
ਜਿਨਸੀ ਸ਼ੋ਼ਸ਼ਣ ਮਾਮਲੇ ਵਿਚ ਜਾਰੀ ਹੋਇਆ ਸਿੱਦੀਕੀ ਖਿਲਾਫ ਲੁੱਕਆਊਟ ਨੋਟਿਸ ਜਾਰੀ
- by Jasbeer Singh
- September 24, 2024

ਜਿਨਸੀ ਸ਼ੋ਼ਸ਼ਣ ਮਾਮਲੇ ਵਿਚ ਜਾਰੀ ਹੋਇਆ ਸਿੱਦੀਕੀ ਖਿਲਾਫ ਲੁੱਕਆਊਟ ਨੋਟਿਸ ਜਾਰੀ ਨਵੀਂ ਦਿੱਲੀ : ਮਲਿਆਲਮ ਫਿਲਮ ਇੰਡਸਟਰੀ `ਚ ਦੇ ਅਦਾਕਾਰਾ ਸਿੱਦੀਕੀ ਤੇ ਜਿਣਸੀ ਸ਼ੋਸ਼ਣ ਮਾਮਲੇ ਵਿਚ ਦਰਜ ਐਫ. ਆਈ. ਆਰ. ਤੋਂ ਬਾਅਦ ਉੁਨ੍ਹਾਂ ਖਿਲਾਫ਼ ਹਾਲ ਹੀ ਵਿਚ ਲੁੱਕਆਊਟ ਨੋਟਿਸ ਜਾਰੀ ਕੀਤਾ ਗਿਆ ਹੈ । ਮੰਗਲਵਾਰ ਨੂੰ ਹਾਈ ਕੋਰਟ ਨੇ ਅਦਾਕਾਰ ਸਿੱਦੀਕੀ ਵੱਲੋਂ ਦਾਇਰ ਅਗਾਊਂ ਜ਼ਮਾਨਤ ਪਟੀਸ਼ਨ ਨੂੰ ਰੱਦ ਕਰ ਦਿੱਤਾ। ਦੱਸਣਯੋਗ ਹੈ ਕਿ ਸਿੱਦੀਕੀ `ਤੇ ਇਕ ਅਦਾਕਾਰਾ ਦਾ ਜਿਨਸੀ ਸ਼ੋਸ਼ਣ ਕਰਨ ਦਾ ਦੋਸ਼ ਹੈ, ਜਿਸ ਨਾਲ ਜੁੜੇ ਇਕ ਮਾਮਲੇ `ਚ ਜ਼ਮਾਨਤ ਦੀ ਮੰਗ ਕੀਤੀ ਗਈ ਸੀ ਪਰ ਉਸ ਦੀ ਪਟੀਸ਼ਨ ਰੱਦ ਕਰ ਦਿੱਤਾ ਗਿਆ।ਇਸ ਦੇ ਨਾਲ ਹੀ ਅਦਾਕਾਰਾ ਦੇ ਲਾਪਤਾ ਹੋਣ ਕਾਰਨ ਹੁਣ ਉਨ੍ਹਾਂ ਖਿਲਾਫ ਲੁੱਕਆਊਟ ਨੋਟਿਸ ਜਾਰੀ ਕੀਤਾ ਗਿਆ ਹੈ।