

ਸੰਜੀਵ ਅਰੋੜਾ ਬਣ ਜਾਣਗੇ ਦੁਪਹਿਰ ਤੱਕ ਕੈਬਨਿਟ ਮੰਤਰੀ ਚੰਡੀਗੜ੍ਹ, 2 ਜੁਲਾਈ 2025 : ਆਮ ਆਦਮੀ ਪਾਰਟੀ ਦੀ ਸਰਕਾਰ ਦੇ ਲੁਧਿਆਣਾ ਪੱਛਮੀ ਤੋ ਵਿਧਾਇਕ ਦੀ ਚੋਣ ਜਿੱਤੇ ਸੰਜੀਵ ਅਰੋੜਾ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ 3 ਜੁਲਾਈ ਦੁਪਹਿਰ ਤੱਕ ਕੈਬਨਿਟ ਮੰਤਰੀ ਬਣ ਜਾਣਗੇ। ਦੱਸਣਯੋਗ ਹੈ ਕਿ ਸੰਜੀਵ ਅਰੋੜਾ ਲੰਮੇ ਸਮੇਂ ਤੋਂ ਆਮ ਆਦਮੀ ਪਾਰਟੀ ਵਿਚ ਮੈਂਬਰ ਰਾਜ ਸਭਾ ਵਜੋ਼ ਸੇਵਾਵਾਂ ਨਿਭਾ ਚੁੱਕੇ ਹਨ ਤੇ ਹੁਣ ਲੁਧਿਆਣਾ ਪੱਛਮੀ ਜਿਮਨੀ ਚੋਣ ਵਿਚ ਵਿਧਾਇਕ ਦੇ ਤੌਰ ਤੇ ਜਿੱਤ ਪ੍ਰਾਪਤ ਕਰਕੇ ਵਿਧਾਇਕ ਤੇ ਹੁਣ ਕੈਬਨਿਟ ਮੰਤਰੀ ਜਾਣਗੇ।