
Patiala News
0
ਕੌਹਰੀਆਂ ਚ ਕਰਜ਼ੇ ਕਾਰਨ ਨੌਜਵਾਨ ਕਿਸਾਨ ਨੇ ਕੀਤੀ ਖੁਦਕੁਸ਼ੀ , ਮ੍ਰਿਤਕ ਸਿਰ ਕਰੀਬ ਅੱਠ ਲੱਖ ਦਾ ਸੀ ਕਰਜ਼ਾ
- by Jasbeer Singh
- March 25, 2024

ਪੰਜਾਬ ਦੇ ਕਿਸਾਨ ਦੀ ਕਰਜੇ ਦੀ ਪੰਡ ਭਾਰੀ ਹੁੰਦੀ ਜਾ ਰਹੀ ਹੈ। ਕਰਜ਼ੇ ਕਾਰਨ ਖੁਦਕੁਸ਼ੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਸਵੇਰੇ ਪੰਜ ਵਜੇ ਗੁਰਪ੍ਰੀਤ ਸਿੰਘ (32) ਪੁੱਤਰ ਅੰਗਰੇਜ ਸਿੰਘ ਪਿੰਡ ਕੌਹਰੀਆਂ ਨੇ ਘਰ ਵਿਚ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ। ਜਾਣਕਾਰੀ ਦਿੰਦਿਆਂ ਕਿਸਾਨ ਆਗੂ ਦੀਪ ਸਿੰਘ ਕੌਹਰੀਆਂ ਨੇ ਦੱਸਿਆ ਕਿ ਮ੍ਰਿਤਕ ਸਿਰ ਕਰੀਬ ਅੱਠ ਲੱਖ ਦਾ ਕਰਜਾ ਸੀ। ਜਿਸ ਕਾਰਨ ਉਹ ਅਕਸਰ ਪ੍ਰੇਸ਼ਾਨ ਰਹਿੰਦਾ ਸੀ। ਮ੍ਰਿਤਕ ਆਪਣੇ ਪਿੱਛੇ ਪਤਨੀ ਤੋਂ ਇਲਾਵਾ ਢਾਈ ਸਾਲ ਦਾ ਇੱਕ ਬੇਟਾ ਛੱਡ ਗਿਆ ਹੈ। ਉਹ ਘਰ ਵਿੱਚ ਇਕੱਲਾ ਕਮਾਉਣ ਵਾਲਾ ਸੀ ਕਿਉਂਕਿ ਉਸ ਦੇ ਪਿਤਾ ਦੀ ਕਰੀਬ 25 ਸਾਲ ਪਹਿਲਾਂ ਮੌਤ ਹੋ ਚੁੱਕੀ ਹੈ।