post

Jasbeer Singh

(Chief Editor)

Punjab

ਐੱਸ.ਡੀ.ਐਮ. ਵੱਲੋਂ ਪਟਾਖਿਆਂ ਦੇ ਗੋਦਾਮਾਂ ਦੀ ਚੈਕਿੰਗ

post-img

ਐੱਸ.ਡੀ.ਐਮ. ਵੱਲੋਂ ਪਟਾਖਿਆਂ ਦੇ ਗੋਦਾਮਾਂ ਦੀ ਚੈਕਿੰਗ ਗੋਦਾਮਾਂ ਦੇ ਪ੍ਰਬੰਧਕਾਂ ਨੂੰ ਨਿਯਮਾਂ ਦੀ ਇਨ-ਬਿਨ ਪਾਲਣਾ ਦੀਆਂ ਹਦਾਇਤਾਂ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐੱਸ.ਡੀ.ਓ. ਅਤੇ ਸਬ ਫਾਇਰ ਅਫ਼ਸਰ ਨੂੰ ਦਿਸ਼ਾ ਨਿਰਦੇਸ਼ ਜਾਰੀ ਦਿੜ੍ਹਬਾ, 4 ਜੂਨ : ਲੋਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਸੂਲਰ ਘਰਾਟ ਅਤੇ ਕਮਾਲਪੁਰ ਵਿਖੇ ਸਥਿਤ ਪਟਾਖਿਆਂ ਦੇ ਗੋਦਾਮਾਂ ਦੀ ਐੱਸ.ਡੀ.ਐਮ. ਦਿੜ੍ਹਬਾ ਸ਼੍ਰੀ ਰਾਜੇਸ਼ ਸ਼ਰਮਾ ਵੱਲੋਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐੱਸ.ਡੀ.ਓ. ਅਤੇ ਸਬ ਫਾਇਰ ਅਫ਼ਸਰ ਨੂੰ ਨਾਲ ਲੈ ਕੇ ਚੈਕਿੰਗ ਕੀਤੀ ਗਈ ਅਤੇ ਗੋਦਾਮਾਂ ਦੇ ਪ੍ਰਬੰਧਕਾਂ ਨੂੰ ਨਿਯਮਾਂ ਦੀ ਇਨ-ਬਿਨ ਪਾਲਣਾ ਯਕੀਨੀ ਬਣਾਉਣ ਦੀ ਹਦਾਇਤ ਕੀਤੀ ਗਈ। ਉਹਨਾਂ ਕਿਹਾ ਕਿ ਨਿਯਮਾਂ ਦੀ ਉਲੰਘਣਾਂ ਪਾਏ ਜਾਣ 'ਤੇ ਕਾਨੂੰਨ ਮੁਤਾਬਕ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ । ਇਸ ਮੌਕੇ ਉਹਨਾਂ ਨੇ ਗੋਦਾਮਾਂ ਵਿੱਚ ਪਏ ਸਟਾਕ ਦਾ ਜਾਇਜ਼ਾ ਲੈਂਦੇ ਹੋਏ ਐੱਸ.ਡੀ.ਓ. ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਸਬ ਫਾਇਰ ਅਫ਼ਸਰ ਨੂੰ ਹਦਾਇਤ ਕੀਤੀ ਕਿ ਲੋੜੀਂਦੀ ਜਾਂਚ ਕਰ ਕੇ ਇਹ ਯਕੀਨੀ ਬਣਾਇਆ ਜਾਵੇ ਕਿ ਇਹ ਗੋਦਾਮ ਕੇਵਲ ਪਟਾਖੇ ਰੱਖਣ ਲਈ ਵਰਤੇ ਜਾ ਰਹੇ ਹੋਣ ਨਾ ਕਿ ਪਟਾਖੇ ਬਣਾਉਣ ਲਈ ਵਰਤੇ ਜਾਂਦੇ ਹੋਣ। ਇਸ ਦੇ ਨਾਲ-ਨਾਲ ਇਹ ਵੀ ਯਕੀਨੀ ਬਣਾਇਆ ਜਾਵੇ ਕਿ ਇੱਥੇ ਸਟੋਰ ਕੀਤੀ ਸਮੱਗਰੀ ਨਿਯਮਾਂ ਅਨੁਸਾਰ ਵਰਤੀ ਜਾ ਸਕਣ ਵਾਲੀ ਸਮੱਗਰੀ ਹੀ ਹੋਵੇ ਅਤੇ ਇਹਨਾਂ ਗੋਦਾਮਾਂ ਵਿੱਚ ਅੱਗ ਤੋਂ ਬਚਾਅ ਬਾਬਤ ਪੁਖਤਾ ਪ੍ਰਬੰਧ ਕੀਤੇ ਗਏ ਹੋਣ । ਸ਼੍ਰੀ ਰਾਜੇਸ਼ ਸ਼ਰਮਾ ਨੇ ਕਿਹਾ ਕਿ ਕੋਈ ਵੀ ਵਿਅਕਤੀ ਅਪਣਾ ਕਾਰੋਬਾਰ ਵੱਧ ਚੜ੍ਹ ਕੇ ਕਰੇ ਪਰ ਨਿਯਮਾਂ ਦੀ ਪਾਲਣਾ ਹਰ ਹਾਲ ਯਕੀਨੀ ਬਣਾਈ ਜਾਵੇ ਤਾਂ ਜੋ ਕਿਸੇ ਵੀ ਕਿਸਮ ਦੇ ਜਾਨੀ ਮਾਲੀ ਨੁਕਸਾਨ ਤੋਂ ਬਚਾਅ ਹੋ ਸਕੇ।

Related Post