post

Jasbeer Singh

(Chief Editor)

National

12 ਸਾਲ ਦੀ ਉਮਰ ਤੋਂ ਹੀ ਸਕੂਲੀ ਵਿਦਿਆਰਥੀਆਂ ਨੂੰ ਨਸ਼ੇ ਦੀ ਆਦਤ ਦਾ ਖ਼ਤਰਾ

post-img

12 ਸਾਲ ਦੀ ਉਮਰ ਤੋਂ ਹੀ ਸਕੂਲੀ ਵਿਦਿਆਰਥੀਆਂ ਨੂੰ ਨਸ਼ੇ ਦੀ ਆਦਤ ਦਾ ਖ਼ਤਰਾ ਨਵੀਂ ਦਿੱਲੀ, 11 ਦਸੰਬਰ 2025 : 10 ਭਾਰਤੀ ਸ਼ਹਿਰਾਂ ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ `ਤੇ ਕਰਵਾਏ ਇਕ ਸਰਵੇਖਣ ਤੋਂ ਪਤਾ ਲੱਗਾ ਹੈ ਕਿ ਉਨ੍ਹਾਂ ਨੂੰ 12 ਤੋਂ 13 ਸਾਲ ਦੀ ਉਮਰ ਦਰਮਿਆਨ ਹੀ ਨਸ਼ੇ ਦੀ ਆਦਤ ਦਾ ਖ਼ਤਰਾ ਹੋ ਸਕਦਾ ਹੈ। ਇਸ ਲਈ ਸੈਕੰਡਰੀ ਸਕੂਲ ਤੱਕ ਪਹੁੰਚਣ ਤੋਂ ਪਹਿਲਾਂ ਹੀ ਉਨ੍ਹਾਂ ਪ੍ਰਤੀ ਧਿਆਨ ਦੇਣ ਦਾ ਸੁਝਾਅ ਦਿੱਤਾ ਗਿਆ ਹੈ। ਏਮਜ਼ ਦੇ ਖੋਜਕਰਤਾਵਾਂ ਨੇ ਕੀਤੀਆਂ ਵੱਖ-ਵੱਖ ਸਕੂਲਾਂ ਦੇ 5900 ਤੋਂ ਵਧ ਵਿਦਿਆਰਥੀਆਂ ਨਾਲ ਗੱਲਬਾਤ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਸ) ਦੇ ਖੋਜਕਰਤਾਵਾਂ ਨੇ ਦਿੱਲੀ, ਬੈਂਗਲੁਰੂ ਤੇ ਹੈਦਰਾਬਾਦ ਸਮੇਤ ਕਈ ਸ਼ਹਿਰਾਂ ਦੇ ਸਰਕਾਰੀ, ਪ੍ਰਾਈਵੇਟ ਤੇ ਪੇਂਡੂ ਸਕੂਲਾਂ ਦੇ 8ਵੀਂ, 9ਵੀਂ, 11ਵੀਂ ਤੇ 12ਵੀਂ ਦੇ 5,900 ਤੋਂ ਵੱਧ ਵਿਦਿਆਰਥੀਆਂ ਨਾਲ ਇੱਥੇ ਗੱਲਬਾਤ ਕੀਤੀ । ਉਨ੍ਹਾਂ ਜਦੋਂ ਤੰਬਾਕੂ, ਸ਼ਰਾਬ, ਭੰਗ ਜਾਂ ਹੋਰ ਨਸ਼ੀਲੇ ਪਦਾਰਥਾਂ ਦੀ ਵਰਤੋਂ ਸ਼ੁਰੂ ਕੀਤੀ, ਉਦੋਂ ਉਨ੍ਹਾਂ ਦੀ ਉਮਰ ਕਿੰਨੀ ਸੀ, ਬਾਰੇ ਸਵਾਲ ਪੁੱਛੇ ਗਏ ਸਨ । ਕਿਸੇ ਵੀ ਨਸ਼ੀਲੇ ਪਦਾਰਥ ਦੀ ਵਰਤੋਂ ਸ਼ੁਰੂ ਹੋਣ ਦੀ ਔਸਤ ਉਮਰ 12.9 ਸਾਲ (ਰੇਂਜ 11-14 ਸਾਲ) ਨੋਟ ਕੀਤੀ ਗਈ, ਜੋ ਹੋਰ ਭਾਰਤੀ ਅਧਿਐਨਾਂ ਦੇ ਬਰਾਬਰ ਹੈ ਤੇ ਕਈ ਹੋਰ ਰਿਪੋਰਟਾਂ ਨਾਲੋਂ ਘੱਟ ਹੈ। ਲੇਖਕਾਂ ਨੇ ਨੈਸ਼ਨਲ ਮੈਡੀਕਲ ਜਰਨਲ ਆਫ਼ ਇੰਡੀਆ `ਚ ਪ੍ਰਕਾਸ਼ਿਤ ਅਧਿਐਨ `ਚ ਉਕਤ ਸਿੱਟੇ ਲਿਖੇ ਹਨ।

Related Post

Instagram