
 (23)-1729684675.jpg)
Trending News : ਕੈਨੇਡਾ ਦੇ ਵਾਲਮਾਰਟ ਵਿੱਚ ਵਾਕ-ਇਨ ਓਵਨ ਵਿੱਚ ਸਿੱਖ ਔਰਤ ਦੀ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ 19 ਸਾਲਾ ਸਿੱਖ ਔਰਤ ਦੀ ਵਾਕ-ਇਨ ਓਵਨ ਵਿੱਚ ਲਾਸ਼ ਮਿਲੀ ਹੈ। ਜਿਸਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਇਹ ਘਟਨਾ ਕੈਨੇਡਾ ਦੇ ਹੈਲੀਫੈਕਸ ਸ਼ਹਿਰ 'ਚ ਸਥਿਤ ਵਾਲਮਾਰਟ 'ਚ ਵਾਪਰੀ। ਮਾਮਲੇ ’ਚ ਹੈਲੀਫੈਕਸ ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਸ਼ਨੀਵਾਰ ਰਾਤ ਕਰੀਬ 9:30 ਵਜੇ ਵਾਲਮਾਰਟ ਤੋਂ ਔਰਤ ਦੀ ਮੌਤ ਦੀ ਰਿਪੋਰਟ ਮਿਲੀ। ਪੁਲਿਸ ਨੇ ਦੱਸਿਆ ਕਿ ਔਰਤ ਸਟੋਰ 'ਚ ਕੰਮ ਕਰਦੀ ਸੀ ਅਤੇ ਅਜੇ ਤੱਕ ਉਸ ਦੀ ਪਛਾਣ ਨਹੀਂ ਹੋ ਸਕੀ ਹੈ।ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਮਹਿਲਾ ਦੀ ਲਾਸ਼ ਵਾਕ-ਇਨ ਓਵਨ ਵਿੱਚੋਂ ਹੀ ਬਰਾਮਦ ਕੀਤੀ। ਮੈਰੀਟਾਈਮ ਸਿੱਖ ਸੁਸਾਇਟੀ ਨੇ ਪੁਸ਼ਟੀ ਕੀਤੀ ਹੈ ਕਿ ਉਹ ਉਨ੍ਹਾਂ ਦੇ ਭਾਈਚਾਰੇ ਦੀ ਮੈਂਬਰ ਸੀ। ਮੀਡੀਆ ਰਿਪੋਰਟਾਂ ਅਨੁਸਾਰ ਮੈਰੀਟਾਈਮ ਸਿੱਖ ਸੁਸਾਇਟੀ ਦੇ ਅਨਮੋਲਪ੍ਰੀਤ ਸਿੰਘ ਨੇ ਕਿਹਾ, 'ਇਹ ਸਾਡੇ ਅਤੇ ਮ੍ਰਿਤਕ ਦੇ ਪਰਿਵਾਰ ਲਈ ਬਹੁਤ ਦੁਖਦਾਈ ਹੈ, ਕਿਉਂਕਿ ਉਹ ਚੰਗੇ ਭਵਿੱਖ ਦੀ ਭਾਲ ਲਈ ਇੱਥੇ ਆਈ ਸੀ ਅਤੇ ਇੱਥੇ ਉਸ ਦੀ ਜਾਨ ਚਲੀ ਗਈ।' ਪੁਲਿਸ ਨੇ ਲੋਕਾਂ ਨੂੰ ਜਾਂਚ ਵਿੱਚ ਸਬਰ ਰੱਖਣ ਦੀ ਅਪੀਲ ਕੀਤੀ ਹੈ। ਵਾਕ-ਇਨ ਓਵਨ ਜਿਸ ਨੂੰ ਕੈਬਿਨੇਟ ਜਾਂ ਬੈਚ ਓਵਨ ਵੀ ਕਿਹਾ ਜਾਂਦਾ ਹੈ, ਇੱਕ ਪਹੀਏ ਵਾਲਾ ਰੈਕ ਹੁੰਦਾ ਹੈ ਜਿਸ 'ਤੇ ਵੱਡੀ ਗਿਣਤੀ ਵਿੱਚ ਚੀਜ਼ਾਂ ਨੂੰ ਸੁਕਾਇਆ ਜਾਂ ਪਕਾਇਆ ਜਾ ਸਕਦਾ ਹੈ।