post

Jasbeer Singh

(Chief Editor)

Sports

ਸਕੂਲ ਆਫ਼ ਐਮੀਨੈਂਸ ਬਲਬੇੜਾ ਨੇ ਤਾਈਕਵਾਂਡੋ ਵਿੱਚ ਕੀਤਾ ਸ਼ਾਨਦਾਰ ਪ੍ਰਦਰਸ਼ਨ

post-img

ਸਕੂਲ ਆਫ਼ ਐਮੀਨੈਂਸ ਬਲਬੇੜਾ ਨੇ ਤਾਈਕਵਾਂਡੋ ਵਿੱਚ ਕੀਤਾ ਸ਼ਾਨਦਾਰ ਪ੍ਰਦਰਸ਼ਨ ਪਟਿਆਲਾ, 15 ਸਤੰਬਰ 2025 : 69ਵੀਂ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਸਾਲ 2025-26 ਦਾ ਤਾਈਕਵਾਂਡੋ ਦਾ ਟੂਰਨਾਮੈਂਟ ਜ਼ਿਲ੍ਹਾ ਸਿੱਖਿਆ ਅਫਸਰ (ਸੈ. ਸਿ.) ਪਟਿਆਲਾ ਸੰਜੀਵ ਸ਼ਰਮਾ, ਉਪ-ਜ਼ਿਲ੍ਹਾ ਸਿੱਖਿਆ ਅਫਸਰ (ਸੈ. ਸਿ.) ਪਟਿਆਲਾ ਰਵਿੰਦਰਪਾਲ ਸ਼ਰਮਾ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਦਲਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪ੍ਰਿੰਸੀਪਲ ਵਿਕਰਮਜੀਤ ਕੁਮਾਰ ਦੀ ਅਗਵਾਈ ਅਧੀਨ ਸਰਕਾਰੀ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਪਾਸੀ ਰੋਡ ਪਟਿਆਲਾ ਵਿਖੇ ਕਰਵਾਇਆ ਗਿਆ । ਇਸ ਟੂਰਨਾਮੈਂਟ ਵਿੱਚ ਹਰ ਜ਼ੋਨ ਤੋਂ ਵੱਡੀ ਗਿਣਤੀ ਵਿੱਚ ਖਿਡਾਰੀਆਂ ਦੇ ਭਾਗ ਲਿਆ । ਟੂਰਨਾਮੈਂਟ ਵਿੱਚ ਸਕੂਲ ਆਫ਼ ਐਮੀਨੈਂਸ ਬਲਬੇੜਾ ਪਟਿਆਲਾ ਦੇ ਖਿਡਾਰੀਆਂ ਨੇ ਵੀ ਵੱਡੀ ਗਿਣਤੀ ਵਿੱਚ ਭਾਗ ਲਿਆ ਅਤੇ ਮੈਡਲ ਜਿੱਤੇ ਕੇ ਆਪਣੇ ਸਕੂਲ ਦਾ ਨਾਮ ਰੋਸ਼ਨ ਕੀਤਾ । ਮੋਹਿਤ ਕੁਮਾਰ (ਡੀ. ਪੀ. ਈ.) ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੰਡਰ-14 (ਲੜਕੇ) ਵਿੱਚ ਸਕੂਲ ਆਫ਼ ਐਮੀਨੈਂਸ ਬਲਬੇੜਾ ਪਟਿਆਲਾ ਦੇ ਕਰਨਵੀਰ ਸਿੰਘ ਨੇ -21 ਕਿਲੋ ਬਾਰ ਵਿੱਚ ਗੋਲਡ, ਰੋਹਿਤ ਗਿਰੀ ਨੇ -25 ਕਿਲੋ ਭਾਰ ਵਿੱਚ ਗੋਲਡ, ਹਰਮਨ ਸਿੰਘ ਨੇ -27 ਕਿਲੋ ਭਾਰ ਵਿੱਚ ਸਿਲਵਰ, ਸਿਬਾਜੀ ਨੇ -29 ਕਿਲੋ ਭਾਰ ਵਿੱਚ ਗੋਲਡ, ਹਰਮਨ ਸਿੰਘ ਨੇ -41 ਕਿਲੋ ਭਾਰ ਵਿੱਚ ਬਰਾਊਂਜ਼ ਅਤੇ ਅਰਨਦੀਪ ਸਿੰਘ ਨੇ +41 ਕਿਲੋ ਭਾਰ ਵਿੱਚ ਸਿਲਵਰ ਮੈਡਲ ਹਾਸਲ ਕੀਤਾ । ਅੰਡਰ-17 (ਲੜਕੇ) ਵਿੱਚ ਅੰਮ੍ਰਿਤ ਮਲਿਕ ਨੇ -35 ਕਿਲੋ ਭਾਰ ਵਿੱਚ ਸਿਲਵਰ, ਅਨੁਰਾਗ ਗਿਰੀ ਨੇ -38 ਕਿਲੋ ਭਾਰ ਵਿੱਚ ਸਿਲਵਰ, ਖੁਸ਼ਬੀਰ ਸ਼ਰਮਾ -45 ਕਿਲੋ ਭਾਰ ਵਿੱਚ ਗੋਲਡ, ਅਸ਼ੀਸ਼ਪਾਲ ਸਿੰਘ -73 ਕਿਲੋ ਭਾਰ ਵਿੱਚ ਗੋਲਡ ਅਤੇ ਹਰਮਨਦੀਪ ਸਿੰਘ ਨੇ -78 ਕਿਲੋ ਵਿੱਚ ਬਰਾਊਂਜ਼ ਮੈਡਲ ਹਾਸਲ ਕੀਤਾ।ਅੰਡਰ-14 (ਲੜਕੀਆਂ) ਵਿੱਚ ਯਸਿਤਾ ਨੇ -22 ਕਿਲੋ ਭਾਰ ਵਿੱਚ ਗੋਲਡ ਅਤੇ ਅੰਮ੍ਰਿਤ ਕੌਰ ਨੇ -35 ਕਿਲੋ ਭਾਰ ਵਿੱਚ ਗੋਲਡ ਮੈਡਲ ਹਾਸਲ ਕੀਤਾ ।  ਅੰਡਰ-17 (ਲੜਕੀਆਂ) ਵਿੱਚ ਮੰਨਤਦੀਪ ਨੇ -35 ਕਿਲੋ ਭਾਰ ਵਿੱਚ ਗੋਲਡ, ਲਵਪ੍ਰੀਤ ਕੌਰ ਨੇ -44 ਕਿਲੋ ਭਾਰ ਵਿੱਚ ਗੋਲਡ, ਖੁਸ਼ਪ੍ਰੀਤ ਕੌਰ ਨੇ -46 ਕਿਲੋ ਭਾਰ ਵਿੱਚ ਸਿਲਵਰ, ਜਸਪ੍ਰੀਤ ਕੌਰ ਨੇ -49 ਕਿਲੋ ਭਾਰ ਵਿੱਚ ਸਿਲਵਰ ਅਤੇ ਪ੍ਰੀਤੀ ਨੇ -63 ਕਿਲੋ ਭਾਰ ਵਿੱਚ ਗੋਲਡ ਮੈਡਲ ਹਾਸਲ ਕੀਤਾ। ਅੰਡਰ-19 (ਲੜਕੀਆਂ) ਵਿੱਚ ਰਮਨਦੀਪ ਕੌਰ ਨੇ ਗੋਲਡ ਮੈਡਲ ਹਾਸਲ ਕੀਤਾ । ਮੋਹਿਤ ਕੁਮਾਰ ਨੇ ਦੱਸਿਆ ਕਿ ਗੋਲਡ ਮੈਡਲ ਜਿੱਤਣ ਵਾਲੇ ਖਿਡਾਰੀ ਸਟੇਟ ਖੇਡਾਂ ਵਿੱਚ ਪਟਿਅਲਾ ਜ਼ਿਲ੍ਹੇ ਦੀ ਨੁਮਾਇੰਦਗੀ ਕਰਨਗੇ । ਸਕੂਲ ਦੇ ਪ੍ਰਿੰਸੀਪਲ ਵਿਕਰਮਜੀਤ ਸਿੰਘ ਨੇ ਕਿਹਾ ਕਿ ਤਾਈਕਵਾਂਡੋ ਵਿੱਚ ਮਿਲੀ ਇਹ ਸਫਲਤਾ ਬੱਚਿਆਂ ਦੀ ਕੜੀ ਮਿਹਨਤ ਦਾ ਨਤੀਜਾ ਹੈ । ਵਿਕਰਮਜੀਤ ਸਿੰਘ ਜੀ ਨੇ ਅਗੇ ਕਿਹਾ ਕਿ ਖੇਡਾਂ ਨਾਲ ਬੱਚੇ ਆਪਣੇ ਸਮੇਂ ਦਾ ਸਹੀ ਇਸਤੇਮਾਲ ਕਰਦੇ ਹਨ ਅਤੇ ਨਸ਼ਿਆਂ ਤੋਂ ਦੂਰ ਰਹਿੰਦੇ ਹਨ । ਇਸ ਮੋਕੇ ਸ੍ਰੀਮਤੀ ਮਮਤਾ ਰਾਣੀ, ਮਨਪ੍ਰੀਤ ਸਿੰਘ, ਅਭਿਨਵ ਸ਼ਰਮਾ, ਬੁੱਧ ਰਾਮ, ਮਨਦੀਪ ਕੌਰ ਅਤੇ ਹੋਰ ਕੋਚ ਮੋਜੂਦ ਸਨ ।

Related Post