
ਮੁਹਾਲੀ ’ਚ ਪ੍ਰਵਾਸੀਆਂ ਹੱਥੋਂ ਜ਼ਖ਼ਮੀ ਹੋਏ ਦੂਜੇ ਪੰਜਾਬੀ ਨੌਜਵਾਨ ਨੇ ਦਮ ਤੋੜਿਆ
- by Jasbeer Singh
- November 22, 2024

ਮੁਹਾਲੀ ’ਚ ਪ੍ਰਵਾਸੀਆਂ ਹੱਥੋਂ ਜ਼ਖ਼ਮੀ ਹੋਏ ਦੂਜੇ ਪੰਜਾਬੀ ਨੌਜਵਾਨ ਨੇ ਦਮ ਤੋੜਿਆ ਮੁਹਾਲੀ : ਪ੍ਰਵਾਸੀ ਮਜ਼ਦੂਰਾਂ ਵੱਲੋਂ ਗੰਭੀਰ ਜ਼ਖ਼ਮੀ ਕੀਤੇ ਗਏ ਦੂਜੇ ਨੌਜਵਾਨ ਨੇ ਵੀ ਦਮ ਤੋੜ ਦਿੱਤਾ ਹੈ । ਉਹ ਪਿਛਲੇ 9 ਦਿਨਾਂ ਤੋਂ ਪੀ ਜੀ ਆਈ ਵਿਚ ਦਾਖਲ ਸੀ । ਇਸ ਤੋਂ ਪਹਿਲਾਂ ਪਹਿਲੇ ਨੌਜਵਾਨ ਦੀ ਮੌਤ ਮਗਰੋਂ ਪਰਿਵਾਰ ਨੇ ਏਅਰਪੋਰਟ ਰੋਡ ’ਤੇ ਲਾਸ਼ ਚੌਂਕ ਵਿਚ ਰੱਖ ਕੇ ਤਿੰਨ ਦਿਨ ਤੱਕ ਪ੍ਰਦਰਸ਼ਨ ਕੀਤਾ ਸੀ, ਜਿਸ ਮਗਰੋਂ ਪੁਲਸ ਨੇ ਦੋਸ਼ੀ ਪ੍ਰਵਾਸੀ ਮਜ਼ਦੂਰ ਗ੍ਰਿਫਤਾਰ ਕੀਤੇ ਸਨ । ਇਹ ਝਗੜਾ ਪਿੰਡ ਕੁੰਭੜਾ ਵਿਚ ਪਾਰਕਿੰਗ ਨੂੰ ਲੈ ਕੇ ਹੋਇਆ ਸੀ ।