

ਮੁੱਖ ਮੰਤਰੀ ਦਿੱਲੀ ਦੀ ਸੁਰੱਖਿਆ ਵਿਚ ਕੀਤਾ ਗਿਆ ਵਾਧਾ ਨਵੀਂ ਦਿੱਲੀ, 21 ਅਗਸਤ 2025 : ਕੇਂਦਰੀ ਗ੍ਰਹਿ ਮੰਤਰਾਲਾ ਵਲੋਂ ਬੀਤੇ ਦਿਨੀਂ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ `ਤੇ ਹੋਏ ਹਮਲੇ ਤੋਂ ਬਾਅਦ ਸੁਰੱਖਿਆ ਵਿੱਚ ਵੱਡਾ ਬਦਲਾਅ ਕਰਦਿਆਂ ਸੁਰੱਖਿਆ ਵਧਾਉਂਦਿਆਂ ਉਨ੍ਹਾਂ ਨੂੰ ਜ਼ੈੱਡ ਸੁਰੱਖਿਆ ਦਿੱਤੀ ਗਈ ਹੈ। ਜਿਸਦੇ ਚਲਦਿਆਂ ਹੁਣ ਉਨ੍ਹਾਂ ਦੀ ਸੁਰੱਖਿਆ ਦੀ ਜਿ਼ੰਮੇਵਾਰੀ ਸੀ. ਆਰ. ਪੀ. ਐਫ. ਦੇ ਜਵਾਨਾਂ ਕੋਲ ਹੋਵੇਗੀ ਤੇ ਇਹ ਬੁਲੇਟਪਰੂਫ਼ ਜੈਕਟਾਂ ਨਾਲ ਲੈਸ ਹੋਣਗੇ। ਜਨਤਕ ਸੁਣਵਾਈ ਦੌਰਾਨ ਨਹੀਂ ਆ ਸਕੇੇਗਾ ਕੋਈ ਵੀ ਮੁੱਖ ਮੰਤਰੀ ਦੇ ਨੇੜੇ ਪ੍ਰਾਪਤ ਜਾਣਕਾਰੀ ਮੁਤਾਬਕ ਜੋ ਬੀਤੇ ਦਿਨੀਂ ਰੇਖਾ ਗੁਪਤਾ ਮੁੱਖ ਮੰਤਰੀ ਦਿੱਲੀ ਤੇ ਹਮਲਾ ਹੋਇਆ ਹੈ ਵਾਲੇ ਮਾਮਲੇ ਦੇ ਮੱਦੇਨਜ਼ਰ ਨਵੇਂ ਨਿਯਮਾਂ ਮੁਤਾਬਕ ਜਨਤਕ ਸੁਣਵਾਈ ਦੌਰਾਨ ਕੋਈ ਵੀ ਵਿਅਕਤੀ ਹੁਣ ਮੁੱਖ ਮੰਤਰੀ ਦੇ ਨੇੜੇ ਨਹੀਂ ਆ ਸਕੇੇਗਾ।