
ਅਨੂਸੂਚਿਤ ਜਾਤੀਆਂ ਨੂੰ ਮਿਲਦੇ ਰਾਖਵਾਂਕਰਨ ਵਿੱਚ ਕ੍ਰੀਮੀ ਲੇਅਰ ਲਾਗੂ ਕਰਨ ਦੇ ਫੈਸਲੇ ਵਿਰੁੱਧ SC ਸਮਾਜ ਸੜਕਾਂ ਤੇ
- by Jasbeer Singh
- August 21, 2024

ਅਨੂਸੂਚਿਤ ਜਾਤੀਆਂ ਨੂੰ ਮਿਲਦੇ ਰਾਖਵਾਂਕਰਨ ਵਿੱਚ ਕ੍ਰੀਮੀ ਲੇਅਰ ਲਾਗੂ ਕਰਨ ਦੇ ਫੈਸਲੇ ਵਿਰੁੱਧ SC ਸਮਾਜ ਸੜਕਾਂ ਤੇ ਪਟਿਆਲਾ : ਅਨੂਸੂਚਿਤ ਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਕਰਮਚਾਰੀ ਵੈਲਫੇਅਰ ਫੈਡਰੇਸ਼ਨ ਅਤੇ SC BC Employees ਅਤੇ ਲੋਕ ਏਕਤਾ ਫਰੰਟ ਪੰਜਾਬ ਵੱਲੋ ਸਾਂਝੇ ਤੌਰ ਤੇ ਮਿੰਨੀ ਸਕੱਤਰੇਤ, ਪਟਿਆਲਾ ਵਿਖੇ ਇਕੱਠੇ ਹੋ ਕੇ, ਸੂਬਾ ਕਨਵੀਨਰ ਅਵਤਾਰ ਸਿੰਘ ਕੈਂਥ, ਕੋ ਕਨਵੀਨਰ ਨੌਰੰਗ ਸਿੰਘ, ਡਾਕਟਰ ਸੰਦੀਪ ਚੌਧਰੀ ਅਤੇ ਸਵਰਨ ਸਿੰਘ ਬੰਗਾ ਦੀ ਪ੍ਰਧਾਨਗੀ ਹੇਠ ਮਾਨਯੋਗ ਸੁਪਰੀਮ ਕੋਰਟ ਦੇ ਮਿਤੀ 01.08.2024 ਨੂੰ ਦਵਿੰਦਰ ਸਿੰਘ ਬਨਾਮ ਪੰਜਾਬ ਸਰਕਾਰ ਦੇ ਕੇਸ ਵਿੱਚ ਅਨੂਸੂਚਿਤ ਜਾਤੀਆਂ ਨੂੰ ਮਿਲਦੇ ਰਾਖਵਾਂਕਰਨ ਵਿੱਚ ਕ੍ਰੀਮੀ ਲੇਅਰ ਲਾਗੂ ਕਰਨ ਦੇ ਫੈਸਲੇ ਵਿਰੁੱਧ ਅੱਜ ਵੱਖ-ਵੱਖ ਜਥੇਬੰਦੀਆਂ ਵੱਲੋਂ ਦਿੱਤੇ ਗਏ ਭਾਰਤ ਬੰਦ ਦੇ ਸੱਦੇ ਤੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਡਿਪਟੀ ਕਮਿਸ਼ਨਰ ਪਟਿਆਲਾ ਰਾਹੀਂ ਮਾਨਯੋਗ ਰਾਸ਼ਟਰਪਤੀ ਭਾਰਤ ਜੀ ਨੂੰ ਮੈਮੋਰੰਡਮ ਭੇਜਿਆ ਗਿਆ ਅਤੇ ਮੰਗ ਕੀਤੀ ਗਈ ਕਿ ਭਾਰਤ ਸਰਕਾਰ ਇਸ ਫੈਸਲੇ ਵਿਰੁੱਧ ਕਾਨੂੰਨ ਲਿਆ ਕੇ ਸੰਵਿਧਾਨ ਦੀ ਰਾਖੀ ਕਰੇ ਨਹੀ ਤਾਂ ਆਉਣ ਵਾਲੇ ਸਮੇਂ ਵਿੱਚ ਸਮੁੱਚਾ SC ਸਮਾਜ ਦਾ ਗੁੱਸਾ ਸੜਕਾਂ ਤੇ ਵੱਡੇ ਅੰਦੋਲਨ ਦੇ ਰੂਪ ਵਿਚ ਦਿਖੇਗਾ । ਅੱਜ ਦੇ ਰੋਸ ਪ੍ਰਦਰਸ਼ਨ ਨੂੰ ਹੋਰਨਾਂ ਤੋਂ ਇਲਾਵਾ ਸ਼੍ਰੀ ਅਵਤਾਰ ਸਿੰਘ ਕੈਂਥ, ਸ਼੍ਰੀ ਨੌਰੰਗ ਸਿੰਘ, ਡਾਕਟਰ ਸੰਦੀਪ ਚੌਧਰੀ, ਸ਼੍ਰੀ ਸਵਰਨ ਸਿੰਘ ਬੰਗਾ, ਸ਼੍ਰੀ ਪ੍ਰੀਤ ਕਾਸ਼ੀ, ਸ਼੍ਰੀ ਨਰਿੰਦਰ ਸਿੰਘ ਕਲਸੀ, ਸ਼੍ਰੀ ਪਵਿੱਤਰ ਸਿੰਘ ਨੌਲੱਖਾ, ਸ਼੍ਰੀ ਜਸਵੀਰ ਸਿੰਘ ਰੁੜਕੀ, ਇੰਜ: ਰਾਮ ਸ਼ਰਨ ਬੰਗੜ ,ਸ਼੍ਰੀਗੁਰਵਿੰਦਰ ਸਿੰਘ ਗੁਰੂ ਨੇ ਵੀ ਸੰਬੋਧਨ ਕੀਤਾ।