post

Jasbeer Singh

(Chief Editor)

Patiala News

ਪੰਜਾਬੀ ਯੂਨੀਵਰਸਿਟੀ ਦੇ ਸੈਂਟਰ ਫਾਰ ਡਿਸਟੈਂਸ ਐਂਡ ਔਨਲਾਈਨ ਵਿਖੇ 15 ਕੋਰਸਾਂ ਲਈ ਦਾਖਲਿਆਂ ਦਾ ਦੂਜਾ ਦੌਰ ਸ਼ੁਰੂ

post-img

ਪੰਜਾਬੀ ਯੂਨੀਵਰਸਿਟੀ ਦੇ ਸੈਂਟਰ ਫਾਰ ਡਿਸਟੈਂਸ ਐਂਡ ਔਨਲਾਈਨ ਵਿਖੇ 15 ਕੋਰਸਾਂ ਲਈ ਦਾਖਲਿਆਂ ਦਾ ਦੂਜਾ ਦੌਰ ਸ਼ੁਰੂ -ਯੂ.ਜੀ.ਸੀ.- ਡੀ. ਈ. ਬੀ. ਤੋਂ ਮਿਲੀ ਮਨਜ਼ੂਰੀ -ਵੱਡੀ ਗਿਣਤੀ ਵਿੱਚ ਵਿਦਿਆਰਥੀ ਕਰ ਰਹੇ ਸਨ ਉਡੀਕ -ਲਗਭਗ 5500 ਵਿਦਿਆਰਥੀ ਪਹਿਲਾਂ ਹੀ ਲੈ ਚੁੱਕੇ ਹਨ ਦਾਖਲਾ ਪਟਿਆਲਾ, 12 ਅਕਤੂਬਰ : ਪੰਜਾਬੀ ਯੂਨੀਵਰਸਿਟੀ ਦੇ ਸੈਂਟਰ ਫਾਰ ਡਿਸਟੈਂਸ ਐਂਡ ਔਨਲਾਈਨ ਵਿਖੇ ਅਕਤੂਬਰ 2024-25 ਸੈਸ਼ਨ ਲਈ 15 ਪੋਸਟ ਗ੍ਰੈਜੂਏਟ ਅਤੇ ਅੰਡਰ ਗ੍ਰੈਜੂਏਟ ਕੋਰਸਾਂ ਲਈ ਦਾਖਲਿਆਂ ਦਾ ਦੂਜਾ ਦੌਰ ਸ਼ੁਰੂ ਹੋ ਗਿਆ ਹੈ । ਸੈਂਟਰ ਦੇ ਡਾਇਰੈਕਟਰ ਪ੍ਰੋ. ਸਤਿਆ ਬੀਰ ਸਿੰਘ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਕੋਰਸਾਂ ਸੰਬੰਧੀ ਯੂ.ਜੀ.ਸੀ.- ਡੀ. ਈ. ਬੀ. ਤੋਂ ਲੋੜੀਂਦੀ ਪ੍ਰਵਾਨਗੀ ਮਿਲ ਗਈ ਹੈ । ਇਨ੍ਹਾਂ ਕੋਰਸਾਂ ਵਿੱਚ ਐੱਮ.ਏ. (ਪੰਜਾਬੀ, ਹਿੰਦੀ, ਇਤਿਹਾਸ, ਅਰਥ ਸ਼ਾਸਤਰ, ਰਾਜਨੀਤੀ ਸ਼ਾਸਤਰ, ਧਰਮ ਅਧਿਐਨ, ਸਿੱਖ ਅਧਿਐਨ, ਸਮਾਜ ਸ਼ਾਸਤਰ ਅਤੇ ਲੋਕ ਪ੍ਰਸ਼ਾਸਨ), ਐੱਮ.ਕਾਮ., ਐੱਮ.ਐੱਸ.ਸੀ. (ਆਈ.ਟੀ.), ਬੀ.ਐੱਡ., ਬੀ.ਸੀ.ਏ., ਬੀਬੀਏ ਅਤੇ ਬੀਏ (ਅਰਥ ਸ਼ਾਸਤਰ, ਗਣਿਤ, ਕੰਪਿਊਟਰ ਐਪਲੀਕੇਸ਼ਨਾਂ ਸਮੇਤ ਹੋਰ ਵਿਸ਼ਿਆਂ)ਸ਼ਾਮਿਲ ਹਨ। ਜਿਹੜੇ ਵਿਦਿਆਰਥੀ ਓਪਨ ਅਤੇ ਡਿਸਟੈਂਸ ਲਰਨਿੰਗ ਮੋਡ ਰਾਹੀਂ ਇਨ੍ਹਾਂ ਕੋਰਸਾਂ ਵਿੱਚ ਲੈਣਾ ਚਾਹੁੰਦੇ ਹਨ, ਉਹ ਕੇਂਦਰ ਦੀ ਵੈੱਬਸਾਈਟ ਉੱਤੇ ਇਸ ਸੰਬੰਧੀ ਆਨਲਾਈਨ ਫਾਰਮ ਭਰ ਸਕਦੇ ਹਨ। ਡਾ. ਸਤਿਆਬੀਰ ਨੇ ਕਿਹਾ ਕਿ ਵੱਡੀ ਗਿਣਤੀ ਵਿੱਚ ਵਿਦਿਆਰਥੀ ਇਨ੍ਹਾਂ ਕੋਰਸਾਂ ਵਿੱਚ ਦਾਖ਼ਲੇ ਦੀ ਉਡੀਕ ਕਰ ਰਹੇ ਸਨ। ਇਨ੍ਹਾਂ ਸਾਰੇ ਕੋਰਸਾਂ ਦੀ ਬਹੁਤ ਮੰਗ ਹੈ ਅਤੇ ਪੂਰੇ ਖੇਤਰ ਦੇ ਵਿਦਿਆਰਥੀ ਹੁਣ ਓਪਨ ਅਤੇ ਡਿਸਟੈਂਸ ਲਰਨਿੰਗ ਮੋਡ ਰਾਹੀਂ ਇਹ ਕੋਰਸ ਕਰ ਸਕਣ ਦੇ ਯੋਗ ਹੋਣਗੇ । ਉਨ੍ਹਾਂ ਦੱਸਿਆ ਕਿ ਕੇਂਦਰ ਦੇ ਵੱਖ-ਵੱਖ ਕੋਰਸਾਂ, ਜਿਨ੍ਹਾਂ ਲਈ ਜਨਵਰੀ 2024 ਵਿੱਚ ਪ੍ਰਵਾਨਗੀ ਮਿਲ ਗਈ ਸੀ, ਵਿੱਚ ਲਗਭਗ 5500 ਵਿਦਿਆਰਥੀ ਪਹਿਲਾਂ ਹੀ ਦਾਖਲਾ ਲੈ ਚੁੱਕੇ ਹਨ ।

Related Post