੈ । ਜੋਬਨ ਚਾਹਲ ਨੇ ਕਿਹਾ ਕਿ ਸੈਫੀ ਪਹਿਲੇ ਦਿਨ ਤੋਂ ਕਿਸਾਨੀ ਸੰਘਰਸ਼ ਵਿਚ ਸ਼ਾਮਿਲ ਹੈ । ਉਨਾਂ ਕਿਹਾ ਕਿ ਸੈਫੀ ਜਥੇਬੰਦੀ ਦੇ ਸਰਪ੍ਰਸਤ ਪੁਸ਼ਪਿੰਦਰ ਸਿੰਘ ਤਾਊ ਦੀ ਖੌਨਰੀ ਬਾਰਡਰ ਓਤੇ ਕਿਸਾਨੀ ਸੰਘਰਸ਼ ਵਿੱਚ ਅੱਖ ਵੀ ਨੁਕਸਾਨੀ ਗਈ ਅਤੇ ਹਰਿਆਣਾ ਪੁਲਿਸ ਵਲੋਂ ਹੋਏ ਫਾਇਰ ਦਾ ਸ਼ਰਲਾ ਅੱਜ ਵੀ ਅੱਖ ਵਿਚ ਮੌਜੂਦ ਹੈ। ਯਾਦਵਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਤੇ ਕੇਂਦਰ ਦਾ ਰਿਸ਼ਤਾ ਸੁਖਾਵਾਂ ਬਣਾਏ ਰੱਖਣ ਲਈ ਸਰਕਾਰ ਨੂੰ ਜਲਦੀ ਤੋਂ ਜਲਦੀ ਕਿਸਾਨਾਂ ਦੀਆਂ ਮੰਗਾਂ ਦਾ ਸਾਰਥਕ ਹੱਲ ਕੱਢਣਾ ਚਾਹੀਦਾ ਹੈ। ਜਸਨ ਖੁੱਡੀਆਂ ਨੇ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਚਿੰਤਾਜਨਕ ਹੈ ਜੇ ਉਹਨਾਂ ਦਾ ਕੋਈ ਜਾਨੀ ਨੁਕਸਾਨ ਹੁੰਦਾ ਹੈ ਤਾਂ ਇਸ ਤਣਾਪੂਰਵਕ ਸਥਿਤੀ ਵਿੱਚ ਕੇਦਰ ਸਰਕਾਰ ਤੇ ਪੰਜਾਬ ਸਰਕਾਰ ਨੂੰ ਭਾਰੀ ਨੁਕਸਾਨ ਝੱਲਣਾ ਪਵੇਗਾ । ਇਸ ਮੌਕੇ ਜਗਦੀਪ ਪਜੋਲਾ, ਅਨਮੋਲ ਨਿਰਮਾਨ ਸ਼ੇਰੂ ਰੰਧਾਵਾ, ਕੁਲਵਿੰਦਰ ਮੋਫ਼ਰ, ਬਿੰਦੂ ਚਾਹਲ, ਮਨਪ੍ਰੀਤ ਸੰਧੂ, ਵਿੱਕੀ ਪੁਨਿਆ ਗੱਗੂ ਰਤੀਆ, ਜੋਗਰਾਜ ਸ਼ੇਰਗਿੱਲ, ਗ਼ੁਰਜੋਤ ਕੁੰਦਰ, ਰਿੰਕੂ ਸਿੱਧੂ, ਸੁੱਖਾ ਨਿਰਮਾਣ, ਅਕਾਸ਼ ਨਿਰਮਾਣ ਤੋਂ ਇਲਾਵਾ ਸੈਫੀ ਵਰਕਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ ।

Related Post