
1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ਵਿਚ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਤੇ ਸਿੱਖ ਆਗੂਆਂ ਵਲੋਂ ਵੰਡੇ ਗਏ ਲੱ
- by Jasbeer Singh
- February 28, 2025

1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ਵਿਚ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਤੇ ਸਿੱਖ ਆਗੂਆਂ ਵਲੋਂ ਵੰਡੇ ਗਏ ਲੱਡੂ -ਰੱਬ ਦੀ ਚੱਕੀ ਭਾਵੇਂ ਚੱਲਦੀ ਹੌਲੀ-ਹੌਲੀ ਪਰ ਪੀਂਹਦੀ ਯਕੀਨਨ ਏ : ਹਾਰਮੀਤ ਸਿੰਘ ਸੋਢੀ ਪਟਿਆਲਾ : 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ਵਿਚ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ । ਅਦਾਲਤ ਦੇ ਇਸ ਫੈਸਲੇ ਦਾ ਸਵਾਗਤ ਕਰਦਿਆਂ ਅੱਜ ਪਟਿਆਲਾ ਗੁਰੂਦਵਾਰਾ ਦੁਖਨਿਵਾਰਨ ਸਾਹਿਬ ਵਿਖੇ ਸੰਗਤ ਨੂੰ ਲੱਡੂ ਵੰਡੇ ਗਏ । ਇਸ ਮੌਕੇ ਹਰਮੀਤ ਸਿੰਘ ਸੋਢੀ ਅਤੇ ਬਰਜਿੰਦਰ ਸਿੰਘ ਪਰਵਾਨਾ ਨੇ ਗੱਲਬਾਤ ਦੌਰਾਨ ਦੱਸਿਆ ਕਿ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਅਦਾਲਤ ਦੇ ਇਸ ਫੈਸਲੇ ਦਾ ਅਸੀਂ ਸਵਾਗਤ ਕਰਦੇ ਹਾਂ ਅੱਜ ਗੁਰੂਦਵਾਰਾ ਸਾਹਿਬ ਦੇ ਜੌੜਾ ਘਰ ਕੋਲ ਸਮੂਹ ਸਿੱਖ ਭਾਈਚਾਰੇ ਨਾਲ ਲੱਡੂ ਵੰਡ ਕੇ ਆਪਣੀ ਖੁਸ਼ੀ ਜਾਹਿਰ ਕੀਤੀ । ਉਹਨਾਂ ਕਿਹਾ ਕਿ ਭਾਵੇਂ ਅਸੀਂ ਇਸ ਅਣਮਨੁੱਖੀ ਅਪਰਾਧ ਲਈ ਮੌਤ ਦੀ ਸਜ਼ਾ ਦੀ ਉਮੀਦ ਕਰ ਰਹੇ ਸੀ, ਫਿਰ ਵੀ ਅਸੀਂ ਦਿੱਲੀ ਦੀ ਅਦਾਲਤ ਵੱਲੋਂ 1984 ਦੇ ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਦੇਣ ਦੇ ਫੈਸਲੇ ਦਾ ਸਵਾਗਤ ਕਰਦੇ ਹਾਂ। 40 ਸਾਲਾਂ ਬਾਅਦ ਆਏ ਇਸ ਫੈਸਲੇ ਨੇ ਸਾਬਤ ਕਰ ਦਿੱਤਾ ਕਿ “ਰੱਬ ਦੀ ਚੱਕੀ ਭਾਵੇਂ ਚੱਲਦੀ ਹੌਲੀ-ਹੌਲੀ ਪਰ ਪੀਂਹਦੀ ਯਕੀਨਨ ਏ । ਉਹਨਾਂ ਕਿਹਾ ਕਿ ਇਨ੍ਹਾਂ ਦੰਗਿਆਂ ਨਾਲ ਸਬੰਧਤ ਮਾਮਲੇ ਵਿਚ ਉਸ ਨੂੰ ਦੂਜੀ ਵਾਰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ । ਇਸ ਤੋਂ ਪਹਿਲਾਂ ਉਹ ਦਿੱਲੀ ਕੈਂਟ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ । ਦਿੱਲੀ ਪੁਲਿਸ ਅਤੇ ਪੀੜਤਾਂ ਨੇ ਇਸ ਮਾਮਲੇ ਵਿੱਚ ਸੱਜਣ ਕੁਮਾਰ ਦੇ ਖਿਲਾਫ ਮੌਤ ਦੀ ਸਜ਼ਾ ਦੀ ਮੰਗ ਕੀਤੀ ਸੀ । ਕਵਲਜੀਤ ਸਿੰਘ ਗੋਨਾ ਗਗਨਦੀਪ ਸਿੰਘ ਐਸ. ਕੇ. ਕੋਹਲੀ ਬਿਨੀ ਕੋਹਲੀ ਹਰਸਿਮਰਨ ਸਿੰਘ ਕਮਲ ਜਸਮੀਤ ਸਿੰਘ ਸੈਂਕੀ ਹਰਪ੍ਰੀਤ ਸਿੰਘ ਹਰਪਾਲ ਸਿੰਘ ਚੰਦਨ ਬੇਦੀ ਇਸ ਮੌਕੇ ਸਮੂਹ ਸੰਗਤਾ ਮਜੂਦ ਸਨ ।