post

Jasbeer Singh

(Chief Editor)

Latest update

ਸਕੂਲ ਬੱਸ ਨੇ ਬਾਈਕ ਨੂੰ ਮਾਰੀ ਟੱਕਰ, ਤਿੰਨ ਦੀ ਮੌਤ

post-img

ਸਕੂਲ ਬੱਸ ਨੇ ਬਾਈਕ ਨੂੰ ਮਾਰੀ ਟੱਕਰ, ਤਿੰਨ ਦੀ ਮੌਤ ਅੰਮ੍ਰਿਤਸਰ, 30 ਜੁਲਾਈ : ਅਜਨਾਲਾ ਦੇ ਪਿੰਡ ਪੰਗਾ ਨੇੜੇ ਇਕ ਸਕੂਲ ਬੱਸ ਅਤੇ ਮੋਟਰਸਾਈਕਲ ਦੀ ਟੱਕਰ ਹੋ ਗਈ, ਜਿਸ ਵਿਚ ਇਕ ਔਰਤ, ਇਕ ਨੌਜਵਾਨ ਅਤੇ 3 ਸਾਲਾ ਬੱਚੀ ਸਮੇਤ 3 ਲੋਕਾਂ ਦੀ ਮੌਤ ਹੋ ਗਈ ਅਤੇ 2 ਲੋਕ ਜ਼ਖਮੀ ਹੋ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਮ੍ਰਿਤਕ ਪਰਿਵਾਰ ਦੇ ਲੜਕੇ ਯੂਸਫ਼ ਨੇ ਦੱਸਿਆ ਕਿ ਉਸ ਦੀ ਕੁਝ ਮਹੀਨੇ ਪਹਿਲਾਂ ਹੀ ਮੰਗਣੀ ਹੋਈ ਸੀ। ਉਸ ਦਾ ਭਰਾ, ਮਾਂ, ਭਰਜਾਈ ਅਤੇ ਭਤੀਜਾ ਸਾਵਣ ਦਾ ਤਿਉਹਾਰ ਮਨਾਉਣ ਲਈ ਸਾਈਕਲ ਰਾਹੀਂ ਸਹੁਰੇ ਘਰ ਜਾ ਰਹੇ ਸਨ। ਪਿੰਡ ਪੰਗਾ ਨੇੜੇ ਸਕੂਲੀ ਬੱਸ ਨੇ ਉਸ ਦੇ ਬਾਈਕ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੇ ਭਰਾ, ਮਾਂ, 3 ਸਾਲਾ ਭਤੀਜੀ ਦੀ ਮੌਤ ਹੋ ਗਈ, ਜਦੋਂ ਕਿ ਉਸ ਦੀ ਭਰਜਾਈ ਅਤੇ 2 ਸਾਲਾ ਭਤੀਜਾ ਜ਼ਖਮੀ ਹੋ ਗਏ।

Related Post