
ਸਕੂਲ ਆਫ਼ ਐਮੀਨੈਂਸ ਫ਼ੀਲਖ਼ਾਨਾ ਪਟਿਆਲਾ ਵਿਖੇ “ਤੰਦਰੁਸਤੀ ਨਿਆਮਤ ਹੈ-ਨਸ਼ੇ ਤਿਆਗੋ- ਵਾਤਾਵਰਣ ਸੰਭਾਲ’’ ਪ੍ਰੋਗਰਾਮ ਕਰਵਾਇਆ
- by Jasbeer Singh
- October 23, 2024

ਸਕੂਲ ਆਫ਼ ਐਮੀਨੈਂਸ ਫ਼ੀਲਖ਼ਾਨਾ ਪਟਿਆਲਾ ਵਿਖੇ “ਤੰਦਰੁਸਤੀ ਨਿਆਮਤ ਹੈ-ਨਸ਼ੇ ਤਿਆਗੋ- ਵਾਤਾਵਰਣ ਸੰਭਾਲ’’ ਪ੍ਰੋਗਰਾਮ ਕਰਵਾਇਆ -ਵਿਦਿਆਰਥੀਆਂ ਦੇ ਕਰਵਾਏ ਖੇਡ ਮੁਕਾਬਲੇ ਪਟਿਆਲਾ, 23 ਅਕਤੂਬਰ : ਸਕੂਲ ਆਫ਼ ਐਮੀਨੈਂਸ ਫ਼ੀਲਖ਼ਾਨਾ ਪਟਿਆਲਾ ਵਿਖੇ “ਤੰਦਰੁਸਤੀ ਨਿਆਮਤ ਹੈ-ਨਸ਼ੇ ਤਿਆਗੋ- ਵਾਤਾਵਰਣ ਸੰਭਾਲੋ” ਤਹਿਤ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ । ਪ੍ਰੋ. ਸ਼ਵਿੰਦਰ ਸਿੰਘ ਸਾਬਕਾ ਵਾਈਸ ਪ੍ਰਿੰਸੀਪਲ ਅਤੇ ਮੁਖੀ ਅੰਗਰੇਜ਼ੀ ਵਿਭਾਗ, ਸਰਕਾਰੀ ਕਾਲਜ ਲੜਕੀਆਂ, ਪਟਿਆਲਾ ਅਤੇ ਏਸ਼ੀਅਨ ਸਿਲਵਰ ਮੈਡਲਿਸਟ (ਪਾਵਰ ਲਿਫ਼ਟਿੰਗ) ਨੇ ਪ੍ਰਿੰਸੀਪਲ ਡਾ. ਰਜਨੀਸ਼ ਗੁਪਤਾ (ਸਟੇਟ ਐਵਾਰਡੀ) ਸਕੂਲ ਆਫ਼ ਐਮੀਨੈਂਸ ਫ਼ੀਲਖ਼ਾਨਾ ਪਟਿਆਲਾ ਦੇ ਨਿਗਰ ਸਹਿਯੋਗ ਨਾਲ ਯੋਗ, ਰੱਸਾ ਕੱਸੀ, ਰੱਸੀ ਟੱਪਣਾ, ਸਾਈਕਲਿੰਗ ਅਤੇ ਤੰਦਰੁਸਤੀ ਲਈ ਜ਼ਰੂਰੀ ਕਸਰਤਾਂ ਦੀ ਪੇਸ਼ਕਾਰੀ ਕੀਤੀ ਜਿਸ ਵਿੱਚ ਸਕੂਲ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ । ਪ੍ਰੋ. ਸ਼ਵਿੰਦਰ ਸਿੰਘ ਨੇ ਅੱਜ ਦਾ ਸਮਾਗਮ ਆਪਣੇ ਗੁਰੂਦੇਵ ਸਵਰਗਵਾਸੀ ਪ੍ਰੋ. ਜੋਗਿੰਦਰ ਕੌਸ਼ਲ (ਅੰਗਰੇਜ਼ੀ ਦੇ ਅੰਤਰਰਾਸ਼ਟਰੀ ਖਿਆਤੀ ਦੇ ਅਧਿਆਪਕ ਅਤੇ ਪੰਜਾਬੀ ਯੂਨੀਵਰਸਿਟੀ ਦੇ ਪੱਤਰ ਵਿਹਾਰ ਦੇ ਸਾਬਕਾ ਡਾਇਰੈਕਟਰ ਨੂੰ ਸਮਰਪਿਤ ਕੀਤਾ । ਪ੍ਰਿੰਸੀਪਲ ਡਾ. ਰਜਨੀਸ਼ ਗੁਪਤਾ ਨੇ ਸਾਂਝਾ ਕੀਤਾ ਕਿ ਉਹ ਪ੍ਰੋ. ਸ਼ਵਿੰਦਰ ਸਿੰਘ ਦੇ ਮਹਿੰਦਰਾ ਕਾਲਜ ਪਟਿਆਲਾ ਦੇ ਵਿਦਿਆਰਥੀ ਹਨ ਅਤੇ ਅੱਜ ਸਕੂਲ ਦੇ ਵਿਦਿਆਰਥੀ ਅਤੇ ਅਧਿਆਪਕ ਇਸ ਸਮਾਗਮ ਤੋਂ ਬਹੁਤ ਕੁਝ ਸਿੱਖ ਕੇ ਘਰ ਜਾ ਰਹੇ ਹਨ, ਇਸ ਦੇ ਨਾਲ ਹੀ ਪ੍ਰਿੰਸੀਪਲ ਸਾਹਿਬ ਅਤੇ ਪ੍ਰੋ. ਸ਼ਵਿੰਦਰ ਸਿੰਘ ਨੇ ਸ. ਰਣਜੋਧ ਸਿੰਘ ਹਡਾਣਾ, ਚੇਅਰਮੈਨ ਪੀ. ਆਰ. ਟੀ. ਸੀ. ਅਤੇ ਸੂਬਾ ਸਕੱਤਰ ਆਮ ਆਦਮੀ ਪਾਰਟੀ ਦਾ 250 ਪੌਦੇ ਭੇਜਣ ਵਾਸਤੇ ਅਤੇ ਡਾ. ਰਜਨੀਸ਼ ਕੁਮਾਰ ਜੀ ਦਾ 200 ਪੌਦੇ ਭੇਜਣ ਵਾਸਤੇ ਤਹਿ ਦਿਲੋਂ ਧੰਨਵਾਦ ਕੀਤਾ । ਸ਼੍ਰੀ ਅਕਸ਼ੇ ਕੁਮਾਰ ਜੋ ਕਿ ਇਸ ਸਕੂਲ ਦੇ ਕਰਮਚਾਰੀ ਹਨ, ਨੇ ਮੰਚ ਸੰਚਾਲਨ ਕੀਤਾ ।