ਸਲਮਾਨ ਖਾਨ ਦੇ ਘਰ ਦੀ ਬਾਲਕੋਨੀ ਦੀ ਬੁਲਟਪਰੂਫ ਸ਼ੀਸ਼ੇ ਤੇ ਹਾਈਟੈਕ ਸੀ. ਸੀ. ਟੀ. ਵੀ. ਕੈਮਰੇ ਲਗਾ ਵਧਾਈ ਸੁਰੱਖਿਆ
- by Jasbeer Singh
- January 8, 2025
ਸਲਮਾਨ ਖਾਨ ਦੇ ਘਰ ਦੀ ਬਾਲਕੋਨੀ ਦੀ ਬੁਲਟਪਰੂਫ ਸ਼ੀਸ਼ੇ ਤੇ ਹਾਈਟੈਕ ਸੀ. ਸੀ. ਟੀ. ਵੀ. ਕੈਮਰੇ ਲਗਾ ਵਧਾਈ ਸੁਰੱਖਿਆ ਮੁੰਬਈ : ਭਾਰਤ ਦੇਸ਼ ਦਾ ਦਿਲ ਮੰਨੇ ਜਾਂਦੇ ਮੁੰਬਈ ਸ਼ਹਿਰ ਦੇ ਵਸਨੀਕ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਦੇ ਬਾਂਦਰਾ ਇਲਾਕੇ ਵਿੱਚ ਸਥਿਤ ਘਰ ਦੀ ਸੁਰੱਖਿਆ ਉਨ੍ਹਾਂ ਦੀ ਬਾਲਕੋਨੀ ਦੀ ਹਿਫ਼ਾਜ਼ਤ ਲਈ ਬੁਲੇਟਪਰੂਫ ਸ਼ੀਸ਼ੇ ਅਤੇ ਉੱਚ ਤਕਨੀਕ ਵਾਲਾ ਸੀ. ਸੀ. ਟੀ. ਵੀ. ਕੈਮਰਾ ਸਿਸਟਮ ਲਾ ਕੇ ਵਧਾ ਦਿੱਤੀ ਗਈ ਹੈ । ਪੁਲਸ ਅਧਿਕਾਰੀ ਨੇ ਕਿਹਾ ਕਿ ਗਲੈਕਸੀ ਅਪਾਰਟਮੈਂਟ ਸਥਿਤ ਘਰ ਦੀ ਬਾਲਕੋਨੀ ਵਿਚ ਲਗਾਇਆ ਗਿਆ ਬੁਲੇਟਪਰੂਫ ਗਲਾਸ ਪੈਨਲ ਅਦਾਕਾਰ ਦੀ ਸੁਰੱਖਿਆ ਨੂੰ ਯਕੀਨੀ ਬਣਾਏਗਾ । ਇਹ ਸੁਰੱਖਿਆ ਵਾਧਾ ਅਪਰੈਲ 2024 ਵਿੱਚ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਵੱਲੋਂ ਇਮਾਰਤ ਦੇ ਬਾਹਰ ਗੋਲੀਬਾਰੀ ਕਰਨ ਤੋਂ ਕੁਝ ਮਹੀਨਿਆਂ ਬਾਅਦ ਆਇਆ ਹੈ । ਸੁਰੱਖਿਆ ਲਈ ਇੱਕ ਉੱਚ-ਤਕਨੀਕੀ ਸੀਸੀਟੀਵੀ ਕੈਮਰਾ ਲਗਾਇਆ ਗਿਆ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਕਿਸੇ ਵੀ ਸ਼ੱਕੀ ਗਤੀਵਿਧੀ ਦਾ ਪਤਾ ਲਗਾਉਣ ਲਈ ਇਮਾਰਤ ਦੇ ਸਾਹਮਣੇ ਅਤੇ ਇਸਦੇ ਆਲੇ ਦੁਆਲੇ ਰੇਜ਼ਰ ਤਾਰ ਦੀ ਵਾੜ ਵੀ ਲਗਾਈ ਜਾ ਰਹੀ ਹੈ। ਸਲਮਾਨ ਖਾਨ ਨੂੰ ਪਿਛਲੇ ਦਿਨੀਂ ਬਿਸ਼ਨੋਈ ਗੈਂਗ ਤੋਂ ਧਮਕੀਆਂ ਮਿਲੀਆਂ ਸਨ । ਪ੍ਰਸ਼ਾਸਨ ਨੇ ਖਾਨ ਨੂੰ ਪਹਿਲਾਂ ਹੀ 24 ਘੰਟੇ ਪੁਲੀਸ ਸੁਰੱਖਿਆ ਦਿੱਤੀ ਹੋਈ ਹੈ ।

