
ਭਾਜਪਾ ਦੀ ਜਨ ਸੰਪਰਕ ਮੁਹਿੰਮ ਤਹਿਤ ਭਾਜਪਾਈਆਂ ਨੂੰ ਪੁਲਸ ਨੇ ਲਿਆ ਹਿਰਾਸਤ ਵਿਚ
- by Jasbeer Singh
- August 21, 2025

ਭਾਜਪਾ ਦੀ ਜਨ ਸੰਪਰਕ ਮੁਹਿੰਮ ਤਹਿਤ ਭਾਜਪਾਈਆਂ ਨੂੰ ਪੁਲਸ ਨੇ ਲਿਆ ਹਿਰਾਸਤ ਵਿਚ ਜਲੰਧਰ, 21 ਅਗਸਸਤ 2025 : ਭਾਰਤੀ ਜਨਤਾ ਪਾਰਟੀ ਦੀ ਜਨ ਸੰਪਰਕ ਮੁਹਿੰਮ ਨੂੰ ਅਮਲੀ ਜਾਮਾ ਪੁਆ ਰਹੇ ਜਲੰਧਰ ਦੇ ਦਿਹਾਤੀ ਖੇਤਰ ਵਿਚ ਪੁਲਸ ਵਲੋਂ ਭਾਜਪਾਈਆਂ ਨੂੰ ਹਿਰਾਸਤ ਵਿਚ ਲੈਣ ਨਾਲ ਮਾਮਲਾ ਗਰਮਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ਾਹਕੋਟ ਅਤੇ ਲਾਂਬੜਾ ਵਿਚ ਪੁਲਸ ਵਲੋਂ ਦੋ ਆਗੂਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ । ਕਿਹੜੇ ਦੋ ਆਗੂਆਂ ਨੂੰ ਲਿਆ ਗਿਆ ਹੈੈ ਹਿਰਾਸਤ ਵਿਚ ਪੁਲਸ ਵਲੋਂ ਭਾਜਪਾ ਦੀ ਜਨ ਸੰਪਰਕ ਅਭਿਆਨ ਮੁਹਿੰਮ ਤਹਿਤ ਸ਼ਾਹਕੋਟ ਪੁਲਸ ਪ੍ਰਸ਼ਾਸਨ ਨੇ ਸੀਨੀਅਰ ਭਾਜਪਾ ਆਗੂ ਕੇ. ਡੀ. ਭੰਡਾਰੀ ਅਤੇ ਰਾਣਾ ਹਰਦੀਪ ਸਿੰਘ ਸ਼ਾਮਲ ਹਨ ।ਉਕਤ ਘਟਨਾਕ੍ਰਮ ਪਿੰਡ ਰੂਪੇਵਾਲ (ਸ਼ਾਹਕੋਟ) ਮੰਡੀ ’ਚ ਮੁਹਿੰਮ ਤਹਿਤ ਕੈਂਪ ਲਗਾਉਣ ਵੇਲੇ ਵਾਪਰਿਆ। ਇਸ ਦੌਰਾਨ ਡੀ. ਐਸ. ਪੀ. ਓਂਕਾਰ ਸਿੰਘ ਬਰਾੜ ਦੀ ਅਗਵਾਈ ’ਚ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਉਕਤ ਆਗੂਆਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਪਲਿਸ ਉਨ੍ਹਾਂ ਨੂੰ ਨਾਲ ਲੈ ਕੇ ਚਲੀ ਗਈ। ਕੇ. ਡੀ. ਭੰਡਾਰੀ, ਰਾਣਾ ਹਰਦੀਪ ਸਿੰਘ ਅਤੇ ਸਮਰਥਕਾਂ ਵਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਵਿਰੁਧ ਜੰਮ ਕੇ ਨਾਹਰੇਬਾਜ਼ੀ ਵੀ ਕੀਤੀ ਗਈ। ਭਾਜਪਾ ਲੀਡਰਾਂ ਨੂੰ ਹਿਰਾਸਤ ’ਚ ਲਏ ਜਾਣ ਤੋਂ ਬਾਅਦ ਬੋਲੇ ਸੁਨੀਲ ਜਾਖੜ ਭਾਜਪਾ ਲੀਡਰਾਂ ਨੂੰ ਹਿਰਾਸਤ ’ਚ ਲਏ ਜਾਣ ਤੋਂ ਬਾਅਦ ਸੁਨੀਲ ਜਾਖੜ ਨੇ ਬਿਆਨ ਦਿੰਦੇ ਹੋਏ ਪੰਜਾਬ ਸਰਕਾਰ ਨੂੰ ਚੇਤਾਵਨੀ ਦਿਤੀ ਹੈ। ਉਨ੍ਹਾਂ ਕਿਹਾ, “ਕੇਂਦਰ ਸਰਕਾਰ ਦੁਆਰਾ ਗਰੀਬਾਂ ਨੂੰ ਮਿਲ ਰਹੀਆਂ ਸਹੂਲਤਾਂ ਨੂੰ ਰੋਕਣ ਲਈ ਪੰਜਾਬ ਸਰਕਾਰ ਦੁਆਰਾ ਕੀਤੇ ਜਾ ਰਹੇ ਧੱਕੇ ਦਾ ਭਾਜਪਾ ਡਟ ਕੇ ਵਿਰੋਧ ਕਰੇਗੀ।”