post

Jasbeer Singh

(Chief Editor)

Patiala News

ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸੇ੍ਰਣੀਆਂ ਕਰਮਚਾਰੀ ਵੈਲਫੇਅਰ ਫੈਡਰੇਸ਼ਨ ਕੀਤੀ ਨਵ ਨਿਯੁਕਤ ਡਾਇਰੈਕਟਰ ਜਨਰੇਸ਼ਨ ਇੰਜ: ਹ

post-img

ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸੇ੍ਰਣੀਆਂ ਕਰਮਚਾਰੀ ਵੈਲਫੇਅਰ ਫੈਡਰੇਸ਼ਨ ਕੀਤੀ ਨਵ ਨਿਯੁਕਤ ਡਾਇਰੈਕਟਰ ਜਨਰੇਸ਼ਨ ਇੰਜ: ਹਰਜੀਤ ਸਿੰਘ ਨਾਲ ਮੁਲਾਕਾਤ ਪਟਿਆਲਾ : ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸੇ੍ਰਣੀਆਂ ਕਰਮਚਾਰੀ ਵੈਲਫੇਅਰ ਫੈਡਰੇਸ਼ਨ, ਪੀ ਐਸ ਪੀ ਸੀ ਐਲ / ਪੀ ਐਸ ਟੀ ਸੀ ਐਲ, ਪੰਜਾਬ ਵੱਲੋ ਅੱਜ ਮੁੱਖ ਦਫਤਰ ਪੀ ਐਸ ਪੀ ਸੀ ਐਲ ਵਿਖੇ ਪਾਵਰਕਾਮ ਦੇ ਨਵ ਨਿਯੁਕਤ ਡਾਇਰੈਕਟਰ ਜਨਰੇਸ਼ਨ ਇੰਜ: ਹਰਜੀਤ ਸਿੰਘ ਨੂੰ ਜੁਆਇੰਨਗ ਤੇ ਮੁਬਾਰਕਬਾਦ ਦਿੱਤੀ ਗਈ ਅਤੇ ਫੁੱਲਾਂ ਦਾ ਗੁਲਦਸਤਾ ਦੇ ਕੇ ਵਿਭਾਗ ਵਿੱਚ ਮੁੜ ਵਾਪਸੀ ਤੇ ਸਵਾਗਤ ਕੀਤਾ ਗਿਆ ਅਤੇ ਸ਼ੁੰਭਕਾਮਨਾਂਵਾਂ ਦਿੱਤੀਆਂ ਗਈਆਂ । ਇੰਜ: ਹਰਜੀਤ ਸਿੰਘ ਵੱਲੋ ਜੱਥੇਬੰਦੀ ਨੂੰ ਪਾਵਰ ਕਾਰਪੋਰੇਸ਼ਨ ਦੀ ਚੜਦੀਕਲਾਂ ਲਈ ਵੱਧ ਚੱੜ ਕੇ ਮਿਹਨਤ ਕਰਨ ਅਤੇ ਕਾਰਪੋਰੇਸ਼ਨ ਨਾਲ ਜੁੜੇ ਖਪਤਕਾਰਾਂ ਦੀ ਵੱਧ ਤੋ ਵੱਧ ਸੇਵਾ ਕਰਨ ਦਾ ਸੱਦਾ ਦਿੱਤਾ ਅਤੇ ਵਿਭਾਗ ਨੂੰ ਕਰਪਸ਼ਨ ਫਰੀ ਕਰਨ ਦਾ ਸੱਦਾ ਦਿੱਤਾ ਗਿਆ ਅਤੇ ਇਸ ਸਬੰਧੀ ਵਿਸਥਾਰ ਪੂਰਵਕ ਵਿਚਾਰ ਵਟਾਂਦਰਾ ਕੀਤਾ ਗਿਆ । ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਸੂਬਾ ਪ੍ਰਧਾਨ ਸ੍ਰੀ ਅਵਤਾਰ ਸਿੰਘ ਕੈਂਥ, ਸੀਨੀ: ਮੀਤ ਪ੍ਰਧਾਨ ਸ੍ਰੀ ਰਾਜ ਕੁਮਾਰ, ਸ੍ਰੀ ਨਰਿੰਦਰ ਸਿੰਘ ਕਲਸੀ, ਸ੍ਰੀ ਰਮੇਸ ਕੁਮਾਰ, ਅਮਰਜੀਤ ਸਿੰਘ ਬਾਗੀ ਮੰਡਲ ਮਾਡਲ ਟਾਊਨ ਪ੍ਰਧਾਨ ਸ੍ਰੀ ਅਨਿੱਲ ਕੁਮਾਰ ਵੱਲੋ ਦੱਸਿਆ ਗਿਆ ਕਿ ਜੱਥੇਬੰਦੀ ਵੱਲੋ ਡਾਇਰੈਕਟਰ ਜਨਰੇਸ਼ਨ ਜੀ ਨੂੰ ਵਿਸ਼ਵਾਸ਼ ਦਿਵਾਇਆ ਗਿਆ ਕਿ ਉਹਨਾਂ ਵੱਲੋ ਹਮੇਸ਼ਾ ਤੋ ਹੀ ਪਾਵਰ ਕਾਰਪੋਰੇਸ਼ਨ ਦੀ ਚੜਦੀਕਲਾਂ ਲਈ ਕੰਮ ਕੀਤਾ ਗਿਆ ਹੈ ਅਤੇ ਉਹਨਾਂ ਦੀ ਅਗਵਾਈ ਹੇਠ ਹੋਰ ਵੱਧ ਚੱੜ ਕੇ ਕੰਮ ਕੀਤੇ ਜਾਣਗੇ । ਅੱਜ ਹੋਈ ਮੁਲਾਕਾਤ ਵਿੱਚ ਸ੍ਰੀ ਅਵਤਾਰ ਸਿੰਘ ਕੈਂਥ, ਸ੍ਰੀ ਰਾਜ ਕੁਮਾਰ, ਸ੍ਰੀ ਨਰਿੰਦਰ ਸਿੰਘ ਕਲਸੀ, ਸ੍ਰੀ ਰਮੇਸ਼ ਕੁਮਾਰ, ਅਮਰਜੀਤ ਸਿੰਘ ਬਾਗੀ, ਹਰਜੀਤ ਸਿੰਘ, ਮਦਨ ਸਿੰਘ, ਪਾਲ ਸਿੰਘ, ਗੁਰਵਿੰਦਰ ਸਿੰਘ ਗੁਰੂ, ਸ੍ਰੀ ਅਨਿੱਲ ਕੁਮਾਰ ਪ੍ਰਧਾਨ, ਸ੍ਰੀ ਰਾਜਵੰਤ ਸਿੰਘ, ਸ੍ਰੀ ਰੋਹਿਤ ਕੁਮਾਰ, ਸ੍ਰੀ ਮਨੀਸ਼ ਕੁਮਾਰ, ਸ੍ਰੀ ਮਨਜੀਤ ਸਿੰਘ, ਸ੍ਰੀ ਰਜਿੰਦਰਪਾਲ ਅਤੇ ਸ੍ਰੀ ਸ਼ਵਿੰਦਰ ਸਿੰਘ ਵੱਲੋ ਸਮੂਲੀਅਤ ਕੀਤੀ ਗਈ ।

Related Post