
ਚੰਡੀਗੜ੍ਹ ਦੇ ਸੈਕਟਰ 3 ਦੀ ਪੁਲਸ ਨੇ ਸੈਕਟਰ 9 ਸਥਿਤ ਕਾਊ ਬੁਆਏ ਕਲੱਬ ਤੇ ਛਾਪਾ ਮਾਰ ਕੀਤਾ ਹੁੱਕਾ ਬਾਰ ਦਾ ਪਰਦਾਫਾਸ਼
- by Jasbeer Singh
- August 20, 2024

ਚੰਡੀਗੜ੍ਹ ਦੇ ਸੈਕਟਰ 3 ਦੀ ਪੁਲਸ ਨੇ ਸੈਕਟਰ 9 ਸਥਿਤ ਕਾਊ ਬੁਆਏ ਕਲੱਬ ਤੇ ਛਾਪਾ ਮਾਰ ਕੀਤਾ ਹੁੱਕਾ ਬਾਰ ਦਾ ਪਰਦਾਫਾਸ਼ ਚੰਡੀਗੜ੍ਹ : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਸੈਕਟਰ 9 ਵਿਚ ਬਣੇ ਕਾਊੂ ਬੁਆਏ ਕਲੱਬ ਤੇ ਸੈਕਟਰ 3 ਥਾਣੇ ਦੀ ਪੁਲਸ ਪਾਰਟੀ ਵਲੋਂ ਰੇਡ ਕਰਕੇ ਹੁੱਕਾ ਬਾਰ ਦਾ ਪਰਦਾ ਫਾਸ਼ ਕੀਤਾ ਗਿਆ। ਦੱਸਣਯੋਗ ਹੈ ਕਿ ਪਾਬੰਦੀ ਦੇ ਬਾਵਜੂਦ ਸ਼ਹਿਰ ਦੇ ਕਲੱਬਾਂ `ਚ ਹੁੱਕਾ ਬਾਰ ਖੁੱਲ੍ਹੇਆਮ ਚੱਲ ਰਹੇ ਹਨ। ਦੱਸਣਯੋਗ ਹੈ ਕਿ ਬੰਦ ਕਰਵਾਏ ਗਏ ਹੁੱਕਾ ਬਾਰ ਵਿਚੋਂ ਪੁਲਸ ਨੂੰ 12 ਹੁੱਕੇ ਤੇ ਵੱਡੀ ਮਾਤਰਾ ਵਿਚ ਫਲੇਵਰਡ ਵੀ ਬਰਾਮਦ ਕੀਤੇ ਹਨ ਜੋ ਉੱਥੇ ਬੈਠੇ ਲੋਕਾਂ ਨੂੰ ਪਰੋਸੇ ਜਾ ਰਹੇ ਸਨ।