
ਪ੍ਰਾਪਰਟੀ ਟੈਕਸ ਡਿਫਾਲਟਰਾਂ ਦੀ ਅੱਜ ਵੀ ਰਹੀ ਸੀਲਿੰਗ ਜਾਰੀ ; ਇਕ ਦਰਜਨ ਦੇ ਕਰੀਬ ਬਿਲਡਿੰਗਾਂ ਸੀਲ
- by Jasbeer Singh
- March 29, 2025

ਪ੍ਰਾਪਰਟੀ ਟੈਕਸ ਡਿਫਾਲਟਰਾਂ ਦੀ ਅੱਜ ਵੀ ਰਹੀ ਸੀਲਿੰਗ ਜਾਰੀ ; ਇਕ ਦਰਜਨ ਦੇ ਕਰੀਬ ਬਿਲਡਿੰਗਾਂ ਸੀਲ -40 ਲੱਖ ਦੇ ਕਰੀਬ ਪ੍ਰਾਪਰਟੀ ਟੈਕਸ ਹੋਇਆ ਇਕੱਠਾ ਪਟਿਆਲਾ : ਪ੍ਰਾਪਰਟੀ ਟੈਕਸ ਡਿਫਾਲਟਰਾਂ ਖਿਲਾਫ਼ ਨਗਰ ਨਿਗਮ ਪਟਿਆਲਾ ਦਾ ਸ਼ਿੰਕਜਾ ਅੱਜ ਵੀ ਜਾਰੀ ਰਿਹਾ। ਨਿਗਮ ਟੀਮ ਨੇ ਅੱਜ ਵੀ ਡਿਫਾਲਟਰਾਂ ਖਿਲਾਫ਼ ਇਕ ਦਰਜਨ ਦੇ ਕਰੀਬ ਬਿਲਡਿੰਗਾਂ ਸੀਲ ਕੀਤੀਆਂ ਹਨ। ਦੂਸਰੇ ਪਾਸੇ ਨਿਗਮ ਨੂੰ ਇਸ ਤੋਂ 40 ਲੱਖ ਪ੍ਰਾਪਰਟੀ ਟੈਕਸ ਇਕੱਠਾ ਹੋਇਆ ਹੈ। ਦੱਸਣਯੋਗ ਹੈ ਕਿ ਪ੍ਰਾਪਰਟੀ ਟੈਕਸ ਡਿਫਾਲਟਰਾਂ ਖਿਲਾਫ਼ ਪਿਛਲੇ ਕੁੱਝ ਦਿਨਾਂ ਤੋਂ ਚੱਲ ਰਹੀ ਕਾਰਵਾਈ ਨਗਰ ਨਿਗਮ ਕਮਿਸ਼ਨਰ ਪਰਮਵੀਰ ਸਿੰਘ ਅਤੇ ਮੇਅਰ ਨਗਰ ਨਿਗਮ ਕੁੰਦਨ ਗੋਗੀਆ ਦੀਆਂ ਹਦਾਇਤਾਂ ਅਨੁਸਾਰ ਜਾਰੀ ਹੈ ਤੇ ਉਕਤ ਹੁਕਮਾਂ ਦੀ ਪਾਲਣਾ ਕਰਵਾਉਣ ਵਿਚ ਸੰਯੁਕਤ ਕਮਿਸ਼ਨਰ ਬਬਨਦੀਪ ਸਿੰਘ ਵਾਲੀਆ, ਸ਼੍ਰੀਮਤੀ ਦੀਪਜੋਤ ਕੌਰ ਅਤੇ ਸਹਾਇਕ ਕਮਿਸ਼ਨਰ ਰਵਦੀਪ ਸਿੰਘ ਨਿਗਮ ਅਧਿਕਾਰੀਆਂ, ਕਰਮਚਾਰੀਆਂ ਨਾਲ ਸ਼ਹਿਰ ਵਿਚ ਜਾ ਰਹੇ ਹਨ। ਨਿਗਮ ਟੀਮ ਵਲੋ. ਪ੍ਰਾਪਰਟੀ ਟੈਕਸ ਸ਼ਾਖਾ ਵੱਲੋਂ ਚਲਾਈ ਗਈ ਸੀਲਿੰਗ ਮੁਹਿੰਮ ਦੌਰਾਨ ਪ੍ਰਾਪਰਟੀ ਟੈਕਸ ਦੀ ਅਦਾਇਗੀ ਨਾ ਕੀਤੇ ਜਾਣ ਕਾਰਨ ਸ਼੍ਰੀ ਜਗਜੀਤ ਸਿੰਘ 153-ਬੀ ਟਰਾਂਸਪੋਰਟ ਨਗਰ, ਸ਼੍ਰੀਮਤੀ ਰਵਿੰਦਰ ਕੌਰ 145 ਟਰੈਕਟਰ ਮਾਰਕੀਟ, ਸ਼੍ਰੀ ਹਰਬੰਸ ਸਿੰਘ ਦਸਮੇਸ਼ ਮੋਟਰ ਵਾਰਕਸ਼ਾਪ, ਗੋਬਿੰਦ ਬਾਗ ਅਤੇ ਇਸ ਦੇ ਨਾਲ-ਨਾਲ ਡੂੰਮਾਂ ਮੰਦਿਰ ਮਹਿੰਦਰਾ ਕਲੋਨੀ ਪਟਿਆਲਾ ਵਿਖੇ ਵੀ 2 ਵੱਖੋ-ਵੱਖਰੇ ਯੂਨਿਟਾਂ ਨੂੰ ਪ੍ਰਾਪਰਟੀ ਟੈਕਸ ਦੀ ਅਦਾਇਗੀ ਨਾ ਕੀਤੇ ਜਾਣ ਕਾਰਨ ਸੀਲ ਕੀਤਾ ਗਿਆ। ਇਸ ਤੋਂ ਇਲਾਵਾ ਗੋਬਿੰਦ ਬਾਗ ਗਲੀ ਨੰ 1 ਵਿਖੇ ਇੱਕ ਮੋਟਰ ਵਰਕਸ਼ਾਪ ਵੱਲੋਂ ਮੋਕੇ ਤੇ ਹੀ ਆਪਣੇ ਬਕਾਇਆ ਪ੍ਰਾਪਰਟੀ ਟੈਕਸ ਦੀ ਅਦਾਇਗੀ ਸੀਲਿੰਗ ਟੀਮ ਨੂੰ ਕਰਕੇ ਸੀਲਿੰਗ ਕਾਰਵਾਈ ਤੋਂ ਬਚਿਆ ਗਿਆ। ਅੱਜ ਦੀ ਸੀਲਿੰਗ ਮੁਹਿੰਮ ਦੌਰਾਨ ਮੁਕੇਸ਼ ਦਿਕਸ਼ਿਤ ਪ੍ਰਾਪਰਟੀ ਟੈਕਸ ਇੰਸਪੈਕਟਰ, ਗੌਰਵ ਠਾਕੁਰ ਬਿਲਡਿੰਗ ਇੰਸਪੈਕਟਰ, ਜਗਤਾਰ ਸਿੰਘ ਸੈਨਟਰੀ ਇੰਸਪੈਕਟਰ, ਹਰਵਿੰਦਰ ਸਿੰਘ ਸੈਨਟਰੀ ਇੰਸਪੈਕਟਰ, ਇੰਦਰਜੀਤ ਸਿੰਘ ਸੈਨਟਰੀ ਇੰਸਪੈਕਟਰ, ਰਿਸ਼ਭ ਗੁਪਤਾ ਸੈਨਟਰੀ ਇੰਸਪੈਕਟਰ, ਨਵਦੀਪ ਸ਼ਰਮਾ ਪ੍ਰਾਪਰਟੀ ਟੈਕਸ ਇੰਸਪੈਕਟਰ, ਅੰਕੁਸ਼ ਕੁਮਾਰ ਬਿਲਡਿੰਗ ਇੰਸਪੈਕਟਰ, ਸਰਬਜੀਤ ਕੌਰ ਪ੍ਰਾਪਰਟੀ ਟੈਕਸ ਇੰਸਪੈਕਟਰ, ਰਮਨਦੀਪ ਸਿੰਘ ਬਿਲਡਿੰਗ ਇੰਸਪੈਕਟਰ ਅਤੇ ਮੋਹਿਤ ਜਿੰਦਲ ਸੈਨਟਰੀ ਇੰਸਪੈਕਟਰ ਸ਼ਾਮਿਲ ਸਨ। ਇਸ ਤੋਂ ਇਲਾਵਾ ਨਗਰ ਨਿਗਮ ਪਟਿਆਲਾ ਦਾ ਸਮੂਹ ਪੁਲਿਸ ਸਟਾਫ ਵੀ ਸਾਰੀ ਮੁਹਿੰਮ ਦੇ ਦੌਰਾਨ ਪ੍ਰਾਪਰਟੀ ਟੈਕਸ ਟੀਮ ਦੇ ਨਾਲ ਰਿਹਾ। ਇਸ ਮੋਕੇ ਸ਼੍ਰੀ ਰਵਦੀਪ ਸਿੰਘ ਸਹਾਇਕ ਕਮਿਸ਼ਨਰ ਅਤੇ ਸੁਪਰਡੰਟ ਪ੍ਰਾਪਰਟੀ ਟੈਕਸ ਸ਼੍ਰੀ ਲਵਨੀਸ਼ ਗੋਇਲ ਵੱਲੋਂ ਦੱਸਿਆ ਗਿਆ ਕਿ ਅੱਜ ਦੀ ਸੀਲਿੰਗ ਮੁਹਿੰਮ ਦੌਰਾਨ 40 ਲੱਖ ਰੁਪਏ ਤੋਂ ਵੱਧ ਦਾ ਪ੍ਰਾਪਰਟੀ ਟੈਕਸ ਇਕੱਤਰ ਕੀਤਾ ਗਿਆ। ਉਹਨਾਂ ਵੱਲੋਂ ਹੋਰ ਦੱਸਿਆ ਗਿਆ ਕਿ ਇਹ ਸੀਲਿੰਗ ਮੁਹਿੰਮ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਜਾਰੀ ਰਹੇਗੀ। ਉਹਨਾਂ ਵੱਲੋਂ ਆਮ ਜਨਤਾ ਨੂੰ ਵਾਧੂ ਜੁਰਮਾਨੇ ਅਤੇ ਵਿਆਜ ਤੋਂ ਬਚਣ ਲਈ ਆਪਣਾ ਬਣਦਾ ਪ੍ਰਾਪਰਟੀ ਟੈਕਸ 31/03/2025 ਤੋਂ ਪਹਿਲਾਂ-ਪਹਿਲਾਂ ਨਗਰ ਨਿਗਮ ਪਟਿਆਲਾ ਵਿਖੇ ਜਮ੍ਹਾਂ ਕਰਵਾਉਣ ਦੀ ਅਪੀਲ ਕੀਤੀ ਗਈ।
Related Post
Popular News
Hot Categories
Subscribe To Our Newsletter
No spam, notifications only about new products, updates.