post

Jasbeer Singh

(Chief Editor)

Patiala News

ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸੇ੍ਰਣੀਆਂ ਕਰਮਚਾਰੀ ਵੈਲਫੇਅਰ ਫੈਡਰੇਸ਼ਨ,ਬਿਜਲੀ ਬੋਰਡ ਵੱਲੋ ਨਿਗਰਾਨ ਇੰਜੀਨੀਅਰ/ ਪਟਿਆਲ

post-img

ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸੇ੍ਰਣੀਆਂ ਕਰਮਚਾਰੀ ਵੈਲਫੇਅਰ ਫੈਡਰੇਸ਼ਨ,ਬਿਜਲੀ ਬੋਰਡ ਵੱਲੋ ਨਿਗਰਾਨ ਇੰਜੀਨੀਅਰ/ ਪਟਿਆਲਾ ਸਰਕਲ ਨਾਲ ਮੰਗਾਂ ਸਬੰਧੀ ਕੀਤੀ ਮੀਟਿੰਗ ਪਟਿਆਲਾ : ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸੇ੍ਰਣੀਆਂ ਕਰਮਚਾਰੀ ਵੈਲਫੇਅਰ ਫੈਡਰੇਸ਼ਨ, ਪੀਐਸਪੀਸੀਐਲ / ਪੀਐਸਟੀਸੀਐਲ, ਪੰਜਾਬ ਵੱਲੋ ਅੱਜ ਪਟਿਆਲਾ ਸਰਕਲ ਵਿਖੇ ਨਿਗਰਾਨ ਇੰਜੀਨੀਅਰ ਇੰਜ: ਧੰਨਵੰਤ ਸਿੰਘ ਨਾਲ ਮੁਲਾਕਾਤ ਕੀਤੀ ਗਈ ਅਤੇ ਪੇਸ਼ ਆ ਰਹੀਆਂ ਮੁਸਕਿਲਾਂ ਸਬੰਧੀ ਵਿਸਥਾਰ ਪੂਰਵਕ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੂਬਾ ਪ੍ਰਧਾਨ ਸ੍ਰੀ ਅਵਤਾਰ ਸਿੰਘ ਕੈਂਥ, ਸੂਬਾ ਪੈ੍ਰਸ ਸਕੱਤਰ ਸ੍ਰੀ ਨਰਿੰਦਰ ਸਿੰਘ ਕਲਸੀ, ਜਿਲਾ ਪ੍ਰਧਾਨ ਇੰਜ: ਜਸਵੀਰ ਸਿੰਘ, ਸਕੱਤਰ ਇੰਜ: ਨਿਰਮਲ ਸਿੰਘ ਲੰਗ, ਮੰਡਲ ਮਾਡਲ ਟਾਊਨ ਪ੍ਰਧਾਨ ਸ੍ਰੀ ਅਨਿੱਲ ਕੁਮਾਰ ਅਤੇ ਸਕੱਤਰ ਸ੍ਰੀ ਮਨੀਸ਼ ਕੁਮਾਰ ਵੱਲੋ ਦੱਸਿਆ ਗਿਆ ਕਿ ਬਿਜਲੀ ਵਿਭਾਗ ਅੰਦਰ ਕੰਮ ਕਰਦੇ ਅਨੁਸੂਚਿਤ ਜਾਤੀ ਅਤੇ ਪੱਛੜੀ ਸੇ੍ਰਣੀ ਦੇ ਕਰਮਚਾਰੀਆਂ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਦਾ ਹੈ ਜਿਸ ਸਬੰਧੀ ਜੱਥੇਬੰਦੀ ਵੱਲੋ ਸਮੇ ਸਮੇ ਸਿਰ ਮੈਨੈਜ਼ਮੈਟ ਨੂੰ ਜਾਣੂ ਕਰਵਾਇਆ ਜਾਂਦਾ ਰਹਿੰਦਾ ਹੈ ਪਰੰਤੂ ਬਹੁਤ ਸਾਰੇ ਮਸਲਿਆਂ ਤੇ ਮੈਨੇਜ਼ਮੈਟ ਗੱਲਬਾਤ ਤੋ ਕਿਨਾਰਾ ਕਰ ਜਾਂਦੀ ਹੈ ਜਿਸ ਕਾਰਨ ਫੈਡਰੇਸ਼ਨ ਨੂੰ ਸੰਘਰਸ਼ ਦਾ ਰਾਹ ਅਖਤਿਆਰ ਕਰਨਾ ਪੈਦਾ ਹੈ। ਫੈਡਰੇਸ਼ਨ ਵੱਲੋ ਰੱਖੀਆਂ ਮੰਗਾਂ ਨਾਲ ਨਿਗਰਾਨ ਇੰਜੀਨੀਅਰ ਵੱਲੋ ਸਹਿਮਤੀ ਪ੍ਰਗਟਾਈ ਗਈ ਅਤੇ ਬਹੁਤ ਜਲਦ ਹੱਲ ਕਰਨ ਦਾ ਭਰੋਸਾ ਵੀ ਦਿੱਤਾ ਗਿਆ, ਜਿਸ ਤੇ ਫੈਡਰੇਸ਼ਨ ਵੱਲੋ ਨਿਗਰਾਨ ਇੰਜੀਨੀਅਰ ਦਾ ਧੰਨਵਾਦ ਕੀਤਾ ਗਿਆ ਅਤੇ ਚਿਤਾਵਨੀ ਵੀ ਦਿੱਤੀ ਗਈ ਕਿ ਜੇਕਰ ਜਲਦ ਹੀ ਹੱਲ ਨਾ ਕੀਤਾ ਗਿਆ ਤਾਂ ਫੈਡਰੇਸ਼ਨ ਸੰਘਰਸ਼ ਦਾ ਰਾਹ ਅਖਤਿਆਰ ਕਰਨ ਲਈ ਮਜ਼ਬੂਰ ਹੋਵੇਗੀ ।ਮੀਟਿੰਗ ਵਿੱਚ ਸ੍ਰੀ ਅਵਤਾਰ ਸਿੰਘ ਕੈਂਥ, ਸ੍ਰੀ ਨਰਿੰਦਰ ਸਿੰਘ ਕਲਸੀ, ਇੰਜ: ਜਸਵੀਰ ਸਿੰਘ, ਇੰਜ: ਨਿਰਮਲ ਸਿੰਘ ਲੰਗ, ਸ੍ਰੀ ਅਨਿੱਲ ਕੁਮਾਰ ਪ੍ਰਧਾਨ, ਸ੍ਰੀ ਰਾਜਵੰਤ ਸਿੰਘ, ਸ੍ਰੀ ਰੋਹਿਤ ਕੁਮਾਰ, ਸ੍ਰੀ ਮਨੀਸ਼ ਕੁਮਾਰ, ਸ੍ਰੀ ਮਨਜੀਤ ਸਿੰਘ, ਸ੍ਰੀ ਮੁਹੰਮਦ ਸਲੀਮ, ਸ੍ਰੀ ਸਖਜੀਤ ਸਿੰਘ, ਸ੍ਰੀ ਰਜਿੰਦਰਪਾਲ ਅਤੇ ਸ੍ਰੀ ਮਨਪੀ੍ਰਤ ਸਿੰਘ ਵੱਲੋ ਸਮੂਲੀਅਤ ਕੀਤੀ ਗਈ ।

Related Post