post

Jasbeer Singh

(Chief Editor)

Punjab

ਪੰਜਾਬ ਯੂਨੀਵਰਸਟੀ ਚੰੜੀਗੜ ਵੱਲੋਂ ਵਿਦਿਆਰਥੀਆਂ ਦੀ ਆਵਾਜ਼ ਦਬਾਉਣ ਲਈ, ਲਏ ਜਾਣ ਵਾਲੇ 'ਹਲਫ਼ਨਾਮਾ' ਖਿਲਾਫ ਸਰਦਾਰ ਇਯਾਲੀ

post-img

ਪੰਜਾਬ ਯੂਨੀਵਰਸਟੀ ਚੰੜੀਗੜ ਵੱਲੋਂ ਵਿਦਿਆਰਥੀਆਂ ਦੀ ਆਵਾਜ਼ ਦਬਾਉਣ ਲਈ, ਲਏ ਜਾਣ ਵਾਲੇ 'ਹਲਫ਼ਨਾਮਾ' ਖਿਲਾਫ ਸਰਦਾਰ ਇਯਾਲੀ ਨੇ ਕੀਤੀ ਅਵਾਜ਼ ਬੁਲੰਦ ਹਲਫ਼ਨਾਮਾ ਲੈਣ ਨੂੰ ਦੱਸਿਆ ਗੈਰ ਲੋਕਤੰਤਰਿਕ ਅਤੇ ਗੈਰ ਸੰਵਿਧਾਨਕ ਚੰਡੀਗੜ () ਦਾਖਾ ਤੋਂ ਵਿਧਾਇਕ ਅਤੇ ਪੰਜਾਬ ਵਿਧਾਨ ਸਭਾ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਹਾਊਸ ਲੀਡਰ ਸਰਦਾਰ ਮਨਪ੍ਰੀਤ ਸਿੰਘ ਇਯਾਲੀ ਨੇ ਪੰਜਾਬ ਯੂਨੀਵਰਸਿਟੀ ਚੰੜੀਗੜ ਵੱਲੋ ਵਿਦਿਆਰਥੀਆਂ ਤੋਂ ਲਏ ਜਾ ਰਹੇ ਹਲਫਨਾਮੇ ਦਾ ਸਖ਼ਤ ਵਿਰੋਧ ਕੀਤਾ ਹੈ। ਸਰਦਾਰ ਇਯਾਲੀ ਨੇ ਕਿਹਾ ਕਿ ਵਿਦਿਆਰਥੀਆਂ ਤੋਂ ਦਸਤਖਤ ਕਰਵਾ ਕੇ ਲਏ ਜਾਣ ਵਾਲੇ ਹਲਫਨਾਮੇ ਵਿੱਚ ਇਹ ਸ਼ਰਤ ਰੱਖਣਾ ਕਿ ਵਿਦਿਆਰਥੀ ਕਿਸੇ ਵੀ ਵਿਭਾਗ ਖ਼ਿਲਾਫ਼ ਅਤੇ ਅਥਾਰਟੀ ਵਿਰੁੱਧ ਧਰਨਾ ਪ੍ਰਦਰਸ਼ਨ ਨਹੀਂ ਕਰ ਸਕਦੇ, ਜੇਕਰ ਕੋਈ ਵਿਦਿਆਰਥੀ ਜਾਂ ਵਿਦਿਆਰਥੀ ਸੰਗਠਨ ਅਜਿਹਾ ਕਰਦਾ ਹੈ ਤਾਂ ਯੂਨੀਵਰਸਿਟੀ ਪ੍ਰਸਾਸ਼ਨ ਉਸ ਖਿਲਾਫ ਸਖਤ ਕਾਰਵਾਈ ਕਰੇਗਾ, ਇਹ ਸਰਾਸਰ ਗੈਰ ਕਾਨੂੰਨੀ, ਗੈਰ ਲੋਕਤੰਤਰਿਕ ਅਤੇ ਗੈਰ ਸੰਵਿਧਾਨਕ ਹੈ। ਇਸ ਤਰੀਕੇ ਦਾ ਹਲਫ਼ਨਾਮਾ ਲੈਣਾ ਸੰਵਿਧਾਨ ਵਿੱਚ ਮਿਲੇ 'ਬੋਲਣ ਦੇ ਅਧਿਕਾਰ' ਨੂੰ ਖੋਹਣਾ ਹੈ। ਸਰਦਾਰ ਇਯਾਲੀ ਨੇ ਕਿਹਾ ਕਿ ਇਹ ਪੰਜਾਬ ਯੂਨੀਵਰਸਿਟੀ ਪ੍ਰਸਾਸ਼ਨ ਦੀ ਸ਼ਰੇਆਮ ਧੱਕੇਸ਼ਾਹੀ ਹੈ। ਇਸ ਨੂੰ ਕਿਸੇ ਵੀ ਕੀਮਤ ਉਪਰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ, ਅਤੇ ਇਸ ਧੱਕੇਸ਼ਾਹੀ ਦੇ ਖ਼ਿਲਾਫ਼ ਓਹ ਵਿਦਿਆਰਥੀਆਂ ਦੇ ਨਾਲ ਡਟ ਕੇ ਖੜੇ ਹਨ। ਸਰਦਾਰ ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਨੇ ਹਰ ਖੇਤਰ ਵਿੱਚ ਵੱਡੀਆਂ ਮੱਲਾਂ ਮਾਰੀਆਂ ਹਨ ਅਤੇ ਮਾਣ ਮੱਤੀਆਂ ਸਖਸ਼ੀਅਤਾਂ ਪੈਦਾ ਕੀਤੀਆਂ ਹਨ । ਪੰਜਾਬ ਯੂਨੀਵਰਸਟੀ ਤੋਂ ਸਿੱਖਿਆ ਗ੍ਰਹਿਣ ਕਰਨ ਵਾਲੀਆਂ ਇਹਨਾਂ ਸਖਸ਼ੀਅਤਾਂ ਨੇ ਵੱਡੇ ਮੁਕਾਮ ਹਾਸਿਲ ਕਰਕੇ ਪੰਜਾਬ, ਪੰਜਾਬੀਆਂ ਅਤੇ ਯੂਨੀਵਰਸਿਟੀ ਦਾ ਨਾਮ ਰੌਸ਼ਨ ਕੀਤਾ ਹੈ। ਪੰਜਾਬ ਯੂਨੀਵਰਸਟੀ ਤੋਂ ਪੈਦਾ ਹੋਈ ਵਿਦਿਆਰਥੀ ਲੀਡਰਸ਼ਿਪ ਨੇ ਕਈ ਖਿੱਤਿਆਂ ਵਿੱਚ ਯੋਗ ਅਗਵਾਈ ਕਰਕੇ ਦੇਸ਼ ਦੀ ਸੇਵਾ ਵਿੱਚ ਆਪਣਾ ਵੱਡਾ ਯੋਗਦਾਨ ਪਾਇਆ ਹੈ। ਸਰਦਾਰ ਇਯਾਲੀ ਨੇ ਅਜਿਹੇ ਹਲਫਨਮਿਆਂ ਨੂੰ ਵੱਡੀ ਸਾਜ਼ਿਸ਼ ਕਰਾਰ ਦਿੰਦੇ ਕਿਹਾ ਕਿ, ਇਹ ਗਿਣੀ ਮਿਥੀ ਸਾਜਿਸ਼ ਦੇ ਤਹਿਤ ਇਸ ਕਰਕੇ ਕੀਤਾ ਜਾ ਰਿਹਾ ਹੈ ਤਾਂ ਜੋ ਭਵਿੱਖ ਵਿੱਚ ਨੌਜਵਾਨ ਲੀਡਰਸ਼ਿਪ ਪੈਦਾ ਨਾ ਹੋ ਸਕੇ। ਸਰਦਾਰ ਇਯਾਲੀ ਨੇ ਕਿਹਾ ਕਿ ਇਸ ਸਾਜਿਸ਼ ਦੇ ਖ਼ਿਲਾਫ ਓਹ ਡਟ ਕੇ ਲੜਾਈ ਲੜਨਗੇ ਅਤੇ ਹਲਫਨਾਮਾ ਲੈਣ ਦੀ ਸ਼ਰਤ ਨੂੰ ਹਰ ਹੀਲੇ ਬੰਦ ਕਰਵਾ ਕੇ ਰਹਿਣਗੇ ।

Related Post