post

Jasbeer Singh

(Chief Editor)

Patiala News

ਸੁਰੱਖਿਆ ਲਈ ਸੇਲਫ, ਸਿਵਲ ਅਤੇ ਰਾਸ਼ਟਰੀ ਡਿਫੈਂਸ ਟ੍ਰੇਨਿੰਗ ਜ਼ਰੂਰੀ- ਪ੍ਰਿੰਸੀਪਲ ਸੰਤੋਸ਼ ਗੋਇਲ

post-img

ਸੁਰੱਖਿਆ ਲਈ ਸੇਲਫ, ਸਿਵਲ ਅਤੇ ਰਾਸ਼ਟਰੀ ਡਿਫੈਂਸ ਟ੍ਰੇਨਿੰਗ ਜ਼ਰੂਰੀ- ਪ੍ਰਿੰਸੀਪਲ ਸੰਤੋਸ਼ ਗੋਇਲ ਪਟਿਆਲਾ, 29 ਮਈ : ਦੇਸ਼, ਦੁਨੀਆਂ ਵਿੱਚ ਆਪਦਾਵਾਂ, ਜੰਗਾਂ ਅਤੇ ਘਟਨਾਵਾਂ ਸਮੇਂ ਬਚਣ ਅਤੇ ਕੀਮਤੀ ਜਾਨਾਂ ਬਚਾਉਣ ਲਈ ਸੇਲਫ, ਸਿਵਲ ਡਿਫੈਂਸ ਅਤੇ ਰਾਸ਼ਟਰੀ ਡਿਫੈਂਸ ਟ੍ਰੇਨਿੰਗ, ਅਭਿਆਸ ਅਤੇ ਮੌਕ ਡਰਿੱਲਾਂ ਹੀ ਵਿਦਿਆਰਥੀਆਂ, ਨੋਜਵਾਨਾਂ ਅਤੇ ਨਾਗਰਿਕਾਂ ਵਿਚੋਂ ਡਰ ਖ਼ਤਮ ਕਰਕੇ, ਆਪਣੇ ਬਚਾਅ ਅਤੇ ਪੀੜਤਾ ਦੀ ਸੇਵਾ ਸੰਭਾਲ ਲਈ ਤਿਆਰ ਕਰ ਸਕਦੇ ਹਨ, ਇਹ ਵਿਚਾਰ ਪੰਜਾਬ ਸਿਵਲ ਡਿਫੈਂਸ ਦੇ ਕੰਪਨੀ ਕਮਾਂਡਰ ਸ਼੍ਰੀ ਕਰਮਜੀਤ ਸਿੰਘ ਭਿੰਡਰ ਅਤੇ ਆਰੀਆਂ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਦੇ ਪ੍ਰਿੰਸੀਪਲ ਸ਼੍ਰੀਮਤੀ ਸੰਤੋਸ਼ ਗੋਇਲ ਵਲੋਂ ਸ਼੍ਰੀ ਕਾਕਾ ਰਾਮ ਵਰਮਾ, ਵੰਲਟੀਅਰ ਸਿਵਲ ਡਿਫੈਂਸ, ਵੱਲੋਂ ਆਰੀਆਂ ਸਕੂਲ ਵਿਖੇ ਪੰਜ ਸਕੂਲਾਂ ਦੇ 55 ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਲਗਾਏ ਇੱਕ ਰੋਜ਼ਾ ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ, ਫਸਟ ਏਡ, ਫਾਇਰ ਸੇਫਟੀ, ਜੰਗਾਂ ਦੌਰਾਨ ਸੇਲਫ ਅਤੇ ਦੂਜਿਆਂ ਦੀ ਡਿਫੈਂਸ ਦੇ ਟਰੇਨਿੰਗ ਪ੍ਰੋਗਰਾਮ ਵਿਖੇ ਪ੍ਰਸ਼ੰਸਾ ਪੱਤਰ ਵੰਡਦੇ ਹੋਏ ਪ੍ਰਗਟ ਕੀਤੇ। ਪ੍ਰਿੰਸੀਪਲ ਸ਼੍ਰੀਮਤੀ ਸੰਤੋਸ਼ ਗੋਇਲ ਨੇ ਕਿਹਾ ਕਿ ਤਰ੍ਹਾਂ ਤਰ੍ਹਾਂ ਦੇ ਸੰਕਟਾਂ ਅਤੇ ਦੁਰਘਟਨਾਵਾਂ ਨੂੰ ਦੇਖਦੇ ਹੋਏ ਬੱਚਿਆਂ ਅਤੇ ਪਬਲਿਕ ਵਿਚੋਂ ਡਰ ਖਤਮ ਕਰਨ, ਬੱਚਿਆਂ, ਉਨ੍ਹਾਂ ਰਾਹੀਂ ਮਾਪਿਆਂ ਨੂੰ ਜਾਗਰੂਕ ਕਰਕੇ ਦੇਸ਼ ਅੰਦਰ ਵਫ਼ਾਦਾਰ ਜੁਮੇਵਾਰ ਨਾਗਰਿਕ ਅਤੇ ਪੀੜਤਾਂ ਦੇ ਮਦਦਗਾਰ ਫ਼ਰਿਸ਼ਤੇ ਬਣਾਉਣ ਲਈ ਇਸ ਤਰ੍ਹਾਂ ਦੇ ਟਰੇਨਿੰਗ ਪ੍ਰੋਗਰਾਮ ਬਹੁਤ ਲਾਭਦਾਇਕ ਸਿੱਧ ਹੋ ਹੋਣਗੇ। ਕੈਂਪ ਵਿਖੇ ਆਰੀਆਂ ਕੰਨਿਆ ਸਕੂਲ, ਗ੍ਰੀਨ ਵੈਲ ਸਕੂਲ, ਨੈਸ਼ਨਲ ਹਾਈ ਸਕੂਲ, ਵੀਰ ਹਕੀਕਤ ਰਾਏ ਅਤੇ ਸ਼੍ਰੀ ਰਾਮ ਆਰੀਆਂ ਸਕੂਲ ਦੇ ਵਿਦਿਆਰਥੀਆਂ, ਅਧਿਆਪਕਾਂ ਨੂੰ ਜੰਗਾਂ, ਆਪਦਾਵਾਂ, ਘਰੇਲੂ ਘਟਨਾਵਾਂ, ਸੜਕੀ ਹਾਦਸਿਆਂ, ਦਿਲ ਦੇ ਦੌਰੇ, ਕਾਰਡੀਅਕ ਅਰੈਸਟ, ਫਸਟ ਏਡ ਦੀ ਏ ਬੀ ਸੀ ਡੀ, ਰਿਕਵਰੀ ਪੁਜੀਸ਼ਨ, ਵੈਟੀਲੈਟਰ ਬਣਾਉਟੀ ਸਾਹ ਕਿਰਿਆ, ਸੀ ਪੀ ਆਰ, ਪੱਟੀਆਂ, ਫੱਟੀਆਂ ਦੀ ਵਰਤੋਂ, ਪੀੜਤਾਂ ਨੂੰ ਰੈਸਕਿਯੂ, ਟਰਾਂਸਪੋਰਟ ਕਰਨ ਦੇ ਢੰਗ ਤਰੀਕੇ ਕਾਕਾ ਰਾਮ ਵਰਮਾ ਵਲੋਂ ਪ੍ਰੈਕਟਿਕਲ ਕਰਵਾਕੇ ਦਸੇ। ਭਾਗ ਲੈਣ ਵਾਲਿਆਂ ਨੂੰ ਸਰਟੀਫਿਕੇਟ ਦੇਕੇ ਸਨਮਾਨਿਤ ਕੀਤਾ। ਕਰਮਜੀਤ ਸਿੰਘ ਭਿੰਡਰ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਪਿੰਡਾਂ ਅਤੇ ਸ਼ਹਿਰਾਂ ਵਿਖੇ ਆਫ਼ਤ ਪ੍ਰਬੰਧਨ ਸਿਵਲ ਡਿਫੈਂਸ ਐਕਟ ਤਹਿਤ ਇਸ ਤਰ੍ਹਾਂ ਦੇ ਪ੍ਰੈਕਟਿਕਲ ਟ੍ਰੇਨਿੰਗ ਕੈਂਪ ਪਿੰਡਾਂ, ਮਹੱਲਿਆਂ, ਕਾਲੋਨੀਆਂ ਵਿਖੇ ਵੀ ਲਗਾਕੇ ਵਿਦਿਆਰਥੀਆਂ, ਅਧਿਆਪਕਾਂ ਅਤੇ ਨੋਜਵਾਨਾਂ ਨੂੰ ਸਿਵਲ ਡਿਫੈਂਸ ਵੰਲਟੀਅਰਾਂ ਵਜੋਂ ਤਿਆਰ ਕੀਤਾ ਜਾ ਰਿਹਾ ਹੈ ।

Related Post