
ਸਕਾਲਰ ਫੀਲਡਜ਼ ਪਬਲਿਕ ਸਕੂਲ ਵਿੱਚ ਆਫ਼ਤ ਅਤੇ ਸੁਰੱਖਿਆ ਪ੍ਰਬੰਧਨ ਸੰਬਧੀ ਸੈਮੀਨਾਰ ਆਯੋਜਿਤ
- by Jasbeer Singh
- September 16, 2024

ਸਕਾਲਰ ਫੀਲਡਜ਼ ਪਬਲਿਕ ਸਕੂਲ ਵਿੱਚ ਆਫ਼ਤ ਅਤੇ ਸੁਰੱਖਿਆ ਪ੍ਰਬੰਧਨ ਸੰਬਧੀ ਸੈਮੀਨਾਰ ਆਯੋਜਿਤ ਪਟਿਆਲਾ : ਪਟਿਆਲਾ ਦੇ ਸਕਾਲਰ ਫੀਲਡਜ਼ ਪਬਲਿਕ ਸਕੂਲ ਵਿੱਚ ਆਫ਼ਤ ਅਤੇ ਸੁਰੱਖਿਆ ਪ੍ਰਬੰਧਨ ਸੰਬੰਧੀ ਸੈਸ਼ਨ ਆਯੋਜਿਤ ਕੀਤਾ ਗਿਆ ਜੋ ਕਿ ਬਹੁਤ ਹੀ ਜਾਣਕਾਰੀ ਭਰਪੂਰ ਅਤੇ ਲਾਭਦਾਇਕ ਸਾਬਤ ਹੋਇਆ। ਇਸ ਸੈਸ਼ਨ ਦੀ ਜ਼ਿੰਮੇਵਾਰੀਇੱਕ ਚੰਗੇ ਬੁਲਾਰੇ ਤੇ ਸਮਾਜ ਸੇਵਕ ਕਾਕਾ ਰਾਮ ਜੀ ਦੁਆਰਾ ਨਿਭਾਈ ਗਈ ਸੀ । ਇਸ ਸੈਸ਼ਨ ਵਿੱਚ ਮਹੱਤਵਪੂਰਨ ਜੀਵਨ ਬਚਾਉਣ ਵਾਲੀਆਂ ਤਕਨੀਕਾਂ ਜਿਵੇਂ ਕਿ ਕਿਸੇ ਵਿਅਕਤੀ ਦੇ ਬੇਹੋਸ਼ ਹੋਣ ਜਾਂ ਹੋਸ਼ ਖੋਹ ਬੈਠਣ ਦੀ ਸਥਿਤੀਨੂੰ ਕਿਵੇਂ ਸੰਭਾਲਿਆ ਜਾਏ, ਸਹੀ ਢੰਗ ਨਾਲ ਨਬਜ਼ ਦੀ ਜਾਂਚ ਕਰਨ ਦੀ ਵਿਧੀ, ਦਿਲ ਦੇ ਦੌਰੇ ਦੇ ਮਰੀਜ਼ਾਂ ਨੂੰ ਮੁਢਲੀ ਸਹਾਇਤਾ ਦੇਣ ਦੀ ਵਿਧੀ ਆਦਿ ਦੀ ਸਿਖਲਾਈ ਦਿੱਤੀ ਗਈ । ਅਧਿਆਪਕਾਂ ਲਈ ਇਹ ਸੈਸ਼ਨ ਅਤੇ ਦਿੱਤੀ ਗਈ ਜਾਣਕਾਰੀ ਬਹੁਤ ਹੀ ਲਾਭਦਾਇਕ ਅਤੇ ਦਿਲਚਸਪਸੀ।ਉਹਨਾਂ ਨੇ 10 ਸਾਲ ਤੋਂ ਛੋਟੇ ਅਤੇ ਵੱਡੇ ਦੋਵਾਂ ਨੂੰ ਸੀ. ਆਰ. ਪੀ. ਦੇਣ ਦੀ ਵਿਧੀ ਦਾ ਵੀ ਪ੍ਰਦਰਸ਼ਨ ਕੀਤਾ। ਸੈਸ਼ਨ ਵਿੱਚ ਇੱਕ ਮਹੱਤਵਪੂਰਨ ਹਿੱਸਾ ਇਸ ’ਤੇ ਵੀ ਕੇਂਦਰਿਤ ਕੀਤਾ ਕਿ ਅਸਥਮਾ ਦੇ ਦੌਰੇ ਨੂੰ ਬਿਨਾ ਕਿਸੇ ਘਬਰਾਹਟਤੋਂ ਕਿਵੇਂ ਸੰਭਾਲਿਆ ਜਾਵੇ।ਆਫ਼ਤਾਂ ਤੋਂ ਕਿਵੇਂ ਬਚਿਆ ਜਾਵੇ, ਇਸ ਸਬੰਧੀ ਵੀ ਜਾਣਕਾਰੀ ਅਧਿਆਪਕਾਂ ਨੂੰ ਦਿੱਤੀ। ਇਹ ਜਾਗਰੂਕਤਾ ਸਕੂਲ ਹੀ ਨਹੀਂ ਸਗੋਂ ਸਮਾਜ ਲਈਵੀ ਬਹੁਤ ਹੀ ਮੱਹਤਵਪੂਰਣ ਹੈ । ਇੰਸਪੈਕਟਰ ਕਰਮਜੀਤ ਕੌਰ ਨੇ ਵੱਧ ਰਹੇ ਸਾਈਬਰ ਕ੍ਰਾਈਮ ਦੇ ਖ਼ਤਰੇ ਬਾਰੇ ਜਾਣਕਾਰੀ ਦਿੰਦੇ ਹੋਏ ਸਮਾਜ ’ਤੇ ਇਸ ਦੇ ਹਾਨੀਕਾਰਕ ਪ੍ਰਭਾਵਾਂ ਨੂੰ ਉਜਾਗਰ ਕੀਤਾ। ਉਹਨਾਂ ਨੇ ਐਮਰਜੈਂਸੀ ਹੈਲਪਲਾਈਨਾਂ ਜਿਵੇਂ 1930, 112, 181, 101 ਆਦਿ ਵਰਤਣ ਦੀ ਸਹੀ ਜਾਣਕਾਰੀ ਦਿੱਤੀ ਨੌਜਵਾਨਾਂ ਨੂੰ ਸਾਈਬਰ ਖ਼ਤਰੇ ਤੋਂ ਬਚਾਉਣ ਲਈ ਸਿੱਖਿਆ ਦੀ ਲੋੜ ਬਾਰੇ ਸਲਾਹ ਦਿੱਤੀ। ਅਧਿਆਪਕਾਂ ਨੇ ਇਸ ਲਾਭਦਾਇਕ ਸੈਮੀਨਾਰ ਲਈ ਵਿਸ਼ਾਲ ਧੰਨਵਾਦ ਪ੍ਰਗਟ ਕੀਤਾ ਕਿਉਂਕਿ ਇਸ ਨੇ ਉਹਨਾਂ ਨੂੰ ਸਿਰਫ਼ ਜੀਵਨ ਬਚਾਉਣ ਵਾਲੇ ਹੁਨਰਾਂ ਨਾਲ ਹੀ ਸਜਾਇਆ ਹੀ ਨਹੀਂ, ਸਗੋਂ ਆਧੁਨਿਕ ਸਮੇਂ ਦੇ ਖ਼ਤਰੇ ਬਾਰੇ ਸੁਚੇਤ ਕੀਤਾ । ਅੰਤ ਵਿਚ ਸਕੂਲ ਦੇ ਡਾਇਰੈਕਟਰ ਐੱਸ .ਐੱਸ. ਸੋਢੀ ਅਤੇ ਸਕੂਲ ਦੇ ਚੇਅਰਮੈਨ ਸ੍ਰ. ਐੱਸ .ਐੱਸ.ਚੱਢਾ ਜੀ ਨੇ ਮੁੱਖ ਮਹਿਮਾਨਾਂ ਸ੍ਰੀ ਕਾਕਾ ਰਾਮਜੀ ਅਤੇ ਇੰਸਪੈਕਟਰ ਕਰਮਜੀਤ ਕੌਰ ਦਾ ਧੰਨਵਾਦ ਕੀਤਾ ਗਿਆ ਅਤੇ ਉਹਨਾਂ ਦੇ ਇਹਨਾਂ ਕੰਮਾਂ ਦੀ ਸ਼ਲਾਘਾ ਕੀਤੀ।